Tuesday, October 27, 2020
Home > News > ਕੈਨੇਡਾ ਤੋਂ ਵਾਪਿਸ ਆਕੇ ਕਿਉਂ 40 ਲੱਖ ਦੇ ਟਰੈਕਟਰ ਨਾਲ ਖੇਤੀ ਕਰ ਰਿਹਾ ਹੈ ਇਹ ਕਿਸਾਨ ? ਦੇਖੋ ਵੀਡੀਓ

ਕੈਨੇਡਾ ਤੋਂ ਵਾਪਿਸ ਆਕੇ ਕਿਉਂ 40 ਲੱਖ ਦੇ ਟਰੈਕਟਰ ਨਾਲ ਖੇਤੀ ਕਰ ਰਿਹਾ ਹੈ ਇਹ ਕਿਸਾਨ ? ਦੇਖੋ ਵੀਡੀਓ

ਇੱਕ ਪਾਸੇ ਅੱਜ ਦੇ ਸਮੇਂ ਵਿਚ ਜਿਆਦਾਤਰ ਨੌਜਵਾਨ ਵਿਦੇਸ਼ਾਂ ਵੱਲ ਨੂੰ ਭੱਜ ਰਹੇ ਹਨ ਅਤੇ ਕਈ ਕਿਸਾਨ ਵੀ ਖੇਤੀ ਛੱਡ ਇਥੋਂ ਆਪਣੀਆਂ ਜ਼ਮੀਨ ਵੇਚ ਕੇ ਵਿਦੇਸ਼ਾਂ ਵਿਚ ਜਾ ਰਹੇ ਹਨ। ਉਥੇ ਹੀ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਕਿਸਾਨ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਸਨੇ ਕੈਨੇਡਾ ਨੂੰ ਛੱਡ ਪੰਜਾਬ ਵਾਪਸ ਆਕੇ ਖੇਤੀ ਕਰਨ ਲੱਗਾ ਹੈ।ਤੁਹਾਨੂੰ ਦੱਸ ਦੇਈਏ ਕਿ ਇਸ ਕਿਸਾਨ ਦਾ ਨਾਮ ਸ.ਅਵਤਾਰ ਸਿੰਘ ਸੰਧੂ ਹੈ ਅਤੇ ਇਨ੍ਹਾਂ ਨੇ ਪੰਜਾਬ ਆਕੇ ਖੇਤੀਬਾੜੀ ਸੰਦ ਨਵੇਂ ਲਏ ਹਨ।ਇਸ ਕਿਸਾਨ ਦਾ ਕਹਿਣਾ ਹੈ ਕਿ ਉਸਦਾ ਪਹਿਲਾਂ ਤੋਂ ਹੀ ਇੱਕ ਸੁਪਨਾ ਸੀ ਕਿ ਮੈਂ ਪੰਜਾਬ ਵਾਪਸ ਆਕੇ ਖੇਤੀ ਕਰਾਂ।

ਅਵਤਾਰ ਸਿੰਘ ਨੇ ਦੱਸਿਆ ਕਿ ਉਹ ਕੈਨੇਡਾ ਜਾਣ ਲਾਗੇ ਕੋਈ ਵੀ ਖੇਤੀਬਾੜੀ ਸੰਦ ਵੇਚ ਕੇ ਨਹੀਂ ਗਏ ਸਨ ਅਤੇ ਉਹ ਹੀ ਸੋਚ ਕੇ ਗਏ ਸਨ ਕਿ ਕੁਜ ਕੁ ਸਾਲਾਂ ਤੱਕ ਪੰਜਾਬ ਵਾਪਸ ਆਕੇ ਖੇਤੀ ਕਰਨਗੇ। ਤੁਸੀਂ ਜਾਣਕੇ ਹੈਰਾਨ ਹੋਵੋਗੇ ਕਿ ਇਸ ਕਿਸਾਨ ਨੇ ਪੰਜਾਬ ਵਾਪਸ ਆਕੇ 40 ਲੱਖ ਰੁਪਏ ਕੀਮਤ ਵਾਲਾ ਨਵਾਂ ਟ੍ਰੈਕਟਰ ਲਿਆ ਹੈ ਅਤੇ ਇਸਦੇ ਸੰਦ ਵੀ ਸਾਰੇ ਤਿਆਰ ਕਰਵਾਏ ਹਨ।

ਉਨ੍ਹਾਂ ਕਿਹਾ ਕਿ ਉਹ ਕੈਨੇਡਾ ਵਿੱਚ ਰਹਿ ਕੇ ਉਥੋਂ ਦੇ ਖੇਤੀ ਕਰਨ ਦੇ ਢੰਗ ਜਾਣ ਚੁੱਕੇ ਹਨ ਅਤੇ ਹੁਣ ਪੰਜਾਬ ਵਿੱਚ ਵੀ ਉਹ ਕੈਨੇਡਾ ਵਾਲੇ ਤਰੀਕੇ ਨਾਲ ਹੀ ਖੇਤੀ ਕਰਨਗੇ। ਟ੍ਰੈਕਟਰ ਦੀ ਗੱਲ ਕਰੀਏ ਤਾਂ ਇਸ ਕਿਸਾਨ ਨੇ ਪੰਜਾਬ ਆਉਂਦਾ ਹੀ ਪਹਿਲਾਂ Johndeere 6120 ਟ੍ਰੈਕਟਰ ਖਰੀਦਿਆ ਜੋ ਕਿ ਬਹੁਤ ਹੀ ਸ਼ਾਨਦਾਰ ਅਤੇ ਮਹਿੰਗਾ ਟ੍ਰੈਕਟਰ ਹੈ । ਇਸ ਕਿਸਾਨ ਨੇ ਇਹ ਸਾਬਿਤ ਕੀਤਾ ਹੈ ਕਿ ਜੇਕਰ ਪੰਜਾਬੀ ਚਾਹੁਣ ਤਾਂ ਪੰਜਾਬ ਵਾਪਿਸ ਆਕੇ ਦੁਬਾਰਾ ਵਿਦੇਸ਼ੀ ਤਕਨੀਕ ਨਾਲ ਖੇਤੀ ਸ਼ੁਰੂ ਕਰ ਸਕਦੇ ਹਨ ਅਤੇ ਪੰਜਾਬ ਵਿੱਚ ਹੀ ਕੈਨੇਡਾ ਦੇ ਨਜਾਰੇ ਲੈ ਸਕਦੇ ਹਨ।

Leave a Reply

Your email address will not be published. Required fields are marked *