Friday, October 30, 2020
Home > News > 31 ਜੁਲਾਈ ਤੱਕ ਕਿਸਾਨ ਕਰ ਲੈਣ ਇਹ ਜਰੂਰੀ ਕੰਮ,ਫ਼ਿਰ ਨਹੀਂ ਮਿਲੇਗਾ ਮੋਦੀ ਸੀ ਇਸ ਯੋਜਨਾਂ ਦਾ ਲਾਭ-ਦੇਖੋ ਪੂਰੀ ਖਬਰ

31 ਜੁਲਾਈ ਤੱਕ ਕਿਸਾਨ ਕਰ ਲੈਣ ਇਹ ਜਰੂਰੀ ਕੰਮ,ਫ਼ਿਰ ਨਹੀਂ ਮਿਲੇਗਾ ਮੋਦੀ ਸੀ ਇਸ ਯੋਜਨਾਂ ਦਾ ਲਾਭ-ਦੇਖੋ ਪੂਰੀ ਖਬਰ

ਕ੍ਰਿਸ਼ੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਸ਼ੁੱਕਰਵਾਰ ਨੂੰ ਕਿਸਾਨਾਂ ਨੂੰ ਕਿਹਾ ਹੈ ਕਿ ਉਹ ਕੁਦਰਤੀ ਆਫ਼ਤਾਂ ਕਾਰਨ ਖਰੀਫ ਦੀ ਫ਼ਸਲ ਨੂੰ ਹੋਣ ਵਾਲੇ ਨੁਕਸਾਨ ਦੀ ਸੁਰੱਖਿਆ ਲਈ ਆਖਰੀ ਤਾਰੀਕ ਤੋਂ ਪਹਿਲਾਂ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ PMFBY ‘ਚ ਰਜਿਸਟ੍ਰੇਸ਼ਨ ਕਰਵਾ ਲਓ। ਤੋਮਰ ਨੇ ਕਿਹਾ ਕਿ ਖਰੀਫ 2020 ਸੀਜਨ ਲਈ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਦੇ ਅੰਤਰਗਤ ਕਿਸਾਨਾਂ ਦੇ ਰਜਿਸਟ੍ਰੇਸ਼ਨ ਦਾ ਕੰਮ ਪੂਰੇ ਦੇਸ਼ ‘ਚ ਜ਼ੋਰਾਂ ‘ਤੇ ਚੱਲ ਰਿਹਾ ਹੈ ਤੇ ਉਹ ਜ਼ਿਆਦਾ ਤੋਂ ਜ਼ਿਆਦਾ ਕਿਸਾਨ ਯੋਜਨਾ ਦਾ ਲਾਭ ਚੁੱਕ ਸਕਦੇ ਹਨ।  

ਕੁਝ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ ਮੌਜੂਦ ਖਰੀਫ 2020 ਸੀਜਨ ਲਈ ਆਖਰੀ ਤਾਰੀਖ 31 ਜੁਲਾਈ 2020 ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਨੇ ਉਨ੍ਹਾਂ ਸਾਰੇ ਕਿਸਾਨਾਂ ਲਈ ਰਜਿਸਟ੍ਰੇਸ਼ਨ ਬਿਨਾਂ ਫੀਸ ਦੇ ਕਰ ਦਿੱਤੀ ਹੈ। ਕ੍ਰਿਸ਼ੀ ਮੰਤਰੀ ਨੇ ਕਿਹਾ ਕੋਰੋਨਾ ਮਹਾਮਾਰੀ ਦੇ ਇਸ ਦੌਰ ‘ਚ ਹੀ ਵੀ ਦੇਸ਼ ਦੇ ਕਿਸਾਨ ਖੇਤਾਂ ‘ਚ ਆਪਣਾ ਪਸੀਨਾ ਵਹਾ ਰਹੇ ਹਨ। ਉਨ੍ਹਾਂ ਦੀ ਇਸ ਮਿਹਨਤ ਨਾਲ ਹੀ ਅੱਜ ਦੇਸ਼ ਅਨਾਜ ਉਤਪਾਦਨ ‘ਚ ਆਤਮ ਨਿਰਭਰ ਬਣਿਆ ਹੈ ਤੇ ਅੱਗੇ ਵੀ ਬਣਿਆ ਰਹੇਗਾ। 

