Wednesday, October 21, 2020
Home > Special News > ਮੁੰਡੇ ਦੀ ਪੇਟ ਦੀ ਸਕੈਨ ਚ ਜੋ ਆਇਆ ਡਾਕਟਰਾਂ ਦੇ ਉਡੇ ਹੋਸ਼ ਸਾਰੀ ਦੁਨੀਆਂ ਤੇ ਹੋ ਗਏ ਚਰਚੇ

ਮੁੰਡੇ ਦੀ ਪੇਟ ਦੀ ਸਕੈਨ ਚ ਜੋ ਆਇਆ ਡਾਕਟਰਾਂ ਦੇ ਉਡੇ ਹੋਸ਼ ਸਾਰੀ ਦੁਨੀਆਂ ਤੇ ਹੋ ਗਏ ਚਰਚੇ

ਬ੍ਰਾਜ਼ੀਲ ਦਾ ਇਕ ਹੈਰਾਨ ਕਰ ਦੇਣ ਵਾਲਾ ਸਾਹਮਣੇ ਆਇਆ ਹੈ। ਇੱਥੇ ਇਕ ਸ਼ਖਸ ਦੇ ਪੇਟ ਦੇ ਹੇਠਲੇ ਹਿੱਸੇ ਵਿਚ ਅਚਾਲਕ ਜ਼ਬਰਦਸਤ ਦਰਦ ਉਠਿਆ। ਜਦੋਂ ਦਰਦ ਬਹੁਤ ਜ਼ਿਆਦਾ ਵੱਧ ਗਿਆ ਤਾਂ 38 ਸਾਲਾ ਇਹ ਸ਼ਖਸ ਡਾਕਟਰ ਕੋਲ ਗਿਆ। ਡਾਕਟਰਾਂ ਨੇ ਸਮੱਸਿਆ ਦਾ ਪਤਾ ਲਗਾਉਣ ਲਈ ਸਿਟੀ ਸਕੈਨ ਕੀਤੀ। ਇਸ ਵਿਚ ਜੋ ਨਤੀਜਾ ਆਇਆ ਉਸ ਨੂੰ ਦੇਖ ਡਾਕਟਰ ਵੀ ਹੈਰਾਨ ਰਹਿ ਗਏ।ਉਸ ਸ਼ਖਸ ਦੇ ਪੇਟ ਵਿਚ ਦੋ ਨਹੀਂ ਸਗੋਂ 3 ਕਿਡਨੀਆਂ ਸਨ। ਖਾਸ ਗੱਲ ਇਹ ਹੈ ਕਿ ਉਸ ਦੀਆਂ ਕਿਡਨੀਆਂ ਸਧਾਰਨ ਰੂਪ ਵਿਚ ਕੰਮ ਕਰਹੀਆਂ ਸਨ।

ਜਾਂਚ ਦੇ ਦੌਰਾਨ ਸਲੀਪ ਡਿਸਕ ਦੀ ਸਮੱਸਿਆ ਪਤਾ ਚੱਲੀ, ਜਿਸ ਦਾ ਇਲਾਜ ਕਰ ਦਿੱਤਾ ਗਿਆ। ਇਸ ਅਜੀਬੋ-ਗਰੀਬ ਮਾਮਲੇ ਦੀ ਚਰਚਾ ਦੁਨੀਆ ਭਰ ਵਿਚ ਹੈ।ਸ਼ਖਸ ਦੀ ਮੈਡੀਕਲ ਰਿਪੋਰਟ ਦੀ ਨਿਊ ਇੰਗਲੈਂਡ ਜਰਨਲ ਆਫ ਮੈਡੀਸਨ ਵਿਚ ਪ੍ਰਕਾਸ਼ਿਤ ਕੀਤੀ ਗਈ ਤਾਂ ਜੋ ਦੁਨੀਆ ਭਰ ਦੇ ਡਾਕਟਰ ਅਤੇ ਮਾਹਰ ਅਧਿਐਨ ਕਰ ਸਕਣ। ਸ਼ਖਸ ਦਾ ਸਾਓ ਪਾਓਲੋ ਦੇ ਹਸਪਤਾਲ ਵਿਚ ਇਲਾਜ ਹੋਇਆ ਅਤੇ ਫਿਰ ਛੁੱਟੀ ਦੇ ਦਿੱਤੀ ਗਈ। ਡਾਕਟਰਾਂ ਦੇ ਮੁਤਾਬਕ ਮਰੀਜ਼ ਦੇ ਸਰੀਰ ਵਿਚ ਕਿਡਨੀ ਸੰਬੰਧੀ ਕੋਈਸਮੱਸਿਆ ਨਹੀਂ ਹੈ।

