Wednesday, October 21, 2020
Home > Special News > ਇਸ ਰਾਸ਼ੀ ਵਾਲਿਆਂ ਨੂੰ ਕਾਰੋਬਾਰੀ ਮਾਮਲਿਆਂ ‘ਚ ਮਿਲੇਗੀ ਤਰੱਕੀ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਇਸ ਰਾਸ਼ੀ ਵਾਲਿਆਂ ਨੂੰ ਕਾਰੋਬਾਰੀ ਮਾਮਲਿਆਂ ‘ਚ ਮਿਲੇਗੀ ਤਰੱਕੀ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਮੇਖ : ਦੂਜਿਆਂ ਤੋਂ ਸਹਿਯੋਗ ਲੈਣ ‘ਚ ਸਫਲਤਾ ਮਿਲੇਗੀ। ਸੈਰ-ਸਪਾਟੇ ਦੀ ਸਥਿਤੀ ਸੁਖਦ ਰਹੇਗੀ, ਪਰ ਕੋਈ ਅਜਿਹੀ ਗੱਲ ਵੀ ਹੋ ਸਕਦੀ ਹੈ ਜੋ ਹਿੱਤ ‘ਚ ਨਾ ਹੋਵੇ।ਬ੍ਰਿਖ : ਆਰਥਿਕ ਮਾਮਲਿਆਂ ‘ਚ ਸਫਲਤਾ ਮਿਲੇਗੀ ਪਰ ਭਾਵੁਕਤਾ ‘ਚ ਕੰਟਰੋਲ ਰੱਖੋ। ਸਿੱਖਿਆ ਮੁਕਾਲੇ ਦੇ ਖੇਤਰ ‘ਚ ਕਸ਼ਟ ਮਿਲੇਗਾ। ਕਾਰੋਬਾਰੀ ਮਾਮਲਿਆਂ ਵਿਚ ਤਣਾਅ ਦੀ ਸਥਿਤੀ ਰਹੇਗੀ।

ਮਿਥੁਨ : ਕਿਸੇ ਕੰਮ ਦੇ ਸੰਪੰਨ ਹੋਣ ਨਾਲ ਤੁਹਾਡੇ ਪ੍ਰਭਾਵ ਤੇ ਵੱਕਾਰ ‘ਚ ਵਾਧਾ ਹੋਵੇਗਾ। ਕਾਰੋਬਾਰੀ ਵੱਕਾਰ ਵਧੇਗਾ ਫਿਰ ਵੀ ਮਨ ਅਸ਼ਾਂਤ ਰਹੇਗਾ।ਕਰਕ : ਅਧੀਨ ਕੰਮ ਕਰਦੇ ਕਰਮਚਾਰੀ, ਮਿੱਤਰ ਜਾਂ ਭਰਾ ਕਾਰਨ ਤਣਾਅ ਮਿਲ ਸਕਦਾ ਹੈ। ਰਿਸ਼ਤਿਆਂ ‘ਚ ਤਣਾਅ ਅਤੇ ਟਕਰਾਅ ਦੀ ਸਥਿਤੀ ਨਾ ਆਵੇ।

ਸਿੰਘ : ਸਿੱਖਿਆ ਮੁਕਾਬਲੇ ਦੇ ਖੇਤਰ ‘ਚ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਸਫਲ ਹੋਣਗੀਆਂ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਤੋਹਫ਼ਾ ਜਾਂ ਸਨਮਾਨ ਮਿਲੇਗਾ।ਕੰਨਿਆ : ਬੁੱਧ ਦਾ ਪਰਿਵਰਤਨ ਕਾਰੋਬਾਰੀ ਦ੍ਰਿਸ਼ਟੀ ਨਾਲ ਉੱਤਮ ਹੋਵੇਗਾ। ਜੀਵਨ ਸਾਥੀ ਦਾ ਸਹਿਯੋਗ ਤੇ ਪਿਆਰ ਮਿਲੇਗਾ। ਕਿਸੇ ਨਜ਼ਦੀਕੀ ਜਾਂ ਮਿੱਤਰ ਤੋਂ ਤਣਾਅ ਮਿਲ ਸਕਦਾ ਹੈ।

ਤੁਲਾ : ਪਰਿਵਾਰਕ ਜੀਵਨ ਸੁਖੀ ਹੋਵੇਗਾ। ਰਚਨਾਤਮਕ ਕੰਮਾਂ ‘ਚ ਸਫਲਤਾ ਮਿਲੇਗੀ ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਸਫਲਤਾ ਮਿਲੇਗੀ।ਬ੍ਰਿਸ਼ਚਕ : ਨਿੱਜੀ ਸਬੰਧ ਗੂੜ੍ਹੇ ਹੋਣਗੇ ਪਰ ਸਿਹਤ ਪ੍ਰਤੀ ਸੁਚੇਤ ਰਹੋ। ਰਾਹੂ, ਮੰਗਲ ਤੇ ਬੁੱਧ ਦੀ ਯੁਤੀ ਸਿਹਤ ਅਤੇ ਵੱਕਾਰ ਨੂੰ ਪ੍ਰਭਾਵਿਤ ਕਰ ਸਕਦੀ ਹੈ। ਗਊਆਂ ਨੂੰ ਹਰਾ ਘਾਹ ਖੁਆਓ।

ਧਨੁ : ਵਿਆਹੁਤਾ ਜੀਵਨ ਸੁਖੀ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਤੋਹਫ਼ੇ ਜਾਂ ਸਨਮਾਨ ਵਿਚ ਵਾਧਾ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ।ਮਕਰ : ਕਾਰੋਬਾਰੀ ਮਾਮਲਿਆਂ ਵਿਚ ਤਰੱਕੀ ਮਿਲੇਗੀ। ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਵੱਡੀ ਸਫਲਤਾ ਮਿਲੇਗੀ। ਕੋਈ ਚਿਰਾਂ ਤੋਂ ਲਟਕਿਆ ਕੰਮ ਬਣੇਗਾ।

ਕੁੰਭ : ਸੰਤਾਨ ਦੀਆਂ ਜ਼ਿੰਮੇਵਾਰੀਆਂ ਦੀ ਪੂਰਤੀ ਹੋਵੇਗੀ। ਸਮਾਜਿਕ ਵੱਕਾਰ ਵਧੇਗਾ। ਪਰਿਵਾਰਕ ਜ਼ਿੰਮੇਵਾਰੀਆਂ ਦੀ ਪੂਰਤੀ ਹੋਵੇਗੀ।ਮੀਨ : ਰੋਜ਼ੀ-ਰੋਟੀ ਦੇ ਖੇਤਰ ‘ਚ ਤਰੱਕੀ ਮਿਲੇਗੀ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਕਾਰੋਬਾਰੀ ਕੋਸ਼ਿਸ਼ਾਂ ਸਫਲ ਹੋਣਗੀਆਂ। ਯਾਤਰਾ ਤੇ ਸੈਰ-ਸਪਾਟੇ ‘ਤੇ ਜਾਣ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *