Saturday, October 31, 2020
Home > News > ਹੁਣ ਇਸ ਤਰਾਂ ਪੂਰੇ ਪੰਜਾਬ ਚੋਂ ਟਿੱਡੀ ਦਲ ਨੂੰ ਕੀਤਾ ਜਾਵੇਗਾ ਜੜ੍ਹੋਂ ਖਤਮ, ਕਿਸਾਨਾਂ ਨੂੰ ਮਿਲੇਗਾ ਸੁੱਖ ਦਾ ਸਾਹ-ਦੇਖੋ ਪੂਰੀ ਖ਼ਬਰ

ਹੁਣ ਇਸ ਤਰਾਂ ਪੂਰੇ ਪੰਜਾਬ ਚੋਂ ਟਿੱਡੀ ਦਲ ਨੂੰ ਕੀਤਾ ਜਾਵੇਗਾ ਜੜ੍ਹੋਂ ਖਤਮ, ਕਿਸਾਨਾਂ ਨੂੰ ਮਿਲੇਗਾ ਸੁੱਖ ਦਾ ਸਾਹ-ਦੇਖੋ ਪੂਰੀ ਖ਼ਬਰ

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ, ਗ੍ਰੇਟਰ ਨੌਇਡਾ ਦੀ ਹੈਲੀਪੈਡ ਸੁਵਿਧਾ ਤੋਂ ਬੈੱਲ ਹੈਲੀਕਾਪਟਰ ਅਤੇ ਸਪਰੇਅ ਸਮੱਗਰੀ ਨੂੰ ਹਰੀ ਝੰਡੀ ਦਿਖਾਈ। ਇਹ ਹੈਲੀਕੌਪਟਰ ਉੱਤਰਲਾਈ ਏਅਰ ਫੋਰਸ ਸਟੇਸ਼ਨ ਬਾੜਮੇਰ ਲਈ ਉਡਾਨ ਭਰੇਗਾ ਅਤੇ ਸ਼ੁਰੂ ਵਿੱਚ ਉੱਥੇ ਠਹਿਰੇਗਾ ਅਤੇ ਉੱਥੋਂ ਉਹ ਬਾੜਮੇਰ, ਜੈਸਲਮੇਰ, ਬੀਕਾਨੇਰ, ਜੋਧਪੁਰ ਅਤੇ ਨਾਗੌਰ ਦੇ ਮਾਰੂਥਲੀ ਇਲਾਕਿਆਂ ਵਿੱਚ ਟਿੱਡੀ ਦਲ ਉੱਤੇ ਕਾਬੂ ਪਾਉਣ ਲਈ ਤਾਇਨਾਤ ਰਹੇਗਾ। ਬੈੱਲ 206-ਬੀ3 ਹੈਲੀਕਾਪਟਰ ਵਿੱਚ ਇਕੋ ਪਾਇਲਟ ਹੀ ਕਾਰਵਾਈ ਕਰੇਗਾ। ਇਸ ਦੇ ਇੱਕ ਟ੍ਰਿਪ ਵਿੱਚ ਕੀਟਨਾਸ਼ਕ ਲਿਜਾਣ ਦੀ ਸਮਰੱਥਾ 250 ਲੀਟਰ ਹੋਵੇਗੀ ਅਤੇ ਉਹ 25 ਤੋਂ 50 ਹੈਕਟੇਅਰ ਇਲਾਕੇ ਨੂੰ ਇੱਕ ਉਡਾਨ ਵਿੱਚ ਕਵਰ ਕਰੇਗਾ।

