Tuesday, October 27, 2020
Home > Special News > ਇਸ ਰਾਸ਼ੀ ਵਾਲੇ ਜ਼ਰੂਰੀ ਕੰਮ ਹੋਣ ‘ਤੇ ਹੀ ਘਰੋਂ ਨਿਕਲਣ ਸਿਹਤ ਲਈ ਠੀਕ ਰਹੇਗਾ, ਜਾਣੋ ਆਪਣਾ ਹਫ਼ਤਾਵਾਰੀ ਰਾਸ਼ੀਫਲ਼

ਇਸ ਰਾਸ਼ੀ ਵਾਲੇ ਜ਼ਰੂਰੀ ਕੰਮ ਹੋਣ ‘ਤੇ ਹੀ ਘਰੋਂ ਨਿਕਲਣ ਸਿਹਤ ਲਈ ਠੀਕ ਰਹੇਗਾ, ਜਾਣੋ ਆਪਣਾ ਹਫ਼ਤਾਵਾਰੀ ਰਾਸ਼ੀਫਲ਼

1) ਮੇਖ ਸਿਹਤ- ਕੋਰੋਨਾ ਮਹਾਮਾਰੀ ਕਾਰਨ ਘਰੋਂ ਬਾਹਰ ਨਿਕਲਦੇ ਸਮੇਂ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰਨਾ ਸਿਹਤ ਲਈ ਠੀਕ ਰਹੇਗਾ।ਪੜ੍ਹਾਈ, ਸਿੱਖਿਆ – ਆਨਲਾਈਨ ਪੜ੍ਹਾਈ ਜਾਰੀ ਰੱਖੋ ਤਾਂਕਿ ਸਿਲੇਬਸ ਤੋਂ ਪਿਛੜ ਨਾ ਸਕੋ।ਨੌਕਰੀ, ਵਪਾਰ – ਕਾਰੋਬਾਰ ਵਿਚ ਮੰਦਾ ਰਹੇਗਾ, ਰਫ਼ਤਾਰ ਪਕੜਨ ਵਿਚ ਕੁਝ ਸਮਾਂ ਲੱਗ ਸਕਦਾ ਹੈ।ਪਰਿਵਾਰ, ਦੋਸਤ – ਦੋਸਤਾਂ ਨਾਲ ਸਮਾਂ ਬਿਤਾਉਣ ਦੀ ਬਜਾਏ ਬਿਜਨਸ ਨੂੰ ਸੁਚਾਰੂ ਰੱਖਣ ਦੀ ਸੋਚੋ।ਉਪਾਅ – ਘਰ ਦੀ ਛੱਤ ‘ਤੇ ਪੰਛੀਆਂ ਨੂੰ ਸਤਨਾਜਾ ਪਾਓ (ਸਟਾਰ 2)

2) ਬਿ੍ਖਸਿਹਤ – ਘਰ ਦਾ ਖਾਣਾ ਹੀ ਖਾਓ ਤੇ ਬਾਹਰੀ ਖਾਣੇ ਤੋਂ ਪਰਹੇਜ਼ ਠੀਕ ਰਹੇਗਾ।ਪੜ੍ਹਾਈ, ਸਿੱਖਿਆ – ਸਕੂਲ, ਕਾਲਜ ਜਲਦ ਖੁੱਲ੍ਹ ਸਕਦੇ ਹਨ, ਇਸ ਲਈ ਆਪਣੀ ਪੜ੍ਹਾਈ ਘਰ ਬੈਠ ਕੇ ਕਰਦੇ ਰਹੋ।ਨੌਕਰੀ, ਵਪਾਰ – ਲਾਕਡਾਊਨ ਕਰਕੇ ਕਾਰੋਬਾਰ ਮੰਦਾ ਹੈ, ਕੰਮ ਹੌਲੀ-ਹੌਲੀ ਲਾਈਨ ‘ਤੇ ਆਵੇਗਾ ਸੰਯਮ ਬਣਾ ਕੇ ਰੱਖੋ।ਪਰਿਵਾਰ, ਦੋਸਤ – ਬੱਚਿਆਂ ਨੂੰ ਸਮਾਂ ਦੇਣ ਦੀ ਜ਼ਰੂਰਤ ਹੈ, ਤੁਹਾਡੇ ਤੋਂ ਨਾਰਾਜ਼ ਚਲ ਰਹੇ ਹਨ।ਉਪਾਅ – ਗਾਵਾਂ ਦੀ ਸੇਵਾ ਕਰੋ। (ਸਟਾਰ 3)

