Friday, December 4, 2020
Home > News > ਹਮੇਸ਼ਾਂ ਲਈ ਮੁੱਕ ਜਾਊ ਬਿਜਲੀ ਦੇ ਬਿੱਲ ਦਾ ਫਿਕਰ, ਹੁਣ ਇਸ ਤਰਾਂ ਆਸਾਨੀ ਨਾਲ ਘੱਟ ਖਰਚੇ ਤੇ ਲਗਵਾਓ ਸੋਲਰ ਸਿਸਟਮ-ਦੇਖੋ ਵੀਡੀਓ

ਹਮੇਸ਼ਾਂ ਲਈ ਮੁੱਕ ਜਾਊ ਬਿਜਲੀ ਦੇ ਬਿੱਲ ਦਾ ਫਿਕਰ, ਹੁਣ ਇਸ ਤਰਾਂ ਆਸਾਨੀ ਨਾਲ ਘੱਟ ਖਰਚੇ ਤੇ ਲਗਵਾਓ ਸੋਲਰ ਸਿਸਟਮ-ਦੇਖੋ ਵੀਡੀਓ

ਅੱਜ ਦੇ ਸਮੇਂ ਵਿੱਚ ਲੋਕਾਂ ਨੂੰ ਬਿਜਲੀ ਦੀ ਚਿੰਤਾ ਬਹੁਤ ਜਿਆਦਾ ਹੁੰਦੀ ਹੈ ਅਤੇ ਬਿਜਲੀ ਦੇ ਬਿੱਲ ਨੂੰ ਘੱਟ ਕਰਨ ਲਈ ਲੋਕ ਨਵੇਂ ਨਵੇਂ ਤਰੀਕੇ ਅਪਣਾਉਂਦੇ ਹਨ। ਪਰ ਫਿਰ ਵੀ ਬਿਜਲੀ ਦਾ ਬਿੱਲ ਘੱਟ ਨਹੀਂ ਹੋ ਪਾਉਂਦਾ ਅਤੇ ਗਰਮੀ ਦੇ ਸੀਜ਼ਨ ਵਿੱਚ ਤਾਂ ਬਿਜਲੀ ਦੇ ਬਿੱਲ ਵਿੱਚ ਭਾਰੀ ਉਛਾਲ ਦੇਖਣ ਨੂੰ ਮਿਲਦਾ ਹੈ। ਹਾਲਾਂਕਿ ਕੁਝ ਲੋਕ ਅਜਿਹੇ ਵੀ ਹਨ ਜਿਨ੍ਹਾਂ ਨੂੰ ਬਿਜਲੀ ਦੇ ਬਿੱਲ ਦੀ ਬਿਲਕੁਲ ਵੀ ਚਿੰਤਾ ਨਹੀਂ ਹੁੰਦੀ।

ਤੁਹਾਨੂੰ ਦੱਸ ਦੇਈਏ ਕਿ ਅੱਜ ਦੇ ਸਮੇਂ ਵਿੱਚ ਬਹੁਤੇ ਲੋਕ ਘਰ ਦੀ ਛੱਤ ਉੱਤੇ ਸੋਲਰ ਪੈਨਲ ਲਗਵਾ ਰਹੇ ਹਨ ਅਤੇ ਬਿਜਲੀ ਦੇ ਬਿੱਲ ਤੋਂ ਛੁਟਕਾਰਾ ਪਾ ਰਹੇ ਹਨ। ਸੋਲਰ ਪੈਨਲ ਉੱਤੇ ਸਿਰਫ ਇੱਕ ਵਾਰ ਖਰਚਾ ਕਰਨਾ ਪੈਂਦਾ ਹੈ ਅਤੇ ਉਸਤੋਂ ਬਾਅਦ ਲਗਾਤਾਰ 20 ਤੋਂ 25 ਸਾਲ ਤੱਕ ਕੋਈ ਵੀ ਖਰਚਾ ਨਹੀਂ ਹੁੰਦਾ।

