Tuesday, December 1, 2020
Home > News > ਵੱਡੀ ਖੁਸ਼ਖ਼ਬਰੀ: ਪੰਜਾਬ ਦੇ ਕਿਸਾਨਾਂ ਨੇ ਇਸ ਕੰਮ ਚ’ ਤੋੜਿਆ ਪਿੱਛਲੇ 2 ਦਹਾਕਿਆਂ ਦਾ ਵੱਡਾ ਰਿਕਾਰਡ-ਦੇਖੋ ਪੂਰੀ ਖ਼ਬਰ

ਵੱਡੀ ਖੁਸ਼ਖ਼ਬਰੀ: ਪੰਜਾਬ ਦੇ ਕਿਸਾਨਾਂ ਨੇ ਇਸ ਕੰਮ ਚ’ ਤੋੜਿਆ ਪਿੱਛਲੇ 2 ਦਹਾਕਿਆਂ ਦਾ ਵੱਡਾ ਰਿਕਾਰਡ-ਦੇਖੋ ਪੂਰੀ ਖ਼ਬਰ

ਇਸ ਸਾਲ ਮਾਰਚ ਤੋਂ ਜੂਨ ਮਹੀਨੇ ਦੌਰਾਨ ਬਸੰਤ ਰੁੱਤ ਦੀ ਮੱਕੀ ਦਾ ਰੇਟ ਘੱਟ ਮਿਲਣ ਦੇ ਬਾਵਜੂਦ ਕਿਸਾਨਾਂ ਵੱਲੋਂ ਪਿਛਲੇ ਸਾਲ ਦੇ ਮੁਕਾਬਲੇ ਮੱਕੀ ਦੀ ਕਾਸ਼ਤ ਕਰਨ ਲਈ ਜ਼ਿਆਦਾ ਉਤਸ਼ਾਹ ਦਿਖਾਇਆ ਜਾ ਰਿਹਾ ਹੈ। ਇਸ ਤਹਿਤ ਹੁਣ ਤੱਕ ਪੰਜਾਬ ਅੰਦਰ ਕਿਸਾਨਾਂ ਵੱਲੋਂ ਪਿਛਲੇ ਸਾਲ ਦੇ ਮੁਕਾਬਲੇ 4 ਫੀਸਦੀ ਜ਼ਿਆਦਾ ਰਕਬੇ ਵਿਚ ਮੱਕੀ ਦੀ ਬਿਜਾਈ ਕੀਤੀ ਜਾ ਚੁੱਕੀ ਹੈ ਜਦੋਂ ਕਿ ਅਜੇ ਵੀ ਕਈ ਥਾਵਾਂ ’ਤੇ ਮੱਕੀ ਦੀ ਬਿਜਾਈ ਦਾ ਕੰਮ ਜਾਰੀ ਹੈ।

ਇਸ ਵਾਰ ਸਭ ਤੋਂ ਤਸੱਲੀ ਵਾਲੀ ਗੱਲ ਇਹ ਹੈ ਕਿ ਇਸ ਸਾਲ ਕਿਸਾਨਾਂ ਨੇ ਮੱਕੀ ਦੀ ਬਿਜਾਈ ਕਰਨ ਦੇ ਮਾਮਲੇ ਵਿਚ ਪੰਜਾਬ ਦੇ ਕਿਸਾਨਾਂ ਨੇ ਪਿਛਲੇ ਦੋ ਦਹਾਕਿਆਂ ਦੇ ਰਿਕਾਰਡ ਤੋੜ ਦਿੱਤੇ ਹਨ। ਇਥੋਂ ਕਿ ਜਦੋਂ ਕਰੀਬ 7 ਸਾਲ ਪਹਿਲਾਂ ਜਦੋਂ ਤਤਕਾਲੀ ਸਰਕਾਰ ਨੇ ਮੱਕੀ ਹੇਠ ਰਕਬੇ ਨੂੰ 5 ਲੱਖ ਤੱਕ ਪਹੁੰਚਾਉਣ ਦਾ ਟੀਚਾ ਰੱਖਿਆ ਸੀ ਤਾਂ ਉਸ ਮੌਕੇ ਪੰਜਾਬ ਅੰਦਰ ਮੱਕੀ ਦੀ ਬਿਜਾਈ ਹੇਠ ਰਕਬਾ ਹੁਣ ਦੇ ਮੁਕਾਬਲੇ ਘੱਟ ਹੀ ਰਿਹਾ।

ਪੰਜਾਬ ਸਰਕਾਰ ਨੇ ਤਿੰਨ ਲੱਖ ਹੈਕਟੇਅਰ ਰਕਬੇ ਵਿਚ ਮੱਕੀ ਦੀ ਬਿਜਾਈ ਕਰਵਾਉਣ ਦਾ ਟੀਚਾ ਨਿਰਧਾਰਤ ਕੀਤਾ ਸੀ। ਪਿਛਲੇ ਸਾਲ ਪੰਜਾਬ ਦੇ ਕਿਸਾਨਾਂ ਨੇ ਕਰੀਬ 1 ਲੱਖ 59 ਹੈਕਟੇਅਰ ਰਕਬੇ ਵਿਚ ਮੱਕੀ ਦੀ ਬਿਜਾਈ ਕੀਤੀ ਸੀ ਜਦੋਂ ਕਿ ਇਸ ਸਾਲ 30 ਜੂਨ ਤੱਕ ਹੀ ਕਿਸਾਨਾਂ ਵੱਲੋਂ 1 ਲੱਖ 65 ਹਜ਼ਾਰ ਹੈਕਟੇਅਰ ਰਕਬੇ ਵਿਚ ਮੱਕੀ ਦੀ ਬਿਜਾਈ ਦਾ ਕੰਮ ਮੁਕੰਮਲ ਕੀਤਾ ਜਾ ਚੁੱਕਾ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ 6 ਹਜ਼ਾਰ ਹੈਕਟੇਅਰ ਜ਼ਿਆਦਾ ਹੈ।

ਇਕੱਤਰ ਵੇਰਵਿਆਂ ਅਨੁਸਾਰ ਸੂਬੇ ਅੰਦਰ ਸਾਲ 2000 ਤੋਂ 2020 ਤੱਕ ਦੇ ਦੋ ਦਹਾਕਿਆਂ ਦੌਰਾਨ ਸਾਲ 2000-01, 2001-02 ਅਤੇ 2014-15 ਦੌਰਾਨ ਹੀ ਮੱਕੀ ਹੇਠਲਾ ਰਕਬਾ ਕਰੀਬ 1 ਲੱਖ 65 ਹਜ਼ਾਰ ਹੈਕਟੇਅਰ ਦੇ ਨੇੜੇ-ਤੇੜੇ ਪਹੁੰਚਿਆ ਸੀ ਜਦੋਂ ਕਿ ਬਾਕੀ ਦੇ ਸਾਲਾਂ ਦੌਰਾਨ ਇਹ ਰਕਬਾ ਕਾਫੀ ਘੱਟ ਰਿਹਾ ਸੀ।

Leave a Reply

Your email address will not be published. Required fields are marked *