3) ਮਿਥੁਨ ਸਿਹਤ – ਜ਼ਰੂਰੀ ਕੰਮ ਹੋਣ ‘ਤੇ ਹੀ ਘਰੋਂ ਨਿਕਲਣਾ ਸਿਹਤ ਲਈ ਠੀਕ ਰਹੇਗਾ।ਪੜ੍ਹਾਈ, ਸਿੱਖਿਆ – ਪੜ੍ਹਾਈ ਵਿਚ ਪਿੱਛੇ ਜਾ ਰਹੇ ਹੋ, ਸ਼ਰਾਰਤੀ ਸਾਥੀਆਂ ਤੋਂ ਦੂਰ ਰਹੋ।ਨੌਕਰੀ, ਵਪਾਰ – ਕਾਰੋਬਾਰ ‘ਚ ਨੁਕਸਾਨ ਹੋ ਸਕਦਾ ਹੈ, ਨੌਕਰਾਂ ਦਾ ਧਿਆਨ ਰੱਖਣਾ ਪਵੇਗਾ।ਪਰਿਵਾਰ, ਦੋਸਤ – ਪਰਿਵਾਰ ਨੂੰ ਸਮਾਂ ਦੇਣ ਦੀ ਜ਼ਰੂਰਤ ਹੈ।ਉਪਾਅ – ਪੰਡਿਤਾਂ ਨੂੰ ਪੀਲੇ ਕੱਪੜੇ ਦਾਨ ਕਰੋ।

4) ਕਰਕ ਸਿਹਤ – ਮਾਨਸਿਕ ਚਿੰਤਾਵਾਂ ਕਾਰਨ ਸਰੀਰ ਵਿਚ ਵਿਕਾਰ ਰਹੇਗਾ।ਪੜ੍ਹਾਈ, ਸਿੱਖਿਆ – ਪੜ੍ਹਾਈ ਤੋਂ ਡਰ ਲੱਗਣ ਕਾਰਨ ਸਮਾਂ ਖ਼ਰਾਬ ਕਰੋਗੇ।ਨੌਕਰੀ, ਵਪਾਰ – ਵਪਾਰ ‘ਚ ਆਉਣ ਵਾਲੀਆਂ ਪੇਚੀਦਗੀਆਂ ਨੁਕਸਾਨ ਦਾ ਕਾਰਨ ਬਣਨਗੀਆਂ।ਪਰਿਵਾਰ, ਦੋਸਤ – ਮਾੜੇ ਬੋਲ ਨਾ ਬੋਲੋ, ਝਗੜਾ ਹੋਣ ਦੀ ਆਸ ਹੈ।ਉਪਾਅ – ਗ਼ਰੀਬਾਂ ਨੂੰ ਕੜ੍ਹੀ ਚਾਵਲ ਖਿਲਾਉਣੇ ਲਾਭਦਾਇਕ ਰਹਿਣਗੇ।

5) ਸਿੰਘ ਸਿਹਤ – ਪੇਟ ਵਿਚ ਦਰਦ ਤੇ ਗੈਸ ਦੀ ਪਰੇਸ਼ਾਨੀ ਹੋ ਸਕਦੀ ਹੈ।ਪੜ੍ਹਾਈ, ਸਿੱਖਿਆ – ਕਾਫ਼ੀ ਮਿਹਨਤ ਨਾਲ ਹੀ ਪੜ੍ਹਾਈ ਵਿਚ ਸਫਲ ਹੋ ਸਕੋਗੇ।ਨੌਕਰੀ, ਵਪਾਰ – ਕਿਸੇ ਤਰ੍ਹਾਂ ਦਾ ਲਾਲਚ ਕਾਰੋਬਾਰ ਵਿਚ ਅੜਚਨਾਂ ਦਾ ਕਾਰਨ ਬਣੇਗਾ।ਪਰਿਵਾਰ, ਦੋਸਤ – ਪਰਿਵਾਰ ਦੇ ਜੀਆਂ ਪ੍ਰਤੀ ਵਿਹਾਰ ਠੀਕ ਰੱਖਣਾ ਪਵੇਗਾ।ਉਪਾਅ – ਕੁੱਤੇ ਨੂੰ ਦੁੱਧ ਬ੍ਰੈੱਡ ਦਿਓ। (ਸਟਾਰ 2)