ਭਾਰਤ ਸਰਕਾਰ ਨੇ ਕੁਦਰਤੀ ਆਫ਼ਤ ਤੋਂ ਫਸਲਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਕਿਸਾਨਾਂ ਨੂੰ ਰਾਹਤ ਦੇਣ ਲਈ ਸਾਲ 2016 ‘ਚ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਸ਼ੁਰੂ ਕੀਤੀ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਯੋਜਨਾ ‘ਚ ਬਹੁਤ ਘੱਟ ਪ੍ਰੀਮੀਅਮ ‘ਤੇ ਕਿਸਾਨਾਂ ਨੂੰ ਫਸਲ ਬੀਮਾ ਮੁਹੱਈਆ ਕਰਵਾਇਆ ਜਾਂਦਾ ਹੈ। ਪ੍ਰੀਮੀਅਮ ਦਾ ਬਾਕੀ ਹਿੱਸਾ ਭਾਰਤ ਸਰਕਾਰ ਪ੍ਰਦਾਨ ਕਰਦੀ ਹੈ ਤੇ ਸੂਬਾ ਸਰਕਾਰਾਂ ਵੀ ਇਸ ‘ਚ ਯੋਗਦਾਨ ਕਰਦੀ ਹੈ। 

ਖਰੀਫ-2020 ਸੀਜਨ ਤੋਂ ਇਸ ਯੋਜਨਾ ਨੂੰ ਕਿਸਾਨਾਂ ਲਈ ਸਵੈਇਛੁੱਕ ਕਰ ਦਿੱਤਾ ਗਿਆ ਹੈ ਪਰ ਮੇਰੇ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਉਹ ਆਪਣੀ ਭਲਾਈ, ਆਪਣਾ ਕਲਿਆਣ ਦੀ ਸੁਰੱਖਿਆ ਲਈ ਫਸਲ ਬੀਮਾ ਜ਼ਰੂਰ ਕਰਨ। ਇਹ ਸੰਕਟ ਕਾਲ ‘ਚ ਕਿਸਾਨਾਂ ਲਈ ਵਰਦਾਨ ਸਿੱਧ ਹੁੰਦਾ ਹੈ। ਲਾਕਡਾਊਨ ਦੌਰਾਨ ਇਸ ਯੋਜਨਾ ਦੇ ਤਹਿਤ 8090 ਕਰੋੜ ਰੁਪਏ ਤੋਂ ਜ਼ਿਆਦਾ ਦਵਾਈਆਂ ਦਾ ਭੁਗਤਾਨ ਕੀਤਾ ਗਿਆ ਹੈ।  

ਤੋਮਰ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ‘ਚ ਇਸ ਯੋਜਨਾ ‘ਚ 13,000 ਕਰੋੜ ਰੁਪਏ ਦਾ ਪ੍ਰੀਮੀਅਮ ਜਮ੍ਹਾਂ ਹੋਇਆ ਹੈ ਪਰ ਜਦੋਂ ਕੁਦਰਤੀ ਆਫ਼ਤ ਆਈ ਤਾਂ ਕਿਸਾਨਾਂ ਨੂੰ ਪ੍ਰੀਮੀਅਮ ਨਾਲ ਸਾਢੇ 4 ਗੁਣੀ ਰਾਸ਼ੀ ਲਗਪਗ 64,000 ਕਰੋੜ ਰੁਪਏ ਮੁਆਵਜ਼ੇ ਦੇ ਰੂਪ ‘ਚ ਪ੍ਰਾਪਤ ਹੋਇਆ। ਤੋਮਰ ਨੇ ਦੱਸਿਆ ਕਿ ਪ੍ਰੀਮੀਅਮ ਦੀ ਹਿੱਸੇਦਾਰੀ ‘ਚ ਕੋਈ ਬਦਲਾਅ ਨਹੀਂ ਹੋਇਆ ਹੈ। ਇਹ ਖਰੀਫ ਫ਼ਸਲ ਲਈ 2 ਫ਼ੀਸਦੀ, ਰਬੀ ਫ਼ਸਲ ਲਈ 15 ਫ਼ੀਸਦੀ ਤੇ ਬਾਗਬਾਨੀ ਫ਼ਸਲਾਂ ਲਈ ਜ਼ਿਆਦਾਤਰ 5 ਫ਼ੀਸਦੀ ਹੈ।

Leave a Reply

Your email address will not be published. Required fields are marked *