Friday, October 30, 2020
Home > News > ਛੇ ਮਹੀਨੇ ਪਹਿਲਾਂ ਹੋਇਆ ਸੀ ਵਿਆਹ ਸਹੁਰੇ ਘਰੋ ਮਿਲੀ ਇਸ ਹਾਲਤ ਵਿੱਚ !

ਛੇ ਮਹੀਨੇ ਪਹਿਲਾਂ ਹੋਇਆ ਸੀ ਵਿਆਹ ਸਹੁਰੇ ਘਰੋ ਮਿਲੀ ਇਸ ਹਾਲਤ ਵਿੱਚ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਪਠਾਨਕੋਟ ਵਿੱਖੇ ਇੱਕ ਨਵਵਿਆਹੁਤਾ ਦੀ ਭੇਦਭਰੇ ਹਾਲਤਾਂ ਵਿੱਚ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ।ਉਸ ਵਿਆਹੁਤਾ ਵੱਲੋਂ ਆਤਮ ਹੱਤਿਆ ਕਰ ਆਪਣੇ ਜਿੰਦਗੀ ਖਤਮ ਕਰ ਲਈ।ਦੱਸਿਆ ਜਾ ਰਿਹਾ ਹੈ ਕਿ ਮਿ੍ਤਕਾਂ ਦੇ ਵਿਆਹ ਨੂੰ ਹਾਲੇ ਛੇ ਮਹੀਨੇ ਹੋਏ ਸਨ।

ਲੜਕੀ ਦੇ ਪੇਕੇ ਘਰਵਾਲਿਆਂ ਨੇ ਉਸਦੇ ਸੁਹਰੇ ਪਰਿਵਾਰ ਤੇ ਇਲਜ਼ਾਮ ਲਾਇਆ ਕਿ ਦਹੇਜ ਲਈ ਕੁੜੀ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ।ਉਨ੍ਹਾਂ ਨੇ ਇਲਜ਼ਾਮ ਲਾਇਆ ਲੜਕੀ ਨੂੰ ਸੁਹਰੇ ਘਰ ਵਾਲਿਆਂ ਨੇ ਹੀ ਮਾਰਿਆ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਲੜਕੀ ਮਾਂ ਬਣਨ ਵਾਲੀ ਸੀ ਅਤੇ ਸੁਹਰੇ ਪਰਿਵਾਰ ਵੱਲੋਂ ਖਰਚੇ ਦੇ ਤਾਨੇ ਮਾਰੇ ਜਾਂਦੇ ਸਨ।

ਬੀਤੀ ਰਾਤ ਹੋਏ ਝਗੜੇ ਤੋਂ ਬਾਅਦ ਲੜਕੀ ਨੇ ਅਾਤਮ ਹੱਤਿਆ ਕਰ ਲਈ।ਸੁਹਰੇ ਘਰ ਵੱਲੋਂ ਸਵੇਰੇ ਲੜਕੀ ਦੇ ਪਰਿਵਾਰ ਨੂੰ ਸੂਚਿਤ ਕੀਤਾ।ਪਰ ਪੇਕੇ ਘਰ ਵਾਲੇ ਇਸਨੂੰ ਕਤਲ ਦਾ ਮਾਮਲਾ ਦੱਸ ਰਹੇ ਸਨ।ਇਸ ਦੌਰਾਨ ਪੁਲਿਸ ਕੋਲ ਮਾਮਲਾ ਦਰਜ ਕਰਵਾ ਦਿੱਤਾ ਗਿਆ ਹੈ।ਪੁਲਿਸ ਬਣਦੀ ਕਾਰਵਾਈ ਕਰ ਰਹੀ ਹੈ ਅਤੇ ਅਸਲ ਸੱਚਾਈ ਜਾਨਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *