Friday, December 4, 2020
Home > News > ਝੋਨੇ ਦੀਆਂ 10 ਬਿਮਾਰੀਆਂ ਦਾ ਹੱਲ ਇੱਕ ਦਵਾਈ, ਝੋਨਾ ਹੋ ਜਾਵੇਗਾ ਕਾਲਾ ਸ਼ਾਹ,ਦੇਖੋ ਪੂਰੀ ਖ਼ਬਰ

ਝੋਨੇ ਦੀਆਂ 10 ਬਿਮਾਰੀਆਂ ਦਾ ਹੱਲ ਇੱਕ ਦਵਾਈ, ਝੋਨਾ ਹੋ ਜਾਵੇਗਾ ਕਾਲਾ ਸ਼ਾਹ,ਦੇਖੋ ਪੂਰੀ ਖ਼ਬਰ

ਕਿਸਾਨ ਵੀਰੋ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਇਸ ਸਮੇਂ ਵਿੱਚ ਕਿਸਾਨਾਂ ਦਾ ਧਿਆਨ ਝੋਨੇ ਦੀ ਕੁਆਲਿਟੀ ਅਤੇ ਝਾੜ ਵੱਲ ਹੁੰਦਾਹੈ। ਕਿਸਾਨ ਵੀਰ ਇਨ੍ਹਾਂ ਦਿਨਾਂ ਵਿੱਚ ਇਹ ਸੋਚਦੇ ਰਹਿੰਦੇ ਹਨ ਕਿ ਝੋਨੇ ਵਿੱਚ ਜਿੰਕ ਪਾਉਣ ਦੇ ਕੀ ਫਾਇਦੇ ਹਨ। ਇਸ ਲਈ ਕਿਸਾਨ ਵੀਰੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਝੋਨੇ ਵਿੱਚ ਜਿੰਕ ਪਾਉਣ ਦੇ ਕੀ ਫਾਇਦੇ ਹਨ ਅਤੇ ਜਿੰਕ ਦੇ ਨਾਲ ਕਿਹੜੀ ਖਾਦ ਕੀ ਪ੍ਰਭਾਵ ਪਾਉਂਦੀ ਹੈ।

ਨਾਲ ਹੀ ਇਹ ਜਾਣਕਾਰੀ ਦੇਵਾਂਗੇ ਕਿ ਜੇਕਰ ਬੂਟੇ ਨੂੰ ਜਿੰਕ ਨਾ ਦਿੱਤੀ ਜਾਵੇ ਤਾਂ ਕੀ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਜਿੰਕ ਇੱਕ ਪੋਸ਼ਕ ਤੱਤ ਹੈ ਜੋ ਕਿ ਬੂਟਿਆਂ ਲਈ ਬਹੁਤ ਜਰੂਰੀ ਹੈ ਅਤੇ ਜੇਕਰ ਜਿੰਕ ਦੀ ਘਾਟ ਹੋ ਜਾਵੇ ਤਾਂ ਤੁਹਾਡਾ ਖੇਤ ਗ੍ਰੋਥ ਨਹੀਂ ਕਰੇਗਾ। ਬੂਟੇ ਦੀਆਂ ਸਾਰੀਆਂ ਕਿਰਿਆਵਾਂ ਲਈ ਜਿੰਕ ਜਰੂਰੀ ਹੈ। ਜਿਵੇਂ ਕਿ ਬੂਟੇ ਦਾ ਹਰ ਰੰਗ ਹੈ ਇਸਨੂੰ ਬਣਾਉਣ ਵਿਚ ਜ਼ਿੰਕ ਬਹੁਤ ਜਰੂਰੀ ਹੈ।

ਇਸੇ ਤਰਾਂ ਬੂਟੇ ਦੇ ਵਿਕਾਸ ਅਤੇ ਫੋਟ ਲਈ ਵੀ ਜਿੰਕ ਦੀ ਮਹੱਤਤਾ ਬਹੁਤ ਜਿਆਦਾ ਹੈ। ਆਮ ਤੌਰ ਤੇ ਇਹ ਮੰਨਿਆ ਜਾਂਦਾ ਹੈ ਕਿ ਜੇਕਰ ਜ਼ਿੰਕ ਸਹੀ ਤਰਾਂ ਨਾ ਦਿੱਤੀ ਜਾਵੇ ਤਾਂ ਝੋਨੇ ਦਾ ਝਾੜ ਲਗਭਗ 17 ਪ੍ਰਤੀਸ਼ਤ ਘੱਟ ਜਾਂਦਾ ਹੈ। ਇੱਕੋ ਵਾਰ ਜੇਕਰ ਜਿੰਕ ਸਹੀ ਤਰਾਂ ਪਾ ਦਿੱਤੀ ਜਾਵੇ ਤਾਂ ਕਿਸਾਨ ਬਹੁਤ ਘੱਟ ਖਰਚੇ ਵਿੱਚ ਵਧੀਆ ਫਸਲ ਤਿਆਰ ਕਰ ਸਕਦੇ ਹਨ।

ਯਾਨੀ ਕਿ ਝੋਨੇ ਦੀਆਂ ਕਈ ਬਿਮਾਰੀਆਂ ਦਾ ਅਤੇ ਕਈ ਸਮੱਸਿਆਵਾਂ ਦਾ ਇੱਕੋ ਹੱਲ ਹੈ ਜ਼ਿੰਕ। ਜੇਕਰ ਤੁਸੀਂ ਜ਼ਿੰਕ ਸਹੀ ਮਾਤਰਾ ਵਿੱਚ ਬੂਟਿਆਂ ਨੂੰ ਦੇ ਦਿਓਗੇ ਤਾਂ ਝੋਨੇ ਦੀ ਕਵਾਲਿਟੀ ਦੀ ਸਭਤੋਂ ਵਧੀਆ ਮਿਲੇਗੀ ਅਤੇ ਝਾੜ ਵੀ ਬਹੁਤ ਚੰਗਾ ਹੋਵੇਗਾ ਜਿਸ ਨਾਲ ਕਿਸਾਨਾਂ ਦਾ ਮੁਨਾਫ਼ਾ ਵੀ ਵਧੇਗਾ।

Leave a Reply

Your email address will not be published. Required fields are marked *