ਇੱਕ ਸ਼ਕਤੀਸ਼ਾਲੀ ਕਮੇਟੀ ਨੇ ਮਾਰੂਥਲੀ ਇਲਾਕਿਆਂ ਵਿੱਚ ਹਵਾਈ ਸਪਰੇਅ ਕਰਨ ਵਾਲੀ ਫਰਮ ਨੂੰ ਅੰਤਿਮ ਰੂਪ ਦਿੱਤਾ ਅਤੇ ਉਸ ਨੇ ਇਸ ਤੋਂ ਪਹਿਲਾਂ ਡੀ.ਜੀ.ਸੀ.ਏ. ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਤੋਂ ਪ੍ਰਵਾਨਗੀ ਹਾਸਲ ਕੀਤੀ।ਟਿੱਡੀ ਦਲ ਉੱਤੇ ਕਾਬੂ ਪਾਉਣ ਦੇ ਅਪ੍ਰੇਸ਼ਨ ਵਿੱਚ ਹੈਲੀਕਾਪਟਰਾਂ ਦੀ ਤੈਨਾਤੀ ਹਵਾਈ ਕੰਟਰੋਲ ਸਮਰੱਥਾਵਾਂ ਨੂੰ ਮਜ਼ਬੂਤ ਬਣਾਉਣ ਦੀ ਲੋੜ ਨੂੰ ਦੇਖਦੇ ਹੋਏ ਕੀਤੀ ਗਈ। ਇਸ ਤੋਂ ਪਹਿਲਾਂ ਡਰੋਨ, ਹੈਲੀਕਾਪਟਰ ਅਤੇ ਹਵਾਈ ਜਹਾਜ਼ ਵੀ ਇਸ ਕੰਮ ਵਿੱਚ ਲਗਾਏ ਗਏ। ਕੈਬਨਿਟ ਸਕੱਤਰ ਨੇ 27 ਮਈ, 2020 ਨੂੰ ਟਿੱਡੀ ਦਲ ਉੱਤੇ ਕਾਬੂ ਪਾਉਣ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ ਹਿਦਾਇਤ ਕੀਤੀ ਕਿ ਖੇਤੀ, ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ ਨੂੰ ਇਸ ਕੰਮ ਵਿੱਚ ਸਹਿਯੋਗ ਦੇਣ ਅਤੇ ਡਰੋਨਾਂ, ਹਵਾਈ ਜਹਾਜ਼ਾਂ ਅਤੇ ਹੈਲੀਕਾਪਟਰਾਂ ਦੀ ਤੈਨਾਤੀ ਰਾਹੀਂ ਹਵਾਈ ਸਪਰੇਅ ਕਰਵਾਉਣ।

ਇਸ ਤੋਂ ਬਾਅਦ ਇੱਕ ਅੰਤਰ-ਮੰਤਰਾਲਾ ਸ਼ਕਤੀਸ਼ਾਲੀ ਕਮੇਟੀ ਐਡੀਸ਼ਨਲ ਸਕੱਤਰ, ਖੇਤੀ ਦੀ ਅਗਵਾਈ ਵਿੱਚ ਕਾਇਮ ਕੀਤੀ ਗਈ ਤਾਕਿ ਕੀਟਨਾਸ਼ਕਾਂ ਦੇ ਹਵਾਈ ਸਪਰੇਅ ਲਈ ਡਰੋਨਾਂ, ਹਵਾਈ ਜਹਾਜ਼ਾਂ ਅਤੇ ਹੈਲੀਕੌਪਟਰਾਂ ਦੀ ਵਰਤੋਂ ਕਰਨ ਲਈ ਵਸਤਾਂ ਅਤੇ ਸੇਵਾਵਾਂ ਹਾਸਲ ਕੀਤੀਆਂ ਜਾਣ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਅਧਿਕਾਰੀ, ਪਵਨ ਹੰਸ, ਡੀ.ਜੀ.ਸੀ.ਏ., ਏਅਰ ਇੰਡੀਆ ਅਤੇ ਖੇਤੀਬਾੜੀ, ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ ਇਸ ਕਮੇਟੀ ਦੇ ਮੈਂਬਰ ਹਨ।

