Monday, November 30, 2020
Home > News > ਦੇਖੋ ਇੱਕ ਡਾਂਸਰ ਕੁੜੀ ਦਾ ਸੱਚ ਲੋਕੀ ਕੋਲ ਆਕੇ ਕਹਿੰਦੇ ਨੇ !

ਦੇਖੋ ਇੱਕ ਡਾਂਸਰ ਕੁੜੀ ਦਾ ਸੱਚ ਲੋਕੀ ਕੋਲ ਆਕੇ ਕਹਿੰਦੇ ਨੇ !

ਡਾਂਸਰਾਂ ਦਾ ਕੰਮ ਕਰਨ ਵਾਲੀਆਂ ਕੁੜੀਆਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਕਿਉਂਕਿ ਹਰ ਕੋਈ ਉਨ੍ਹਾਂ ਨੂੰ ਗਲਤ ਨਿਗਾਹ ਨਾਲ ਦੇਖਦਾ ਹੈ।ਅੱਜ ਅਸੀਂ ਅਜਿਹੀ ਹੀ ਇੱਕ ਕਹਾਣੀ ਵਾਰੇ ਜ਼ਿਕਰ ਕਰਾਂਗੇ।ਦੋਸਤੋ ਇੱਕ ਮੁੰਡਾ ਆਪਣੇ ਦੋਸਤ ਦੇ ਵਿਆਹ ਤੇ ਗਿਆ ਹੋਇਆਂ ਸੀ।ਉੱਥੇ ਕੁਝ ਸ਼ਰਾਰਤੀ ਨੌਜਵਾਨ ਅਲੱਗ ਹੀ ਸੋਚਾਂ ਸੋਚ ਰਹੇ ਸਨ।ਅਗਲੇ ਦਿਨ ਬਰਾਤ ਚੱਲ ਪਈ ਅਤੇ ਉੱਥੇ ਰੀਤੀ ਰਿਵਾਜਾਂ ਨਾਲ ਵਿਆਹ ਹੋਣ ਲੱਗਾ।

ਪਰ ਕੁਝ ਨੌਜਵਾਨ ਸ਼ਰਾਬ ਪੀ ਕੇ,ਸਟੇਜ ਉੱਤੇ ਚੜ੍ਹ ਗਏ ਅਤੇ ਡਾਂਸਰਾਂ ਨਾਲ ਨੱਚਣ ਲੱਗ ਪਏ।ਉਸ ਵਿੱਚੋਂ ਇੱਕ ਵਿਅਕਤੀ ਡਾਂਸਰ ਦੀ ਬਾਹ ਫੜ੍ਹ ਕੇ ਨੱਚਣ ਲੱਗ ਪਿਆ ਅਤੇ ਗਲਤ ਹਰਕਤਾਂ ਕਰਨ ਲੱਗ ਪਿਆ।ਜਿਸਤੇ ਉਹ ਰੋਂਦੀ ਹੋਈ ਚੱਲ ਗਈ।ਜਦੋਂ ਮੈਂ ਉਸਦੇ ਪਿੱਛੇ ਗਿਆ ਤਾਂ ਉਹ ਆਪਣੇ ਦੋ ਕੁ ਸਾਲ ਦੇ ਬੱਚੇ ਨੂੰ ਦੁੱਧ ਪਿਲਾ ਰਹੀ ਸੀ।ਉਸਨੇ ਦੱਸਿਆ ਕਿ ਉਸਨੇ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਸੀ ਪਰ ਉਸਦਾ ਪਤੀ ਨਸ਼ੇ ਕਰਦਾ ਸੀ।

ਉਸਨੇ ਸਾਰਾ ਘਰ ਦਾ ਸਮਾਨ ਵੇਚ ਦਿੱਤਾ ਸੀ ਜਿਸ ਕਾਰਨ ਪਾਣੀ ਮਜ਼ਬੂਰੀ ਵਿੱਚ ਉਸਨੂੰ ਇਹ ਕੰਮ ਕਰਨਾ ਪੈ ਰਿਹਾ ਹੈ।ਮੈਨੂੰ ਬਹੁਤ ਤਰਸ ਆਇਆ ਤੇ ਮੈਂ ਉਸਨੂੰ ਕੁਝ ਪੈਸੇ ਦਿੱਤੇ।ਉਸਨੇ ਲੈਣ ਤੋਂ ਇਨਕਾਰ ਵੀ ਕੀਤਾ ਫਿਰ ਵੀ ਮੈਂ ਭੈਣ ਸਮਝ ਉਸਨੂੰ ਪੈਸੇ ਦੇ ਦਿੱਤੇ।ਹੁਣ ਕਈ ਲੋਕ ਇਸ ਕਹਾਣੀ ਵਾਰੇ ਕੁਮੈਂਟ ਕਰਨਗੇ ਕਿ ਲੜਕੀ ਦੀ ਗਲਤੀ ਹੈ ਉਸਨੂੰ ਅਾਪਣੀ ਪਸੰਦ ਦਾ ਵਿਆਹ ਨਹੀਂ ਕਰਵਾਉਣਾ ਚਾਹੀਦਾ ਸੀ।ਦੋਸਤੋ ਅਜਿਹਾ ਨਹੀਂ ਹੈ ਸਗੋਂ ਸਾਨੂੰ ਅਜਿਹੀ ਸੋਚ ਨੂੰ ਬਦਲਣ ਦੀ ਲੋੜ ਹੈ।ਹਰੇਕ ਇਨਸਾਨ ਨੂੰ ਹਰੇਕ ਲੜਕੀ ਦੀ ਇੱਜ਼ਤ ਕਰਨੀ ਚਾਹੀਦੀ ਹੈ।

Leave a Reply

Your email address will not be published. Required fields are marked *