Saturday, December 5, 2020
Home > News > ਕਿਸਾਨ ਇਸ ਫਸਲ ਤੋਂ ਪ੍ਰਤੀ ਏਕੜ ਕਮਾ ਸਕਦੇ ਹਨ 2 ਲੱਖ ਰੁਪਏ, ਸਿਰਫ਼ 2 ਮਹੀਨੇ ਵਿਚ ਫਸਲ ਹੋਵੇਗੀ ਤਿਆਰ-ਦੇਖੋ ਪੂਰੀ ਖ਼ਬਰ

ਕਿਸਾਨ ਇਸ ਫਸਲ ਤੋਂ ਪ੍ਰਤੀ ਏਕੜ ਕਮਾ ਸਕਦੇ ਹਨ 2 ਲੱਖ ਰੁਪਏ, ਸਿਰਫ਼ 2 ਮਹੀਨੇ ਵਿਚ ਫਸਲ ਹੋਵੇਗੀ ਤਿਆਰ-ਦੇਖੋ ਪੂਰੀ ਖ਼ਬਰ

ਅੱਜਕੱਲ੍ਹ ਘਾਟੇ ਦਾ ਸੌਦਾ ਮੰਨੀ ਜਾ ਰਹੀ ਕਿਸਾਨੀ ਨੂੰ ਬਹੁਤ ਸਾਰੇ ਕਿਸਾਨ ਸਫਲ ਕਿੱਤਾ ਸਾਬਤ ਕਰ ਰਹੇ ਹਨ, ਜਿਨ੍ਹਾਂ ‘ਚੋਂ ਇੱਕ ਹੈ ਉੱਤਰ-ਪ੍ਰਦੇਸ਼ ਦਾ ਰਹਿਣ ਵਾਲਾ ਧੀਰੇਂਦਰ ਸ਼ਰਮਾ। ਉੱਤਰ ਪ੍ਰਦੇਸ਼ ਦੇ ਬਲੀਆ ਦਾ ਵਸਨੀਕ ਧੀਰੇਂਦਰ ਸ਼ਰਮਾ ਬ੍ਰਾਂਡ ਸ਼ਰਮਾ ਉਦਯੋਗਿਕ ਫਾਰਮ ਦਾ ਸੰਸਥਾਪਕ ਵੀ ਹੈ। ਧੀਰੇਂਦਰ ਸ਼ਰਮਾ ਪਿਛਲੇ ਕਈ ਸਾਲਾਂ ਤੋਂ ਖੇਤੀਬਾੜੀ ਸੈਕਟਰ ਨਾਲ ਜੁੜੇ ਹੋਏ ਹਨ। ਉਸ ਕੋਲ ਖੇਤੀਬਾੜੀ ਸੈਕਟਰ ਨਾਲ ਸਬੰਧਤ ਬਹੁਤ ਸਾਰੀ ਮਹੱਤਵਪੂਰਨ ਜਾਣਕਾਰੀ ਹੈ। ਧੀਰੇਂਦਰ ਕਿਸਾਨ ਨੇ ਪਿਛਲੇ ਸਾਲ ਤਰਬੂਜ ਤੇ ਟਮਾਟਰ ਦੀ ਕਾਸ਼ਤ ਕੀਤੀ ਹੈ ਜਿਸ ਲਈ ਉਸ ਨੂੰ ਲੱਖਾਂ ‘ਚ ਮੁਨਾਫ਼ਾ ਹੋਇਆ ਹੈ।