ਆਮਤੌਰ ‘ਤੇ ਹਰੇਕ ਪਿਸ਼ਾਬ ਵਾਲੇ ਬਲੈਡਰ (urinary bladder) ਦੇ ਜ਼ਰੀਏ ਯੂਰੇਟਰ (ureter) ਜੁੜਿਆ ਹੁੰਦਾ ਹੈ। ਇਸ ਸ਼ਖਸ ਦੇ ਮਾਮਲੇ ਵਿਚ ਇਕ ਕਿਡਨੀ ਸਿੱਧੇ ਪਿਸ਼ਾਬ ਵਾਲੇ ਬਲੈਡਰ ਜ਼ਰੀਏ ਯੂਰੇਟਰ ਨਾਲ ਜੁੜੀ ਸੀ ਜਦਕਿ ਦੂਜੀ ਕਿਡਨੀ ਦਾ ਪਿਸ਼ਾਬ ਵਾਲਾ ਬਲੈਡਰ ਯੁਰੇਟਰ ਵਿਚ ਦਾਖਲ ਹੋਣ ਤੋਂ ਪਹਿਲਾਂ ਖੱਬੇ ਹੱਥ ਵੱਲ ਸਧਾਰਨ ਕਿਡਨੀ ਦੀ ਪਿਸ਼ਾਬ ਵਾਲੇ ਬਲੈਡਰ ਨਾਲ ਜੁੜਿਆ ਨਜ਼ਰ ਆਇਆ।ਮੰਨਿਆ ਜਾਂਦਾ ਹੈ ਕਿ ਭਰੂਣ ਦੇ ਵਿਕਾਸ ਦੇ ਦੌਰਾਨ ਅਜਿਹੀ ਸਥਿਤੀ ਪੈਦਾ ਹੁੰਦੀ ਹੈ। ਮੈਡੀਕਲ ਰਿਪੋਰਟ ਵਿਚ ਲਿਖਿਆ ਗਿਆ ਕਿ ਆਮਤੌਰ ‘ਤੇ ਅਜਿਹੀ ਸਥਿਤੀ ਦੇ ਲੱਛਣਾਂ ਦਾ ਪਤਾ ਨਹੀਂ ਚੱਲਦਾ ਹੈ।

ਇਸ ਲਈ ਜਦੋਂ ਕਿਸੇ ਕਾਰਨ ਨਾਲ ਜਾਂਚ ਹੁੰਦੀ ਹੈ ਤਾਂ ਹੀ ਖੁਲਾਸਾ ਹੁੰਦਾ ਹੈ। ਡਾਕਟਰਾਂ ਨੇ ਇਸ ਸ਼ਖਸ ਨੂੰ ਵਧੀਕ ਕਿਡਨੀ ਲਈ ਥੋੜ੍ਹੀ ਜਿੰਨੀ ਵੀ ਚਿੰਤਾ ਨਾ ਕਰਨ ਦੀ ਸਲਾਹ ਦਿੱਤੀ। ਉਸ ਦੀਆਂ ਦੋ ਕਿਡਨੀਆਂ ਚੰਗੀ ਤਰ੍ਹਾਂ ਕੰਮ ਕਰ ਰਹੀਆਂ ਹਨ।ਉੱਥੇ ਪੇਟ ਅਤੇ ਪਿੱਠ ਵਿਚ ਦਰਦ ਲਈ ਦਵਾਈਆਂ ਦੇ ਕੇ ਛੁੱਟੀ ਦੇ ਦਿੱਤੀ ਗਈ। ਭਾਵੇਂਕਿ ਡਾਕਟਰਾਂ ਦਾ ਕਹਿਣਾ ਹੈ ਕਿ 3 ਕਿਡਨੀ ਵਾਲੇ ਮਾਮਲੇ ਬਹੁਤ ਘੱਟ ਹਨ। ਹੁਣ ਤੱਕ ਮੈਡੀਕਲ ਜਗਤ ਵਿਚ ਅਜਿਹੇ 100 ਤੋਂ ਵੀ ਘੱਟ ਮਾਮਲੇ ਰਿਪੋਰਟ ਹੋ ਸਕੇ ਹਨ।ਇਸ ਤਰ੍ਹਾਂ ਦਾ ਇਕ ਮਾਮਲਾ 2013 ਵਿਚ ਦੀ ਇੰਟਰਨੈੱਟ ਜਨਰਲ ਆਫ ਰੇਡੀਓਲੌਜੀ ਵਿਚ ਪ੍ਰਕਾਸ਼ਿਤ ਹੋਇਆ ਹੈ।

Leave a Reply

Your email address will not be published. Required fields are marked *