Saturday, December 5, 2020
Home > News > ਕਿਸਾਨਾਂ ਦਾ ਕੰਮ ਆਸਾਨ ਕਰੇਗੀ ਇਹ ਪ੍ਰੈਸ਼ਰ ਵਾਲੀ ਨਵੀਂ ਤਕਨੀਕ ਦੀ ਟਰਾਲੀ-ਦੇਖੋ ਪੂਰੀ ਜਾਣਕਾਰੀ

ਕਿਸਾਨਾਂ ਦਾ ਕੰਮ ਆਸਾਨ ਕਰੇਗੀ ਇਹ ਪ੍ਰੈਸ਼ਰ ਵਾਲੀ ਨਵੀਂ ਤਕਨੀਕ ਦੀ ਟਰਾਲੀ-ਦੇਖੋ ਪੂਰੀ ਜਾਣਕਾਰੀ

ਕਿਸਾਨ ਵੀਰਾਂ ਲਈ ਖੇਤੀ ਵਿਚ ਟ੍ਰੈਕਟਰ ਅਤੇ ਟਰਾਲੀ ਬਹੁਤ ਹੀ ਜਰੂਰੀ ਹੁੰਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਇੱਕ ਨਵੀਂ ਤਕਨੀਕ ਦੀ ਟਰਾਲੀ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਕਿਸਾਨ ਵੀਰੋ ਅੱਜ ਅਸੀਂ ਤੁਹਾਨੂੰ ਇੱਕ ਬਹੁਤ ਹੀ ਸ਼ਾਨਦਾਰ ਪ੍ਰੈਸ਼ਰ ਵਾਲੀ ਟਰਾਲੀ ਬਾਰੇ ਦਸਾਂਗੇ। ਇਹ ਟਰਾਲੀ ਕਿਸਾਨਾਂ ਨੂੰ ਕਾਫੀ ਜਿਆਦਾ ਪਸੰਦ ਆਵੇਗੀ।

ਇਹ ਟਰਾਲੀ ਉਨ੍ਹਾਂ ਕਿਸਾਨਾਂ ਲਈ ਬਹੁਤ ਫਾਇਦੇਮੰਦ ਸਾਬਿਤ ਹੋਵੇਗੀ ਜੋ ਜਿਆਦਾ ਲੋਡ਼ ਦਾ ਕੰਮ ਕਰਦੇ ਹਨ। ਯਾਨੀ ਜਦੋਂ ਕਿਸਾਨ ਫਸਲ ਮੰਡੀ ਲੈ ਕੇ ਜਾਂਦੇ ਹਨ ਤਾਂ ਉਸ ਸਮੇਂ ਵੀ ਇਸ ਟਰਾਲੀ ਦਾ ਬਹੁਤ ਫਾਇਦਾ ਹੋਵੇਗਾ। ਫਸਲ ਮੰਡੀ ਲੈਕੇ ਜਾਂਦੇ ਸਮੇਂ ਕਈ ਵਾਰ ਟ੍ਰੈਕਟਰ ਦੀ ਬ੍ਰੇਕ ਪੂਰਾ ਕੰਮ ਨਹੀਂ ਕਰਦੀ ਅਤੇ ਦੁਰਘਟਨਾ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਪਰ ਇਸ ਪ੍ਰੈਸ਼ਰ ਬ੍ਰੇਕ ਵਾਲੀ ਟਰਾਲੀ ਨਾਲ ਦੁਰਘਟਨਾ ਹੋਣ ਦੀ ਸੰਭਾਵਨਾ ਬਿਲਕੁਲ ਨਹੀਂ ਰਹਿੰਦੀ।

ਕਿਉਂਕਿ ਇਹ ਟਰਾਲੀ ਆਪਣੇ ਆਪ ਰੁਕ ਜਾਂਦੀ ਹੈ ਅਤੇ ਟ੍ਰੈਕਟਰ ਉੱਤੇ ਜ਼ੋਰ ਨਹੀਂ ਪੈਂਦਾ। ਇਸ ਟਰਾਲੀ ਨੂੰ ਇੱਕ ਕਿਸਾਨ ਵੱਲੋਂ ਸਪੈਸਲ ਤਿਆਰ ਕਰਵਾਇਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਟਰਾਲੀ ਲਗਭਗ 25 ਕਵਿੰਟਲ ਦੀ ਹੈ ਅਤੇ ਇਸ ਟਰਾਲੀ ਦੀ ਲੰਬਾਈ 14 ਫੁੱਟ ਹੈ ਅਤੇ ਚੌੜਾਈ 7 ਫੁੱਟ ਹੈ। ਇਸ ਕਿਸਾਨ ਦਾ ਕਹਿਣਾ ਹੈ ਕਿ ਉਹ ਜਿਆਦਾ ਲੋਡ਼ ਦਾ ਕੰਮ ਕਰਦਾ ਹੈ ਇਸ ਲਈ ਉਸਨੇ ਆਪਣੇ ਕੰਮ ਨੂੰ ਆਸਾਨ ਕਰਨ ਲਈ ਇਸ ਟਰਾਲੀ ਨੂੰ ਤਿਆਰ ਕਰਵਾਇਆ ਹੈ।

ਕਿਸਾਨ ਨੇ ਦੱਸਿਆ ਕਿ ਪਹਿਲਾਂ ਆਮ ਟਰਾਲੀਆਂ ਕਾਰਨ ਉਸਦੇ ਟ੍ਰੈਕਟਰ ਤੇ ਜ਼ੋਰ ਵੀ ਬਹੁਤ ਪੈਂਦਾ ਸੀ ਅਤੇ ਟਾਇਰਾਂ ਦੀ ਘਸਾਈ ਵੀ ਜਿਆਦਾ ਹੁੰਦੀ ਸੀ। ਇਸੇ ਕਾਰਨ ਉਸਨੇ ਪ੍ਰੈਸ਼ਰ ਬ੍ਰੇਕ ਵਾਲੀ ਟਰਾਲੀ ਨੂੰ ਤਿਆਰ ਕਰਵਾਇਆ ਹੈ ਅਤੇ ਹੁਣ ਟ੍ਰੈਕਟਰ ਵਿਚ ਕੋਈ ਸਮੱਸਿਆ ਵੀ ਨਹੀਂ ਆਉਂਦੀ ਅਤੇ ਇਸਨੂੰ ਕੰਟਰੋਲ ਕਰਨਾ ਆਸਾਨ ਹੈ ਜਿਸ ਨਾਲ ਦੁਰਘਟਨਾ ਨਹੀਂ ਹੋ ਸਕਦੀ।

Leave a Reply

Your email address will not be published. Required fields are marked *