Wednesday, October 28, 2020
Home > News > ਇਸ ਚੀਜ ਦੀ ਖੇਤੀ ਨਾਲ ਕਿਸਾਨ ਬਣਨਗੇ ਕਰੋੜਪਤੀ, ਇੱਕ ਲੱਖ ਦਾ ਵਿਕਦਾ ਹੈ ਇੱਕ ਪੌਦਾ-ਦੇਖੋ ਵੀਡੀਓ

ਇਸ ਚੀਜ ਦੀ ਖੇਤੀ ਨਾਲ ਕਿਸਾਨ ਬਣਨਗੇ ਕਰੋੜਪਤੀ, ਇੱਕ ਲੱਖ ਦਾ ਵਿਕਦਾ ਹੈ ਇੱਕ ਪੌਦਾ-ਦੇਖੋ ਵੀਡੀਓ

ਸਾਡੇ ਦੇਸ਼ ਦੇ ਕਿਸਾਨਾਂ ਦੀ ਹਾਲਤ ਕੁੱਝ ਖਾਸ ਚੰਗੀ ਨਹੀਂ ਹੈ, ਜਿਸ ਕਾਰਨ ਬਹੁਤ ਸਾਰੇ ਕਿਸਾਨ ਰਵਾਇਤੀ ਖੇਤੀ ਨੂੰ ਛੱਡ ਇਸਦਾ ਕੋਈ ਬਦਲ ਖੋਜ ਰਹੇ ਹਨ, ਜਿਸਦੇ ਨਾਲ ਉਹ ਚੰਗੀ ਕਮਾਈ ਕਰ ਸਕਣ। ਇਸ ਲਈ ਅੱਜ ਕਿਸਾਨ ਵੀਰਾਂ ਨੂੰ ਅਸੀ ਇੱਕ ਅਜਿਹੀ ਖੇਤੀ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਸਦੇ ਨਾਲ ਕਿਸਾਨ ਕਰੋੜਪਤੀ ਬਣ ਸਕਦੇ ਹਨ।

ਅਸੀ ਗੱਲ ਕਰ ਰਹੇ ਹਾਂ ਮਹੋਗਨੀ ਦੀ ਖੇਤੀ ਬਾਰੇ। ਤੁਹਾਨੂੰ ਦੱਸ ਦੇਈਏ ਕਿ ਇਸ ਦਰਖਤ ਵਿੱਚ ਬਹੁਤ ਸਾਰੇ ਗੁਣ ਹਨ। ਇਸ ਦਰਖਤ ਤੋਂ ਸ਼ੂਗਰ ਦੇ ਮਰੀਜਾਂ ਲਈ ਅਚੂਕ ਦਵਾਈ ਬਣਾਈ ਜਾਂਦੀ ਹੈ। ਦੂਜੀ ਖਾਸ ਗੱਲ ਇਹ ਹੈ ਕਿ ਇਸਦੀ ਲੱਕੜ ਸੈਂਕੜੇ ਸਾਲਾਂ ਤੱਕ ਨਹੀਂ ਸੜਦੀ ।

ਇਸ ਦਰਖਤ ਦੀ ਲੱਕੜ ਦਾ ਇਸਤੇਮਾਲ ਵੱਡੇ ਵੱਡੇ ਹੋਟਲਾਂ ਵਿੱਚ ਫਰਨੀਚਰ ਬਣਾਉਣ ਲਈ ਕੀਤਾ ਜਾਂਦਾ ਹੈ। ਹੋਰ ਵੀ ਬਹੁਤ ਖਾਸ ਥਾਵਾਂ ਉੱਤੇ ਇਸਦੀ ਲੱਕੜ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਸਦੀ ਲੱਕੜ ਦੀ ਚਮਕ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਵਜਨ ਵਿੱਚ ਵੀ ਬਹੁਤ ਹੱਲਕੀ ਹੁੰਦੀ ਹੈ। ਇਸਦੀ ਲੱਕੜ ਲਾਲ ਰੰਗ ਵਿੱਚ ਹੁੰਦੀ ਹੈ ਅਤੇ ਇਸਦੇ ਉੱਤੇ ਕੋਈ ਵੀ ਪੇਂਟ ਜਾਂ ਪਾਲਸ਼ ਨਹੀਂ ਲਗਾਈ ਜਾਂਦੀ।

ਜੇਕਰ ਕਿਸਾਨ ਇਨ੍ਹਾਂ ਬੂਟਿਆਂ ਨੂੰ ਸਿਰਫ ਆਪਣੇ ਖੇਤ ਦੀ ਬਾਉਂਡਰੀ ਉੱਤੇ ਵੀ ਲਗਾਉਣ ਤਾਂ ਵੀ ਆਸਾਨੀ ਨਾਲ 15 ਤੋਂ 20 ਲੱਖ ਰੁਪਏ ਕਮਾ ਸਕਦੇ ਹਨ। ਅਤੇ ਜੇਕਰ ਕੋਈ ਕਿਸਾਨ ਇੱਕ ਏਕੜ ਵਿੱਚ ਮਹੋਗਨੀ ਦੀ ਖੇਤੀ ਕਰਦਾ ਹੈ ਤਾਂ ਉਹ ਲਗਭਗ ਇੱਕ ਕਰੋੜ ਰੁਪਏ ਤੱਕ ਦੀ ਆਮਦਨੀ ਵੀ ਲੈ ਸਕਦਾ ਹੈ। ਇਸਦੀ ਲੱਕੜ ਦੀ ਅੰਤਰਰਾਸ਼ਟਰੀ ਲੇਵਲ ਉੱਤੇ ਵੀ ਕਾਫ਼ੀ ਜ਼ਿਆਦਾ ਡਿਮਾਂਡ ਹੈ।

Leave a Reply

Your email address will not be published. Required fields are marked *