6) ਕੰਨਿਆ ਸਿਹਤ – ਲੱਤਾਂ ਤੇ ਜੋੜਾਂ ‘ਚ ਦਰਦ ਨਾਲ ਰਾਤਾਂ ਦੀ ਨੀਂਦ ਖ਼ਰਾਬ ਹੋਵੇਗੀ।ਪੜ੍ਹਾਈ, ਸਿੱਖਿਆ – ਸਾਰਾ ਹਫ਼ਤਾ ਪੜ੍ਹਾਈ ਵਿਚ ਆਲਸ ਕਰਨ ਨਾਲ ਸਮੇਂ ਦੀ ਬਰਬਾਦੀ ਕਰੋਗੇ।ਨੌਕਰੀ, ਵਪਾਰ – ਵਪਾਰੀ ਦੁਕਾਨਦਾਰ ਕਾਰੋਬਾਰ ‘ਚ ਘਾਟਾ ਕਰਵਾਉਣ ਦੀ ਫਿਰਾਕ ਵਿਚ ਰਹਿਣਗੇ।ਪਰਿਵਾਰ, ਦੋਸਤ – ਬਾਹਰੀ ਦੋਸਤਾਂ ਨਾਲ ਘੁੰਮਣਾ ਘਰ ਵਿਚ ਕਲੇਸ਼ ਦਾ ਕਾਰਨ ਬਣੇਗਾ।ਉਪਾਅ – ਗਾਵਾਂ ਨੂੰ ਗੁੜ ਦਾਨ ਕਰੋ। (ਸਟਾਰ 2)

7) ਤੁਲਾ ਸਿਹਤ – 7, 8 ਤਰੀਕ ਨੂੰ ਅੱਖਾਂ ਵਿਚ ਜਲਨ ਅਤੇ ਸਰੀਰ ਵਿਚ ਦਰਦਾਂ ਰਹਿਣਗੀਆਂ।ਪੜ੍ਹਾਈ, ਸਿੱਖਿਆ – ਸਾਥੀ ਵਿਦਿਆਰਥੀਆਂ ਤੋਂ ਜਲਨ ਦੀ ਬਜਾਏ ਖ਼ੁਦ ਮਿਹਨਤ ਕਰਨੀ ਚੰਗੀ ਰਹੇਗੀ।ਨੌਕਰੀ, ਵਪਾਰ – ਵਪਾਰ ਵਿਚ ਵਾਧਾ ਰਹੇਗਾ ਪਰ ਪੈਸੇ ਦੀ ਸੰਭਾਲ ਜ਼ਰੂਰੀ ਹੈ।ਪਰਿਵਾਰ, ਦੋਸਤ – ਕਾਰੋਬਾਰ ‘ਚ ਵਾਧੇ ਲਈ ਮਿਹਨਤ ਬੇਹੱਦ ਜ਼ਰੂਰੀ ਹੈ।ਉਪਾਅ – ਗ਼ਰੀਬਾਂ ਨੂੰ ਸਮੋਸੇ ਖਿਲਾਓ। (ਸਟਾਰ 2)

8) ਬਿ੍ਸ਼ਚਕ ਸਿਹਤ – ਜ਼ਿਆਦਾ ਘੁੰਮਣਾ ਸਿਹਤ ਖ਼ਰਾਬ ਕਰ ਸਕਦਾ ਹੈ।ਪੜ੍ਹਾਈ, ਸਿੱਖਿਆ – ਪੜ੍ਹਾਈ ਪ੍ਰਤੀ ਕਾਫ਼ੀ ਆਲਸ ਕਰ ਰਹੇ ਹੋ।ਨੌਕਰੀ, ਵਪਾਰ – ਕੰਮ ਬਦਲਣ ‘ਚ ਨੁਕਸਾਨ ਹੋਣ ਦੀ ਆਸ ਰਹੇਗੀ।ਪਰਿਵਾਰ, ਦੋਸਤ – ਪਤਨੀ ਪ੍ਰਤੀ ਜ਼ਿਆਦਾ ਕੌੜਾ ਬੋਲਣ ਕਾਰਨ ਘਰ ਦਾ ਮਾਹੌਲ ਖ਼ਰਾਬ ਰਹੇਗਾ।ਉਪਾਅ – ਪੁਰਾਣੇ ਜੁੱਤੇ ਦਾਨ ਕਰੋ। (ਸਟਾਰ 2)

9) ਧਨੂੰ ਸਿਹਤ – ਆਪਣੀ ਰਾਤ ਦੀ ਰੁਟੀਨ ਭਾਵ ਸੌਣ ਦਾ ਸਮਾਂ ਠੀਕ ਕਰੋ।ਪੜ੍ਹਾਈ, ਸਿੱਖਿਆ – ਪੜ੍ਹਨ ਪ੍ਰਤੀ ਰੁਝਾਨ ਰਹੇਗਾ ਪਰ ਭਟਕਾਅ ਵੀ ਰਹੇਗਾ।ਨੌਕਰੀ, ਵਪਾਰ – ਕੰਮ ਪ੍ਰਤੀ ਚੰਗੇ ਅਵਸਰ ਆਉਣ ਦੀ ਆਸ ਪਰ ਸੁਭਾਅ ਸ਼ਾਂਤ ਰੱਖੋ।ਪਰਿਵਾਰ, ਦੋਸਤ – ਸਹੁਰਾ ਪਰਿਵਾਰ ਨਾਲ ਨਾਰਾਜ਼ਗੀ ਆ ਸਕਦੀ ਹੈ।ਉਪਾਅ – ਨੀਲਾ ਸਾਬਣ ਦਾਨ ਕਰੋ। (ਸਟਾਰ 3)

