Tuesday, July 14, 2020
Home > News > ਇਸ ਅਨੋਖੀ ਖੇਤੀ ਨੇ ਚਮਕਾਈ ਪੰਜਾਬ ਦੇ ਕਿਸਾਨ ਦੀ ਕਿਸਮਤ ਤੇ ਹੁਣ ਕਮਾਉਂਦਾ ਹੈ 45 ਲੱਖ ਰੁਪਏ-ਦੇਖੋ ਪੂਰੀ ਖ਼ਬਰ

ਇਸ ਅਨੋਖੀ ਖੇਤੀ ਨੇ ਚਮਕਾਈ ਪੰਜਾਬ ਦੇ ਕਿਸਾਨ ਦੀ ਕਿਸਮਤ ਤੇ ਹੁਣ ਕਮਾਉਂਦਾ ਹੈ 45 ਲੱਖ ਰੁਪਏ-ਦੇਖੋ ਪੂਰੀ ਖ਼ਬਰ

ਪੰਜਾਬ ਵਿਚ ਕਾਫੀ ਕਿਸਾਨ ਬਹੁਤ ਮਿਹਨਤੀ ਹਨ ਅਤੇ ਆਪਣੀ ਇਸੇ ਮਿਹਨਤ ਸਦਕਾ ਕਾਫੀ ਪੈਸਾ ਵੀ ਕਮਾ ਰਹੇ ਹਨ। ਅਤੇ ਹੁਣ ਜੀਂਦ ਦੇ ਪਿੰਡ ਅਹੀਰਕਾ ਦਾ ਵਸਨੀਕ ਕਿਸਾਨ ਸਤਬੀਰ ਪੂਨੀਆ ਜਿਸ ਨੂੰ ਲੋਕ ਬੇਰ ਵਾਲਾ ਚਾਚਾ ਨਾਂ ਨਾਲ ਜਾਣਦੇ ਹਨ। ਪਾਣੀ ਦੀ ਕਮੀ ਦਾ ਸਾਹਮਣਾ ਕਰ ਰਹੇ ਜੀਂਦ ਜ਼ਿਲ੍ਹੇ ਦੇ ਇਸ ਖੇਤਰ ‘ਚ ਉਸ ਨੇ ਵਾਧੂ ਆਮਦਨੀ ਲਈ ਜੋ ਉਪਰਾਲੇ ਕੀਤੇ, ਉਹ ਖੇਤਰ ਲਈ ਪ੍ਰੇਰਣਾ ਬਣ ਗਏ ਹਨ। ਆਪਣੀ ਸਮਝ ਨਾਲ ਉਹਨਾਂ ਨੇ ਬਾਗਬਾਨੀ ਕਰਨ ‘ਚ ਆਪਣਾ ਹੱਥ ਅਜ਼ਮਾਇਆ ਤੇ ਉਪਲੱਬਧ ਪਾਣੀ ਦੀ ਬਿਹਤਰ ਵਰਤੋਂ ਕੀਤੀ।

ਸਤਬੀਰ ਹੁਣ ਰਵਾਇਤੀ ਖੇਤੀ ਨਾਲੋਂ ਕਈ ਗੁਣਾ ਜ਼ਿਆਦਾ ਕਮਾਈ ਕਰ ਰਿਹਾ ਹੈ। ਉਸ ਦੀ ਸਾਲਾਨਾ ਕਮਾਈ 45 ਲੱਖ ਰੁਪਏ ਤੱਕ ਪਹੁੰਚ ਗਈ ਹੈ। ਹੁਣ ਉਹ ਲਗਪਗ 20 ਲੋਕਾਂ ਨੂੰ ਰੁਜ਼ਗਾਰ ਦੇ ਰਹੇ ਹਨ। 57 ਸਾਲਾ ਸਤਬੀਰ ਕੋਲ 16 ਏਕੜ ਜ਼ਮੀਨ ਹੈ। ਉਹ ਰਵਾਇਤੀ ਖੇਤੀਬਾੜੀ ਕਰਦਾ ਸੀ, ਪਰ ਪਾਣੀ ਦੀ ਘਾਟ, ਉੱਚ ਲਾਗਤ ਤੇ ਕੋਈ ਲਾਭ ਨਾ ਹੋਣ ਕਾਰਨ ਉਸ ਨੇ ਖੇਤੀ ਛੱਡ ਦਿੱਤੀ ਸੀ।