ਕਿਸਾਨ ਨੇ ਪਿਛਲੇ ਸਾਲ ਸਿਜੇਂਟਾ ਕੰਪਨੀ ਦਾ ਅਭਿਨੈ ਟਮਾਟਰ ਲਾਇਆ ਸੀ। ਅਭਿਨੈ ਟਮਾਟਰ ਨੂੰ ਬਹੁਤ ਵਧੀਆ ਮੰਨਿਆ ਜਾਂਦਾ ਹੈ। ਇਸ ਦੀ ਕਾਸ਼ਤ ‘ਚ ਆਧੁਨਿਕ ਟੈਕਨਾਲੋਜੀ ਨੂੰ ਅਪਣਾਇਆ ਜਾਂਦਾ ਹੈ। ਟਮਾਟਰ ਦੀ ਕਾਸ਼ਤ ਬੈੱਡ ਬਿਛਾ ਕੇ ਮਲਚਿੰਗ ਢੰਗ ਨਾਲ ਕੀਤੀ ਗਈ। ਪ੍ਰਧਾਨ ਮੰਤਰੀ ਮੋਦੀ ਦੀ ਸਿੰਚਾਈ ਸਕੀਮ ਤਹਿਤ ਡਰਿਪ ਇਰੀਗੇਸ਼ਨ ਦੀ ਸਹਾਇਤਾ ਲਈ ਗਈ ਸੀ। ਕਿਸਾਨ ਦਾ ਕਹਿਣਾ ਹੈ ਕਿ 1 ਏਕੜ ਵਿੱਚ 4100 ਤੋਂ 4500 ਬੂਟੇ ਲਾਏ ਗਏ ਹਨ।

ਅਮਰੀਕਾ ਤੋਂ ਪਰਤ ਐਨਆਰਆਈ ਨੇ ਸ਼ੁਰੂ ਕੀਤੀ ਖੇਤੀ, ਹੁਣ ਇੰਝ ਕਰ ਰਿਹਾ ਚੰਗੀ ਕਮਾਈ – ਇਸ ਤਰ੍ਹਾਂ ਪ੍ਰਤੀ ਏਕੜ ‘ਚ ਟਮਾਟਰ ਦਾ ਉਤਪਾਦਨ 200 ਤੋਂ 250 ਕੁਇੰਟਲ ਹੈ, ਪਰ ਤਾਲਾਬੰਦੀ ‘ਚ ਫਸਲਾਂ ਦਾ ਭਾਅ ਥੋੜ੍ਹਾ ਘੱਟ ਮਿਲਿਆ ਹੈ, ਫਿਰ ਵੀ ਉਸ ਨੂੰ ਕਣਕ ਤੇ ਝੋਨੇ ਨਾਲੋਂ ਵਧੀਆ ਕੀਮਤ ਮਿਲੀ। ਕਿਸਾਨ ਨੇ ਸਕੂਰਾ ਕੰਪਨੀ ਦੇ 60 ਤਰਬੂਜ ਲਗਾਏ ਹਨ, ਜੋ ਬਹੁਤ ਚੰਗੀ ਕਿਸਮ ਹੈ। ਇਸ ਦਾ ਪ੍ਰਤੀ ਏਕੜ 250 ਕੁਇੰਟਲ ਝਾੜ ਮਿਲਿਆ ਹੈ। ਇਸ ਦੀ ਕੀਮਤ ਹੋਲ ਸੇਲ ‘ਚ 8 ਰੁਪਏ ਤੇ ਪ੍ਰਚੂਨ ‘ਚ 12 ਰੁਪਏ ਹੈ। ਇਸ ਤਰ੍ਹਾਂ, ਪ੍ਰਤੀ ਏਕੜ ਤਕਰੀਬਨ 2 ਲੱਖ ਰੁਪਏ ਆਮਦਨੀ ਹੈ।

ਚੀਨੀ ਸੈਨਾ ਨਹੀਂ ਹਟ ਰਹੀ ਸਰਹੱਦ ਤੋਂ ਪਿਛਾਂਹ! ਭਾਰਤ ਸਰਕਾਰ ਨੇ ਦੱਸੀ ਸਚਾਈ – ਅਧਿਐਨਾਂ ਨੇ ਦਿਖਾਇਆ ਹੈ ਕਿ ਪਪੀਤੇ ਦੀ ਕਾਸ਼ਤ ਤੋਂ ਇਲਾਵਾ ਕੋਈ ਹੋਰ ਫਸਲ ‘ਚ ਵੱਧ ਮੁਨਾਫ਼ਾ ਨਹੀਂ, ਪਰ ਇਹ ਫਸਲ ਲਗਪਗ 9 ਮਹੀਨਿਆਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਦੀ ਕਾਸ਼ਤ ‘ਚ ਇੱਕ ਏਕੜ ‘ਚ ਤਕਰੀਬਨ 1200 ਬੂਟੇ ਲਾਏ ਗਏ ਹਨ।

Leave a Reply

Your email address will not be published. Required fields are marked *