Tuesday, October 27, 2020
Home > News > ਪੰਜਾਬ ਦੇ ਕਿਸਾਨਾਂ ਵਾਸਤੇ ਖੁਸ਼ਖਬਰੀ! ਸਿਰਫ ਏਨੇ ਪੈਸੇ ਦੇਕੇ ਸਬਸਿਡੀ ‘ਤੇ ਲਗਾਓ ਸੋਲਰ ਪੰਪ-ਦੇਖੋ ਪੂਰੀ ਖ਼ਬਰ

ਪੰਜਾਬ ਦੇ ਕਿਸਾਨਾਂ ਵਾਸਤੇ ਖੁਸ਼ਖਬਰੀ! ਸਿਰਫ ਏਨੇ ਪੈਸੇ ਦੇਕੇ ਸਬਸਿਡੀ ‘ਤੇ ਲਗਾਓ ਸੋਲਰ ਪੰਪ-ਦੇਖੋ ਪੂਰੀ ਖ਼ਬਰ

ਪੰਜਾਬ ਦੇ ਕਿਸਾਨਾਂ ਲਈ ਇੱਕ ਵੱਡੀ ਖੁਸ਼ਖਬਰੀ ਹੈ। ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਤੋਹਫ਼ਾ ਦਿੱਤਾ ਹੈ। ਜੋ ਕਿਸਾਨ ਆਪਣੇ ਖੇਤਾਂ ਵਿੱਚ ਸੋਲਰ ਪੰਪ ਲਵਾਉਣ ਬਾਰੇ ਸੋਚ ਰਹੇ ਹਨ ਉਨ੍ਹਾਂ ਨੂੰ ਸਰਕਾਰ ਦੀ ਯੋਜਨਾ ਦਾ ਸਭਤੋਂ ਜਿਆਦਾ ਲਾਭ ਹੋਣ ਵਾਲਾ ਹੈ। ਦਰਅਸਲ ਬਹੁਤ ਸਾਰੇ ਕਿਸਾਨ ਬਿਜਲੀ ਦੇ ਕੱਟ ਅਤੇ ਬਿੱਲ ਤੋਂ ਤੰਗ ਆ ਕੇ ਖੇਤ ਵਿੱਚ ਸੋਲਰ ਪੰਪ ਲਵਾਉਣਾ ਚਾਹੁੰਦੇ ਹਨ ਅਤੇ ਹੁਣ ਤੱਕ ਸੋਲਰ ਪੰਪ ਲਗਵਾਉਣਾ ਬਹੁਤ ਮਹਿੰਗਾ ਪੈਂਦਾ ਸੀ।

ਪਰ ਹੁਣ ਜੇਕਰ ਕੋਈ ਕਿਸਾਨ ਸੋਲਰ ਪੰਪ ਲਗਵਾਉਣਾ ਚਾਉਂਦਾ ਹੈ ਤਾਂ ਉਸਨੂੰ ਪੰਜਾਬ ਸਰਕਾਰ ਵੱਲੋਂ ਕੇਂਦਰ ਦੀ ਕੁਸਮ ਯੋਜਨਾ ਦੇ ਅਨੁਸਾਰ ਸੋਲਰ ਪੰਪ ਉੱਤੇ ਸਬਸਿਡੀ ਦਿੱਤੀ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਇਸ ਯੋਜਨਾ ਦੇ ਅਨੁਸਾਰ ਜਰਨਲ ਕੋਟੇ ਵਾਲੇ ਕਿਸਾਨਾਂ ਨੂੰ 60 ਫੀਸਦੀ ਅਤੇ SC ਕੋਟੇ ਵਾਲੇ ਕਿਸਾਨਾਂ ਨੂੰ 80 ਫੀਸਦੀ ਸਬਸਿਡੀ ਮਿਲੇਗੀ।

ਇਸ ਯੋਜਨਾ ਵਿੱਚ ਕਿਸਾਨ 3,5,7.5 ਅਤੇ 10 HP ਤੱਕ ਦੀਆਂ ਸੋਲਰ ਮੋਟਰਾਂ ਲਗਵਾ ਸਕਦੇ ਹਨ।ਆਉਣ ਵਾਲੇ ਕੁਝ ਹੀ ਦਿਨਾਂ ਵਿੱਚ ਸਰਕਾਰ ਵੱਲੋਂ ਇਹ ਕੁਨੈਕਸ਼ਨ ਕੱਢੇ ਜਾ ਰਹੇ ਹਨ। ਦੱਸ ਦੇਈਏ ਕਿ ਇਨ੍ਹਾਂ ਮੋਟਰ ਕੁਨਾਉਕਸ਼ਨਾਂ ਲਈ ਕਿਸਾਨਾਂ ਨੇ ਸਿਰਫ ਬੋਰ ਕਰਵਾ ਕੇ ਦੇਣਾ ਹੈ ਅਤੇ ਬਾਕੀ ਸਾਰਾ ਖਰਚਾ ਸਰਕਾਰ ਕਰੇਗੀ।

ਜਿਹੜੇ ਕਿਸਾਨ ਸੋਲਰ ਪੰਪ ਲਗਵਾਉਣਾ ਚਾਹੁੰਦੇ ਹਨ ਉਹ PEDA ਵੈਬਸਾਈਟ ਤੇ ਆਨਲਾਈਨ ਰਜਿਸਟਰੇਸ਼ਨ ਕਰਵਾ ਸਕਦੇ ਹਨ। ਸਰਕਾਰ ਦੀ ਸ਼ਰਤ ਇਹ ਹੈ ਕਿ ਜਿਸ ਖੇਤ ਵਿੱਚ ਪਹਿਲਾਂ ਤੋਂ ਬਿਜਲੀ ਬੋਰਡ ਦਾ ਕੁਨੈਕਸ਼ਨ ਹੋਵੇਗਾ ਉਥੇ ਇਹ ਮੋਟਰ ਨਹੀਂ ਲੱਗ ਸਕੇਗੀ।ਯਾਨੀ ਕਿ ਜੋ ਕਿਸਾਨ ਖੇਤੀ ਲਈ ਪਾਣੀ ਦੀ ਕਮੀ ਨਾਲ ਜੂਝ ਰਹੇ ਹਨ ਉਨ੍ਹਾਂ ਲਈ ਸੋਲਰ ਪੰਪ ਲਵਾਉਣ ਦਾ ਸਭਤੋਂ ਵਧੀਆ ਮੌਕਾ ਹੈ। ਖਾਸ ਗੱਲ ਇਹ ਹੈ ਕਿ ਕਿਸਾਨਾਂ ਨੂੰ ਬਹੁਤ ਘੱਟ ਖਰਚਾ ਕਰਨਾ ਪਵੇਗਾ ਅਤੇ ਬਾਕੀ ਸਰਕਾਰ ਵੱਲੋਂ ਸਬਸਿਡੀ ਦੇ ਰੂਪ ਵਿੱਚ ਦੇ ਦਿੱਤਾ ਜਾਵੇਗਾ।

Leave a Reply

Your email address will not be published. Required fields are marked *