Monday, October 19, 2020
Home > News > ਪਟਵਾਰੀ ਦੇ ਕਮਰੇ ਵਿੱਚ ਹੋ ਰਿਹਾ ਸੀ ਗਲਤ ਕੰਮ ਮੌਕੇ ਤੇ ਪਈ ਮੀਡੀਆ ਦੀ ਰੇਡ !

ਪਟਵਾਰੀ ਦੇ ਕਮਰੇ ਵਿੱਚ ਹੋ ਰਿਹਾ ਸੀ ਗਲਤ ਕੰਮ ਮੌਕੇ ਤੇ ਪਈ ਮੀਡੀਆ ਦੀ ਰੇਡ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਜਲੰਧਰ ਵਿੱਖੇ ਪਟਵਾਰਖਾਨੇ ਵਿੱਚ ਪਟਵਾਰੀਆਂ ਦੀ ਥਾਂ ਤੇ ਆਮ ਬੰਦੇ ਬੈਠੇ ਫੜੇ ਗਏ।ਉਨ੍ਹਾਂ ਦੁਆਰਾ ਸਰਕਾਰੀ ਦਸਤਾਵੇਜ਼ਾਂ ਨਾਲ ਛੇੜਛਾੜ ਕੀਤੀ ਜਾ ਰਹੀ ਸੀ।ਪਟਵਾਰੀਆਂ ਦੇ ਰੂਪ ਵਿੱਚ ਬੈਠੇ ਇਹ ਵਿਅਕਤੀ ਲੋਕਾਂ ਨੂੰ ਲੁੱਟ ਰਹੇ ਸਨ।ਜਦੋਂ ਇੱਕ ਪੱਤਰਕਾਰ ਦੀ ਟੀਮ ਵੱਲੋਂ ਕਮਰੇ ਵਿੱਚ ਬੈਠੇ ਉਸ ਵਿਅਕਤੀ ਨੂੰ ਪਟਵਾਰੀ ਹੋਣ ਵਾਰੇ ਪੁਛਿਆ ਗਿਆ ਤਾਂ ਪਹਿਲਾਂ ਤਾਂ ਉਹ ਸਹਿਮ ਗਿਆ ਅਤੇ

ਫਿਰ ਨਾਲ ਦੇ ਕਮਰੇ ਵਿੱਚੋਂ ਆਪਣੇ ਇੱਕ ਹੋਰ ਸਾਥੀ ਨੂੰ ਲੈ ਕੇ ਕੈਮਰੇ ਸਾਹਮਣੇ ਹੀ ਫਰਾਰ ਹੋ ਗਿਆ।ਇਸ ਘਟਨਾ ਤੋਂ ਬਾਅਦ ਜਲੰਧਰ ਦੇ ਇਸ ਪਟਵਾਰਖਾਨੇ ਵਿੱਚ ਹਲਚਲ ਪੈਦਾ ਹੋ ਗਈ ਹੈ।ਜਦੋਂ ਇਸ ਮਾਮਲੇ ਵਿੱਚ ਉਥੋ ਦੇ ਹੋਰ ਕਰਮਚਾਰੀਆ ਨੂੰ ਇਸ ਬਾਬਤ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਦੋ ਵਿਅਕਤੀ ਪਟਵਾਰੀ ਨਹੀਂ ਸਨ ਬਲਕਿ ਪਟਵਾਰੀ ਦੂਜੀ ਜਗ੍ਹਾ ਬੈਠਦੇ ਹਨ।ਨਾਇਬ ਤਹਿਸੀਲਦਾਰ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਉਹ ਪਟਵਾਰੀ ਨਹੀਂ ਸਨ ਅਤੇ

ਉਨ੍ਹਾਂ ਨੇ ਸਰਕਾਰੀ ਦਸਤਾਵੇਜ਼ਾਂ ਨਾਲ ਛੇੜਛਾੜ ਕੀਤੀ ਹੈ ਜਿਸ ਕਾਰਨ ਉਨ੍ਹਾਂ ਤੇ ਸ਼ਖਤ ਕਾਰਵਾਈ ਕੀਤੀ ਜਾਵੇਗੀ।ਉਸਦਾ ਕਹਿਣਾ ਹੈ ਕਿ ਸਰਕਾਰੀ ਰਿਕੋਡ ਕੇਵਲ ਸਰਕਾਰੀ ਮੁਲਾਜ਼ਮ ਹੀ ਦੇਖ ਸਕਦੇ ਹਨ।ਉਨ੍ਹਾਂ ਵਿਅਕਤੀਆ ਖਿਲਾਫ ਸਖ਼ਤ ਕਾਰਵਾਈ ਕਰਨ ਦਾ ਦਾਅਵਾ ਉਨ੍ਹਾਂ ਦੁਆਰਾ ਕੀਤਾ ਗਿਆ।ਇਸ ਮੌਕੇ ਪਟਵਾਰਖਾਨੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।ਉਨ੍ਹਾਂ ਵਿਅਕਤੀਆ ਖਿਲਾਫ ਬਣਦੀ ਕਾਰਵਾਈ ਦੇ ਦਾਅਵੇ ਕੀਤੇ ਜਾ ਰਹੇ ਹਨ।

Leave a Reply

Your email address will not be published. Required fields are marked *