Sunday, October 25, 2020
Home > News > ਹੁਣੇ ਹੁਣੇ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਬਾਰੇ ਆਈ ਤਾਜ਼ਾ ਵੱਡੀ ਖ਼ਬਰ-ਦੇਖੋ ਪੂਰੀ ਖ਼ਬਰ

ਹੁਣੇ ਹੁਣੇ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਬਾਰੇ ਆਈ ਤਾਜ਼ਾ ਵੱਡੀ ਖ਼ਬਰ-ਦੇਖੋ ਪੂਰੀ ਖ਼ਬਰ

ਪੀਏਯੂ ਵੱਲੋਂ ਆਪਣੇ ਫੇਸਬੁੱਕ ਪੇਜ ਉੱਤੇ ਕਿਸਾਨਾਂ ਦੇ ਹਰਮਨ ਪਿਆਰੇ ਪ੍ਰੋਗਰਾਮ ‘ਸਵਾਲ ਤੁਹਾਡੇ-ਜਵਾਬ ਪੀਏਯੂ ਮਾਹਿਰਾਂ ਦੇ’ ਦਾ ਛੇਵਾਂ ਲਾਈਵ ਪੇਸ਼ ਕੀਤਾ ਗਿਆ। ਇਸ ਲਾਈਵ ਪ੍ਰੋਗਰਾਮ ਦੌਰਾਨ ਮਾਹਿਰਾਂ ਵੱਲੋਂ ਕਿਸਾਨਾਂ ਦੇ ਫਲਾਂ, ਸਬਜ਼ੀਆਂ, ਰੁੱਖਾਂ ਦੇ ਪੌਦਿਆਂ, ਖਾਦਾਂ ਅਤੇ ਜ਼ਮੀਨੀ ਤੱਤਾਂ ਦੀ ਘਾਟ, ਫ਼ਸਲਾਂ ਸਬੰਧੀ ਕੀੜਿਆਂ ਦੀ ਰੋਕਥਾਮ, ਝੋਨੇ ਦੀ ਸਿੱਧੀ ਬਿਜਾਈ, ਚੂਹਿਆਂ ਦੀ ਰੋਕਥਾਮ, ਖੇਤੀ ਸਬੰਧੀ ਮਸ਼ੀਨਰੀ, ਫੁੱਲਾਂ ਦੀ ਖੇਤੀ ਅਤੇ ਮੌਸਮ ਸਬੰਧੀ ਕਿਸਾਨਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਪੀਏਯੂ ਮਾਹਿਰਾਂ ਵੱਲੋਂ ਦਿੱਤੇ ਗਏ।

ਕਰੀਬ ਢਾਈ ਘੰਟੇ ਚੱਲੇ ਇਸ ਪ੍ਰੋਗਰਾਮ ਲਈ ਕਿਸਾਨਾਂ ਦੇ 200 ਦੇ ਕਰੀਬ ਸਵਾਲ ਆਏ। ਲਾਈਵ ਦੌਰਾਨ ਡਾ ਮੱਖਣ ਸਿੰਘ ਭੁੱਲਰ ਨੇ ਕਿਸਾਨਾਂ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਲਈ ਨਦੀਨਾਂ ਅਤੇ ਪਾਣੀ ਦੇ ਪ੍ਰਬੰਧ ਸਬੰਧੀ ਪੁੱਛੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਵਿਚ ਲੋੜ ਅਨੁਸਾਰ ਹੀ ਪਾਣੀ ਦੇਣਾ ਚਾਹੀਦਾ ਹੈ, ਜਿਸ ਕਰਕੇ ਜਿੱਥੇ ਫਸਲ ਨੂੰ ਲਾਭ ਮਿਲਦਾ ਹੈ ਉੱਥੇ ਪਾਣੀ ਦੀ ਬੱਚਤ ਵੀ ਹੁੰਦੀ ਹੈ।

ਉਨ੍ਹਾਂ ਦੱਸਿਆ ਕਿ ਸਿੱਧੀ ਬਿਜਾਈ ਵਾਲੇ ਖੇਤਾਂ ਵਿਚ ਤਕਰੀਬਨ 21 ਦਿਨਾਂ ’ਤੇ ਪਾਣੀ ਲਗਾਉਣ ਪਿੱਛੋਂ ਸਿਰਫ ਖੇਤ ਵਿਚ ਵੱਤਰ ਨੂੰ ਬਰਕਰਾਰ ਰੱਖਣ ਲਈ ਕੁਝ ਦਿਨਾਂ ਦੇ ਫਰਕ ਨਾਲ ਮਿੱਟੀ ਦੀ ਕਿਸਮ ਅਤੇ ਮੌਸਮ ਅਨੁਸਾਰ ਹਲਕਾ ਪਾਣੀ ਦੇਣਾ ਚਾਹੀਦਾ ਹੈ। ਡਾ. ਮੱਖਣ ਨੇ ਕਿਹਾ ਕਿ ਖੇਤ ਵਿਚ ਪਾਣੀ ਖੜਾ ਨਹੀਂ ਹੋਣ ਦੇਣਾ ਚਾਹੀਦਾ ਕਿਉਂਕਿ ਜ਼ਿਆਦਾ ਪਾਣੀ ਦੇਣ ਨਾਲ ਖੁਰਾਕੀ ਤੱਤਾਂ ਖਾਸ ਤੌਰ ’ਤੇ ਨਾਈਟ੍ਰੋਜਨ ਉੱਤੇ ਪ੍ਰਭਾਵ ਪੈਂਦਾ ਹੈ ਜਿਸ ਕਾਰਨ ਫਸਲ ਦਾ ਰੰਗ ਪੀਲਾ ਪੈਣ ਦੀ ਸੰਭਾਵਨਾ ਵੱਧ ਜਾਂਦੀ ਹੈ।

