Thursday, November 26, 2020
Home > News > ਬੱਚਾ ਡੁੱਬ ਰਿਹਾ ਸੀ ਪਰ ਹੋਇਆ ਕੁਝ ਅਜਿਹਾ ਕਿ ਫੜਨੇ ਪਏ ਕੰਨ !

ਬੱਚਾ ਡੁੱਬ ਰਿਹਾ ਸੀ ਪਰ ਹੋਇਆ ਕੁਝ ਅਜਿਹਾ ਕਿ ਫੜਨੇ ਪਏ ਕੰਨ !

ਸ਼ੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਈਰਲ ਹੋ ਰਹੀ ਹੈ,ਜਿਸਨੂੰ ਦੇਖ ਪਹਿਲਾਂ ਤੁਸੀਂ ਭਾਵੁਕ ਹੋ ਜਾਵੋਂਗੇ ਅਤੇ ਮਦਦ ਲਈ ਪਰਾਥਨਾ ਕਰੋਂਗੇ।ਇਸਤੋਂ ਬਾਅਦ ਤੁਸੀਂ ਬੱਚੇ ਦੀ ਕਰਤੂਤ ਉੱਤੇ ਹਸ ਪਾਵੋਗੇ।ਇਸ ਵੀਡੀਓ ਵਿੱਚ ਬੱਚੇ ਨੇ ਬਹੁਤ ਜਬਰਦਸਤ ਐਕਟਿੰਗ ਕੀਤੀ ਹੈ।ਹਾਲਾਂਕਿ ਵੀਡੀਓ ਦੇਖਣ ਸਮੇਂ ਅਜਿਹਾ ਲੱਗ ਰਿਹਾ ਹੈ ਕਿ ਬੱਚਾ ਡਰ ਰਿਹਾ ਹੈ,ਲੇਕਿਨ ਜਦੋਂ ਉਸਦੇ ਘਰਵਾਲ਼ੇ ਉਸਨੂੰ ਬਚਾਉਣ ਲਈ ਆਉਂਦੇ ਹਨ ਤਾਂ ਵੀਡੀਓ ਦੇਖ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਬੱਚਾ ਡੁੱਬਣ ਦਾ ਨਾਟਕ ਕਰ ਰਿਹਾ ਸੀ।  

ਇਸ ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਬੱਚਾ ਕਿਸੀ ਵਹਿੰਦੀ ਜਲਧਾਰਾ ਵਿੱਚ ਰਸੀ ਫੜਕੇ ਰੋ ਰਿਹਾ ਹੈ।ਮੰਨੋਂ ਉਹ ਡੁੱਬ ਰਿਹਾ ਹੈ।ਉਸਦੀ ਪਕੜ ਢਿੱਲੀ ਹੋ ਰਹੀ ਹੈ।ਜਦਕਿ ਉਸਦੇ ਸਾਹਮਣੇ ਚਾਰੇ ਪਾਸੇ ਲੜਕੀਆਂ ਨਹਾ ਰਹੀਆਂ ਹਨ, ਪਰ ਉਸਦੀ ਮਦਦ ਕੋਈ ਨਹੀਂ ਕਰਦੀ।ਇਹ ਦੇੇਖ ਬੱਚਾ ਜੋਰ ਜੋਰ ਦੀ ਰੋਣ ਲੱਗ ਜਾਂਦਾ ਹੈ।ਇਹ ਦੇਖ ਇੱਕ ਲੜਕੀ ਆਉਂਦੀ ਹੈ।

ਪਹਿਲਾਂ ਤਾਂ ਉਹ ਹੱਸਕੇ ਪ੍ਰਤੀਕਿਰਿਆ ਕਰਦੀ ਹੈ ਕਿ ਆਪਣਾ ਡਰਾਮਾ ਹੁਣ ਬੰਦ ਕਰੋ। ਇਸਤੋਂ ਬਾਅਦ ਉਹ ਝੁਕ ਕੇ ਬੱਚੇ ਦੇ ਦੋਨੋਂ ਪੈਰ ਫੜਕੇ ਜ਼ਮੀਨ ਤੇ ਰੱਖ ਦਿੰਦੀ ਹੈ।ਇਸ ਵਹਿੰਦੀ ਹੋਈ ਜਲਧਾਰਾ ਦੀ ਗਹਿਰਾਈ ਕੇਵਲ ਇੱਕ ਫੁੱਟ ਦੀ ਹੈ।ਜਦੋਂ ਉਹ ਬੱਚਾ ਆਪਣੇ ਪੈਰ ਜ਼ਮੀਨ ਤੇ ਰੱਖਦਾ ਹੈ ਤਾਂ ਕੁਝ ਪਲ ਲਈ ਉਹ ਹੈਰਾਨ ਰਹਿ ਜਾਂਦਾ ਕਿ ਇਹ ਕਿਵੇਂ ਹੋ ਗਿਆ।ਇਸਤੋਂ ਬਾਅਦ ਉਹ ਕੰਨ ਫੜਕੇ ਕੁਝ ਸੋਚਣ ਲੱਗ ਜਾਂਦਾ ਹੈ।

Leave a Reply

Your email address will not be published. Required fields are marked *