10) ਮਕਰ ਸਿਹਤ – ਸਿਰ ਅੱਖਾਂ ‘ਚ ਥੋੜ੍ਹੀ ਪਰੇਸ਼ਾਨੀ ਆ ਸਕਦੀ ਹੈ।ਪੜ੍ਹਾਈ, ਸਿੱਖਿਆ – ਬੇਕਾਰ ਸੋਚ ਪੜ੍ਹਾਈ ਦਾ ਨੁਕਸਾਨ ਕਰ ਰਹੀ ਹੈ।ਨੌਕਰੀ, ਵਪਾਰ – ਜ਼ਿਆਦਾ ਖ਼ਰਚਾ ਕਮਾਈ ਪ੍ਰਤੀ ਨਿਰਾਸ਼ਾ ਪੈਦਾ ਕਰੇਗਾ।ਪਰਿਵਾਰ, ਦੋਸਤ – ਜ਼ਿਆਦਾ ਲੰਬੀ ਯਾਤਰਾ ਮਿੱਤਰਾਂ ਨਾਲ ਬਣਨ ਦਾ ਯੋਗ ਹੈ।ਉਪਾਅ – ਪੁਰਾਣਾ ਕਬਾੜ ਘਰੋਂ ਕੱਢੋ। (ਸਟਾਰ 2)

11) ਕੁੰਭ ਸਿਹਤ – ਇਸਤਰੀ ਜਾਤਕ ਸਿਹਤ ਵਿਚ ਸੁਸਤੀ ਜ਼ਿਆਦਾ ਮਹਿਸੂਸ ਕਰਨਗੇ।ਪੜ੍ਹਾਈ, ਸਿੱਖਿਆ – ਪੜ੍ਹਨਾ ਆਲਸ ਜਾਪੇਗਾ ਭਾਵ ਬਹਾਨੇਬਾਜ਼ੀ ਜ਼ਿਆਦਾ ਰਹੇਗੀ।ਨੌਕਰੀ, ਵਪਾਰ – ਪੈਸਾ ਘੱਟ ਆਵੇਗਾ ਜੋ ਨਿਰਾਸ਼ਾ ਪੈਦਾ ਕਰੇਗਾ।ਪਰਿਵਾਰ, ਦੋਸਤ – ਪਤਨੀ ਪ੍ਰਤੀ ਥੋੜ੍ਹਾ ਝਗੜਾ ਹੋ ਸਕਦਾ ਹੈ।ਉਪਾਅ – ਮੰਦਰ ਵਿਚ ਪੁਜਾਰੀ ਨੂੰ ਦਾਨ ਦਿਓ। (ਸਟਾਰ 3)

12) ਮੀਨ ਸਿਹਤ – ਪੇਟ ਪ੍ਰਤੀ ਸਾਵਧਾਨ ਰਹਿਣਾ ਪਵੇਗਾ, ਬੇਕਾਰ ਖਾਣਾ ਨਾ ਖਾਓ।ਪੜ੍ਹਾਈ, ਸਿੱਖਿਆ – ਆਪਣੀ ਚਿੰਤਾ ਜਾਂ ਪਰੇਸ਼ਾਨੀ ਪੜ੍ਹਾਈ ਨਾਲ ਮਿਕਸ ਨਾ ਕਰੋ।ਨੌਕਰੀ, ਵਪਾਰ – ਵਿਰੋਧੀ ਕਾਫ਼ੀ ਤੰਗ ਕਰ ਸਕਦੇ ਹਨ, ਸਮਾਂ ਠੀਕ ਨਹੀਂ ਹੈ।ਪਰਿਵਾਰ, ਦੋਸਤ – ਬੱਚਿਆਂ ਅਤੇ ਨਾਨਕੇ ਪੱਖ ਤੋਂ ਪਰੇਸ਼ਾਨੀ ਆ ਸਕਦੀ ਹੈ।ਉਪਾਅ – ਮੂਲੀਆਂ ਦਾਨ ਕਰੋ। (ਸਟਾਰ 2)

Leave a Reply

Your email address will not be published. Required fields are marked *