ਉਨ੍ਹਾਂ ਦੱਸਿਆ ਕਿ ਜ਼ਿਆਦਾ ਪਾਣੀ ਦੇ ਨਾਲ ਖੇਤ ਵਿਚ ਨਦੀਨਾਂ ਦੀ ਸਮੱਸਿਆ ਵੱਧ ਸਕਦੀ ਹੈ। ਇਸ ਮੌਕੇ ਫਰੂਟ ਸਾਇੰਸਜ਼ ਵਿਭਾਗ ਤੋਂ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਸਾਨਾਂ ਵੱਲੋਂ ਪੀ.ਏ.ਯੂ ਵੱਲੋਂ ਤਿਆਰ ਕੀਤੀ ਅਮਰੂਦਾਂ ਦੀ ਨਵੀਂ ਕਿਸਮ ਐਪਲ ਗੁਆਵਾ ਸਬੰਧੀ ਪੁੱਛੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਦੱਸਿਆ ਕਿ ਇਸ ਦੇ ਬੂਟੇ ਇਸ ਸਾਲ ਦੇ ਸਤੰਬਰ ਮਹੀਨੇ ਤੱਕ ਪੀਏਯੂ ਦੇ ਫਲ ਵਿਭਾਗ ਵੱਲੋਂ ਮਿਲਣੇ ਸ਼ੁਰੂ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਬੂਟੇ ਦਾ ਅਮਰੂਦ ਬਾਹਰੋਂ ਲਾਲ ਰੰਗ ਦਾ ਹੁੰਦਾ ਹੈ ਜੋ ਦੇਖਣ ਨੂੰ ਕਾਫੀ ਖਿੱਚਵਾਂ ਹੈ।

ਮੌਸਮ ਵਿਗਿਆਨੀ ਡਾ. ਕੇ.ਕੇ ਗਿੱਲ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿਚ ਮੌਸਮ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 11 ਅਤੇ 12 ਜੁਲਾਈ ਨੂੰ ਪੰਜਾਬ ਭਰ ਵਿਚ ਬਰਸਾਤ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਡਾ. ਕੁਲਬੀਰ ਸਿੰਘ, ਡਾ. ਸੰਦੀਪ ਸਿੰਘ, ਡਾ. ਰੁਪਿੰਦਰ ਸਿੰਘ ਗਿੱਲ, ਡਾ. ਯੁਵਰਾਜ ਸਿੰਘ ਪਾਂਧਾ, ਡਾ. ਅਮਰਜੀਤ ਸਿੰਘ, ਡਾ. ਸੰਜੀਵ ਚੌਹਾਨ, ਡਾ. ਨੀਨਾ ਸਿੰਗਲਾ, ਡਾ. ਮਹੇਸ਼ ਨਾਰੰਗ, ਡਾ. ਰਣਜੀਤ ਸਿੰਘ ਤੇ ਡਾ. ਕੇ.ਬੀ. ਸਿੰਘ ਅਤੇ ਡਾ. ਸਿਮਰਜੀਤ ਕੌਰ ਵੱਲੋਂ ਵੀ ਕਿਸਾਨਾਂ ਦੇ ਵੱਖ-ਵੱਖ ਸਵਾਲਾਂ ਦੇ ਜਵਾਬ ਦਿੱਤੇ ਗਏ।

ਅਪਰ ਨਿਰਦੇਸ਼ਕ ਸੰਚਾਰ ਡਾ. ਜਗਦੀਸ਼ ਕੌਰ ਨੇ ਕਿਹਾ ਕਿ ਪੀਏਯੂ ਵੱਲੋਂ ਆਪਣੇ ਅਗਲਾ ਸੱਤਵਾਂ ਫੇਸਬੁੱਕ ਲਾਈਵ 15 ਜੁਲਾਈ ਨੂੰ ਸਵੇਰੇ 11 ਵਜੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਵੀਰ ਇਸ ਪ੍ਰੋਗਰਾਮ ਲਈ ਆਪਣੇ ਸਵਾਲ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਫੇਸਬੁੱਕ ਪੇਜ ਉੱਤੇ ਭੇਜ ਸਕਦੇ ਹਨ।

Leave a Reply

Your email address will not be published. Required fields are marked *