Monday, October 26, 2020
Home > News > ਪਸ਼ੂਆਂ ਲਈ ਘਰ ਵਿਚ ਸ਼ੁੱਧ ਕੈਲਸ਼ੀਅਮ ਤਿਆਰ ਕਰਨ ਦਾ ਫ਼ਾਰਮੂਲਾ ਤੇ ਗਰੰਟੀ ਨਾਲ ਵਧਾਓ ਪਸ਼ੂਆਂ ਦਾ ਦੁੱਧ, ਦੇਖੋ ਵੀਡੀਓ

ਪਸ਼ੂਆਂ ਲਈ ਘਰ ਵਿਚ ਸ਼ੁੱਧ ਕੈਲਸ਼ੀਅਮ ਤਿਆਰ ਕਰਨ ਦਾ ਫ਼ਾਰਮੂਲਾ ਤੇ ਗਰੰਟੀ ਨਾਲ ਵਧਾਓ ਪਸ਼ੂਆਂ ਦਾ ਦੁੱਧ, ਦੇਖੋ ਵੀਡੀਓ

ਦੋਸਤੋ, ਪਸ਼ੂਆਂ ਵਿਚ ਦੁੱਧ ਬਣਾਉਣ ਲਈ ਸਭ ਤੋਂ ਜ਼ਰੂਰੀ ਚੀਜ਼ ਕੈਲਸੀਅਮ ਹੈ, ਜਿਸਦੇ ਲਈ ਸਾਨੂੰ ਮਾਰਕੀਟ ਤੋਂ ਕੈਲਸੀਅਮ ਖਰੀਦਣਾ ਪੈਂਦਾ ਹੈ। ਪਰ ਬਾਜ਼ਾਰ ਵਿਚ ਉਪਲਬਧ ਕੈਲਸੀਅਮ ਬਹੁਤ ਮਹਿੰਗਾ ਹੁੰਦਾ ਹੈ। ਜਿਸ ਨੂੰ ਹਰ ਪਸ਼ੂ ਪਾਲਕ ਨਹੀਂ ਖਰੀਦ ਸਕਦਾ। ਇਸ ਲਈ ਅਸੀਂ ਤੁਹਾਨੂੰ ਇਕ ਤਰੀਕਾ ਦੱਸਣ ਜਾ ਰਹੇ ਹਾਂ ਜਿਸਦੇ ਦੁਆਰਾ ਤੁਸੀਂ ਘਰ ਵਿਚ ਕੈਲਸੀਅਮ ਤਿਆਰ ਕਰ ਸਕਦੇ ਹੋ ਅਤੇ ਸਿਰਫ 40 ਰੁਪਏ ਵਿਚ ਤੁਸੀਂ 15 ਲੀਟਰ ਕੈਲਸ਼ੀਅਮ ਬਣਾ ਸਕਦੇ ਹੋ।

ਘਰ ਵਿਚ ਕੈਲਸ਼ੀਅਮ ਬਣਾਉਣ ਦਾ ਤਰੀਕਾ – ਘਰ ਵਿਚ ਕੈਲਸ਼ੀਆਮ ਬਣਾਉਣ ਦਾ ਇਹ ਤਰੀਕਾ ਬਹੁਤ ਸੌਖਾ ਹੈ, ਇਸ ਲਈ ਸਭ ਤੋਂ ਪਹਿਲਾਂ 5 ਕਿੱਲੋ ਚੂਨਾ (white wash) ਚਾਹੀਦਾ ਹੈ। ਜਿਸ ਦੀ ਕੀਮਤ ਬਾਜ਼ਾਰ ਵਿਚ ਤਕਰੀਬਨ 40-50 ਰੁਪਏ ਹੋਵੇਗੀ। ਇਹ ਘਰ ਵਿਚ ਰੰਗ ਕਰਨ ਲਈ ਵਰਤਿਆ ਜਾਂਦਾ ਹੈ।

ਇਸ ਤੋਂ ਬਾਅਦ ਇਸ ਚੂਨੇ ਨੂੰ ਇਕ ਵੱਡੇ ਪਲਾਸਟਿਕ ਦੇ ਡਰੱਮ ਵਿਚ ਪਾਓ, ਹੁਣ ਇਸ ਵਿਚ 7 ਲੀਟਰ ਪਾਣੀ ਪਾਓ। ਪਾਣੀ ਮਿਲਾਉਣ ਤੋਂ ਬਾਅਦ, ਇਸ ਮਿਸ਼ਰਣ ਨੂੰ 3 ਘੰਟਿਆਂ ਤਕ ਰੱਖ ਦਿਓ, 3 ਘੰਟਿਆਂ ਵਿੱਚ ਇਹ ਪਾਣੀ ਨਾਲ ਚੰਗੀ ਤਰ੍ਹਾਂ ਰਲ ਜਾਂਦਾ ਹੈ ਅਤੇ ਇਸ ਵਿਚ ਪਾਣੀ ਬਿਲਕੁਲ ਨਹੀਂ ਦਿਖਾਈ ਦੇਵੇਗਾ ਅਤੇ ਇਹ ਇਕ ਸੰਘਣਾ ਪਦਾਰਥ ਬਣ ਜਾਵੇਗਾ ਹੁਣ ਇਸ ਮਿਸ਼ਰਣ ਵਿਚ 20 ਲੀਟਰ ਪਾਣੀ ਮਿਲਾਓ।

ਹੁਣ ਸਾਨੂੰ ਇਸ ਮਿਸ਼ਰਣ ਨੂੰ 24 ਘੰਟੇ ਇਸ ਤਰ੍ਹਾਂ ਰੱਖਣਾ ਹੈ। 24 ਘੰਟਿਆਂ ਬਾਅਦ ਤੁਹਾਡਾ ਕੈਲਸ਼ੀਅਮ ਬਿਲਕੁਲ ਤਿਆਰ ਹੈ ਪਰ ਪਸ਼ੂਆਂ ਨੂੰ ਇਸੇ ਤਰਾਂ ਨਹੀਂ ਦੇਣਾ। ਹੁਣ ਇੱਕ ਗਲਾਸ ਲਓ ਅਤੇ ਇੱਕ ਬਾਲਟੀ ਵਿੱਚ ਉਪਰੋਂ ਸਾਫ ਪਾਣੀ ਨੂੰ ਬਾਲਟੀ ਵਿਚ ਸਟੋਰ ਕਰੋ।

Leave a Reply

Your email address will not be published. Required fields are marked *