Monday, October 19, 2020
Home > News > ਇਹ ਹੈ AC ਕੈਬਿਨ ਵਾਲਾ ਸਭਤੋਂ ਸਸਤਾ ਟ੍ਰੈਕਟਰ, ਜਾਣੋ ਕੀਮਤ ਅਤੇ ਫੀਚਰਸ,ਦੇਖੋ ਪੂਰੀ ਵੀਡੀਓ

ਇਹ ਹੈ AC ਕੈਬਿਨ ਵਾਲਾ ਸਭਤੋਂ ਸਸਤਾ ਟ੍ਰੈਕਟਰ, ਜਾਣੋ ਕੀਮਤ ਅਤੇ ਫੀਚਰਸ,ਦੇਖੋ ਪੂਰੀ ਵੀਡੀਓ

ਕਿਸਾਨ ਵੀਰਾਂ ਨੂੰ ਅਕਸਰ ਜ਼ਿਆਦਾ ਗਰਮੀ ਅਤੇ ਜ਼ਿਆਦਾ ਸਰਦੀ ਜਾਂ ਫਿਰ ਬਾਰਿਸ਼ ਦੇ ਮੌਸਮ ਵਿੱਚ ਖੇਤਾਂ ਵਿੱਚ ਟਰੈਕਟਰ ਉੱਤੇ ਕੰਮ ਕਰਦੇ ਸਮੇਂ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਵਿੱਚ ਕਿਸਾਨਾਂ ਨੂੰ AC ਕੈਬਿਨ ਵਾਲੇ ਟਰੈਕਟਰ ਦੀ ਜ਼ਰੂਰਤ ਪੈਂਦੀ ਹੈ। ਪਰ AC ਕੈਬਿਨ ਵਾਲੇ ਟਰੈਕਟਰ ਬਹੁਤ ਮਹਿੰਗੇ ਹੋਣ ਕਾਰਨ ਹਰ ਕਿਸਾਨ ਇਸਨੂੰ ਖਰੀਦ ਨਹੀਂ ਪਾਉਂਦਾ।

ਇਸ ਲਈ ਅੱਜ ਅਸੀ ਤੁਹਾਨੂੰ ਇੱਕ ਅਜਿਹੇ ਟਰੈਕਟਰ ਬਾਰੇ ਜਾਣਕਾਰੀ ਦੇਣ ਜਾ ਰਹੇ ਹਨ ਜਿਸ ਵਿੱਚ AC ਕੈਬਿਨ ਹੈ ਅਤੇ ਇਹ ਟਰੈਕਟਰ ਇਸ ਕੇਟੇਗਰੀ ਵਿੱਚ ਸਭਤੋਂ ਸਸਤਾ ਵੀ ਹੈ। ਯਾਨੀ ਹੁਣ ਛੋਟੇ ਕਿਸਾਨ ਵੀ AC ਕੈਬਨ ਵਾਲਾ ਟਰੈਕਟਰ ਖਰੀਦ ਸਕਦੇ ਹਨ ਅਤੇ ਆਸਾਨੀ ਨਾਲ ਜ਼ਿਆਦਾ ਗਰਮੀ ਅਤੇ ਜ਼ਿਆਦਾ ਸਰਦੀ ਦੇ ਮੌਸਮ ਵਿੱਚ ਖੇਤ ਵਿੱਚ ਕੰਮ ਕਰ ਸਕਦੇ ਹਨ।

ਕਿਸਾਨ ਵੀਰੋ ਅਸੀ ਗੱਲ ਕਰ ਰਹੇ ਹਾਂ ਮਹਿੰਦਰਾ 605 Di ਅਰਜੁਨ ਟਰੈਕਟਰ ਬਾਰੇ, ਜੋ ਕਿ ਹੁਣ AC ਕੈਬਨ ਵਿੱਚ ਵੀ ਆ ਚੁੱਕਿਆ ਹੈ। ਇਹ 57 HP ਦਾ ਟਰੈਕਟਰ ਦੇਖਣ ਵਿੱਚ ਕਾਫ਼ੀ ਸ਼ਾਨਦਾਰ ਹੈ ਅਤੇ ਇਸਤੋਂ ਘੱਟ ਕੀਮਤ ਵਿੱਚ ਤੁਹਾਨੂੰ AC ਕੈਬਿਨ ਵਾਲਾ ਟਰੈਕਟਰ ਨਹੀਂ ਮਿਲੇਗਾ। ਇਸਦੀ ਇੱਕ ਖਾਸਿਅਤ ਇਹ ਵੀ ਹੈ ਕਿ ਇਸ ਵਿੱਚ ਪਾਵਰ ਸਟੇਰਿੰਗ ਅਤੇ 4 ਵੀਲ ਡਰਾਇਵ ਵੈਰੀਐਂਟ ਵੀ ਦਿੱਤਾ ਗਿਆ ਹੈ।

ਕੀਮਤ ਦੀ ਗੱਲ ਕਰੀਏ ਤਾਂ ਇਹ ਟਰੈਕਟਰ ਕਿਸਾਨ ਭਰਾ ਸਿਰਫ 9 ਲੱਖ 50 ਹਜ਼ਾਰ ਰੁਪਏ ਵਿੱਚ ਖਰੀਦ ਸਕਦੇ ਹਨ। ਇਸਦੇ AC ਕੈਬਿਨ ਅਤੇ ਨਾਲ ਹੀ ਕਈ ਹੋਰ ਖਾਸ ਫੀਚਰਸ ਦੇ ਹਿਸਾਬ ਨਾਲ ਇਸ ਕੀਮਤ ਵਿੱਚ ਇਹ ਟਰੈਕਟਰ ਕਿਸਾਨਾਂ ਲਈ ਬਹੁਤ ਵਧੀਆ ਸਾਬਤ ਹੋਵੇਗਾ।

Leave a Reply

Your email address will not be published. Required fields are marked *