ਡਰੋਨਜ਼ ਰਾਹੀਂ ਹਵਾਈ ਸਪਰੇਅ – ਟਿੱਡੀ ਦਲ ਉੱਤੇ ਕਾਬੂ ਪਾਉਣ ਲਈ ਕਾਇਮ ਕੀਤੀ ਗਈ ਸ਼ਕਤੀਸ਼ਾਲੀ ਕਮੇਟੀ ਦੀ ਸਿਫਾਰਸ਼ ਉੱਤੇ ਸਾਰੇ ਉੱਚੇ ਦਰਖਤਾਂ ਅਤੇ ਅਪਹੁੰਚ ਇਲਾਕਿਆਂ ਵਿੱਚ ਖੇਤੀਬਾੜੀ, ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ ਨੇ 5 ਕੰਪਨੀਆਂ ਦੀ ਮਦਦ ਲਈ ਤਾਕਿ ਡਰੋਨਜ਼ ਦੀਆਂ ਸੇਵਾਵਾਂ ਟਿੱਡੀ ਦਲ ਉੱਤੇ ਕਾਬੂ ਪਾਉਣ ਲਈ ਹਾਸਲ ਕੀਤੀਆਂ ਜਾਣ। ਇਸ ਦੇ ਨਾਲ ਹੀ 5 ਕੰਪਨੀਆਂ ਨੂੰ 5 ਡਰੋਨਜ਼ ਪ੍ਰਤੀ ਕੰਪਨੀ ਦੇ ਹਿਸਾਬ ਨਾਲ ਤੈਨਾਤ ਕਰਨ ਲਈ ਕਿਹਾ ਗਿਆ। ਹੁਣ ਤੱਕ 12 ਡਰੋਨ ਜੈਸਲਮੇਰ, ਬਾੜਮੇਰ, ਜੋਧਪੁਰ, ਬੀਕਾਨੇਰ ਅਤੇ ਨਾਗੌਰ ਵਿੱਚ ਟਿੱਡੀ ਦਲ ਉੱਤੇ ਕਾਬੂ ਪਾਉਣ ਲਈ ਤਾਇਨਾਤ ਕੀਤੇ ਗਏ ਹਨ।

ਡਰੋਨਾਂ ਦੀ ਵਰਤੋਂ ਨੇ ਇਕ ਵਾਧੂ ਆਯਾਮ ਇਸ ਵਿੱਚ ਜੋੜ ਦਿੱਤਾ ਹੈ ਕਿਉਂਕਿ ਇਹ ਉੱਚੇ ਦਰਖਤਾਂ ਅਤੇ ਅਪਹੁੰਚ ਇਲਾਕਿਆਂ ਵਿੱਚ ਪ੍ਰਭਾਵੀ ਢੰਗ ਨਾਲ ਕੰਮ ਕਰ ਸਕਦਾ ਹੈ। ਇਕ ਡਰੋਨ ਇਕ ਘੰਟੇ ਵਿੱਚ 16-17 ਹੈਕਟੇਅਰ ਇਲਾਕੇ ਨੂੰ ਕਵਰ ਕਰਦਾ ਹੈ ਅਤੇ 4 ਘੰਟਿਆਂ ਵਿੱਚ ਇਹ 70 ਹੈਕਟੇਅਰ ਇਲਾਕੇ ਨੂੰ ਕਵਰ ਕਰ ਸਕਦਾ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਟਿੱਡੀ ਦਲ ਉੱਤੇ ਕਾਬੂ ਪਾਉਣ ਦੇ ਅਪ੍ਰੇਸ਼ਨ ਲਈ ਡਰੋਨ ਨੂੰ ਤੈਨਾਤ ਕਰਨ ਲਈ ਜੋ ਸ਼ਰਤਾਂ ਰੱਖੀਆਂ ਸਨ ਉਨ੍ਹਾਂ ਵਿੱਚ ਹੋਰ ਛੋਟ ਦੇ ਦਿੱਤੀ ਹੈ ਅਤੇ ਇੰਜਣ ਦੀ ਸ਼ਕਤੀ ਵਾਲੇ ਡਰੋਨ 50 ਕਿਲੋਗ੍ਰਾਮ ਤੱਕ ਦੇ ਭਾਰ ਵਾਲੇ ਇਸ ਵਿੱਚ ਰਾਤ ਵੇਲੇ ਵੀ ਟਿੱਡੀ ਦਲ ਉੱਤੇ ਕਾਬੂ ਪਾਉਣ ਦੇ ਅਪ੍ਰੇਸ਼ਨ ਵਿੱਚ ਵਰਤੇ ਜਾ ਸਕਦੇ ਹਨ।

Leave a Reply

Your email address will not be published. Required fields are marked *