ਕਈ ਲੋਕ ਸੋਲਰ ਪੈਨਲ ਲਗਵਾਉਣਾ ਤਾਂ ਚਾਹੁੰਦੇ ਹਨ ਪਰ ਇੱਕੋ ਵਾਰ ਇੰਨੇ ਪੈਸੇ ਇਕੱਠੇ ਨਹੀਂ ਕਰ ਸਕਦੇ ਜਿਸ ਕਾਰਨ ਉਹ ਸੋਲਰ ਪੈਨਲ ਨਹੀਂ ਲਗਵਾ ਸਕਦੇ।ਸੋਲਰ ਪੈਨਲ ਲਗਵਾਉਣ ਤੋਂ ਬਾਅਦ ਤੁਹਾਡਾ ਬਿਜਲੀ ਦੇ ਬਿੱਲ ਦਾ ਖਰਚਾ ਬਿਲਕੁਲ ਜੀਰੋ ਹੋ ਜਾਵੇਗਾ ਅਤੇ ਤੁਸੀਂ ਘਰ ਦਾ ਕੋਈ ਵੀ ਬਿਜਲੀ ਉਪਕਰਨ ਬਿਨਾ ਕਿਸੇ ਚਿੰਤਾ ਤੋਂ ਚਲਾ ਸਕਦੇ ਹੋ।

ਖਾਸ ਗੱਲ ਇਹ ਹੈ ਕਿ ਸੋਲਰ ਪੈਨਲ ਲਗਵਾਉਣ ਲਈ ਤੁਸੀਂ ਲੋਨ ਵੀ ਲੈ ਸਕਦੇ ਹੋ ਅਤੇ ਆਪਣੀ ਕਮਾਈ ਦੇ ਅਨੁਸਾਰ ਕਿਸ਼ਤਾਂ ਭਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਕਿ ਘਰ ਵਿੱਚ ਕਿਹੜਾ ਸੋਲਰ ਪੈਨਲ ਲਗਵਾਉਣਾ ਚਾਹੀਦਾ ਹੈ, ਇਸਦਾ ਖਰਚਾ ਕਿੰਨਾ ਆਵੇਗਾ ਅਤੇ ਇਸ ਲਈ ਲੋਨ ਕਿਵੇਂ ਮਿਲ਼ੇਗਾ।

ਸੋਲਰ ਪੈਨਲ ਲਈ ਲੋਨ ਲੈਣ ਉੱਤੇ ਤੁਸੀਂ ਸਰਕਾਰੀ ਸਬਸਿਡੀ ਵੀ ਪ੍ਰਾਪਤ ਕਰ ਸਕਦੇ ਹੋ ਅਤੇ ਕਾਫੀ ਘੱਟ ਖਰਚੇ ਵਿੱਚ ਸੋਲਰ ਪੈਨਲ ਲਗਵਾ ਸਕਦੇ ਹੋ। ਸੋਲਰ ਪੈਨਲ ਲਗਵਾਉਣ ਵਾਲੇ ਕਈ ਲੋਕਾਂ ਦਾ ਕਹਿਣਾ ਹੈ ਕਿ ਪਹਿਲਾ ਉਨ੍ਹਾਂ ਨੂੰ ਲਗਭਗ 12 ਤੋਂ 13 ਹਜ਼ਾਰ ਰੁਪਏ ਬਿਜਲੀ ਦਾ ਬਿੱਲ ਭਰਨਾ ਪੈਂਦਾ ਸੀ ਪਰ ਹੁਣ ਉਨ੍ਹਾਂ ਨੂੰ ਸਿਰਫ 500 ਰੁਪਏ ਤੱਕ ਬਿੱਲ ਆ ਰਿਹਾ ਹੈ।

Leave a Reply

Your email address will not be published. Required fields are marked *