ਉਨ੍ਹਾਂ ਨੇ ਆਪਣੇ ਖੇਤਾਂ ਨੂੰ ਠੇਕੇ ‘ਤੇ ਦੇਣਾ ਸ਼ੁਰੂ ਕਰ ਦਿੱਤਾ ਤੇ ਆਪਣੀ ਰੋਜ਼ੀ-ਰੋਟੀ ਲਈ ਹੋਰ ਕਾਰੋਬਾਰ ਕਰਨਾ ਸ਼ੁਰੂ ਕਰ ਦਿੱਤਾ ਸੀ। ਜਦੋਂ ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਕਹਿੰਦੇ ਸੁਣਿਆ ਕਿ ਕਿਸਾਨ ਫਲਾਂ ਤੇ ਬਾਗਬਾਨੀ ਆਦਿ ਰਾਹੀਂ ਖੇਤੀਬਾੜੀ ਦੇ ਵਿਕਲਪਕ ਉਪਾਵਾਂ ਦੀ ਕੋਸ਼ਿਸ਼ ਕਰਕੇ ਖੁਸ਼ਹਾਲੀ ਦੀ ਕੋਸ਼ਿਸ਼ ਕਰ ਸਕਦੇ ਹਨ, ਤਾਂ ਉਹਨਾਂ ਨੇ ਖੇਤੀ ਜਾਗਰੂਕਤਾ ਪ੍ਰੋਗਰਾਮਾਂ ‘ਚ ਇਸ ਬਾਰੇ ਵਿਸਥਾਰ ਨਾਲ ਜਾਣਿਆ।

ਸਤਬੀਰ ਦਾ ਕਹਿਣਾ ਹੈ ਕਿ ਅਪ੍ਰੈਲ 2017 ‘ਚ ਉਸ ਨੇ ਪੰਜ ਏਕੜ ਜ਼ਮੀਨ ‘ਚ ਸੇਬ ਦੀ ਕਿਸਮ, ਅੱਠ ਏਕੜ ਸੁਧਰੇ ਅਮਰੂਦ ਤੇ ਦੋ ਏਕੜ ਨਿੰਬੂ ਲਾਇਆ। ਫਸਲ ਚੰਗੀ ਸੀ ਤੇ ਮਾਰਕੀਟ ਚੰਗੀ ਸੀ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਇੱਕ ਬੇਰ ਦਾ ਬੂਟਾ ਲਾਉਣਾ ਸ਼ੁਰੂ ਕੀਤਾ ਸੀ, ਤਾਂ ਪਰਿਵਾਰ ਤੇ ਆਸ ਪਾਸ ਦੇ ਲੋਕ ਕਹਿੰਦੇ ਸੀ ਕਿ ਇਸ ਦਰਖਤ ਨਾਲ ਕੀ ਹੋਵੇਗਾ। ਅੱਜ ਆਲੇ ਦੁਆਲੇ ਦੇ ਪਿੰਡਾਂ ਦੇ ਕਿਸਾਨ ਵੀ ਉਸ ਦੇ ਬਾਗ ਨੂੰ ਦੇਖਣ ਆਉਂਦੇ ਹਨ। ਹਰਿਆਣਾ ਦੇ ਖੇਤੀਬਾੜੀ ਮੰਤਰੀ ਨੇ ਪਿਛਲੇ ਸਾਲ ਉਨ੍ਹਾਂ ਨੂੰ ਬਾਗਬਾਨੀ ਦੇ ਖੇਤਰ ‘ਚ ਸ਼ਲਾਘਾਯੋਗ ਕੰਮ ਕਰਨ ਲਈ ਸਨਮਾਨਤ ਵੀ ਕੀਤਾ ਹੈ।

ਸਤਬੀਰ ਫਲ ਵੇਚਣ ਲਈ ਇਕੱਲੇ ਮੰਡੀ ‘ਤੇ ਨਿਰਭਰ ਨਹੀਂ ਕਰਦਾ। ਉਸ ਨੇ ਖੁਦ ਸ਼ਹਿਰ ਵਿਚ ਪੰਜ-ਛੇ ਸਟਾਲਾਂ ਵੀ ਲਾਈਆਂ ਹਨ। ਆਮ ਤੌਰ ‘ਤੇ ਬੇਰ 15 ਮਾਰਚ ਦੇ ਨੇੜੇ ਬਾਜ਼ਾਰਾਂ ‘ਚ ਪਹੁੰਚਦਾ ਹੈ, ਪਰ ਥਾਈ ਐਪਲ ਬੇਰ ਜਨਵਰੀ ਵਿੱਚ ਹੀ ਉਤਪਾਦਨ ਦੀ ਸ਼ੁਰੂਆਤ ਕਰਦਾ ਹੈ। ਕੋਈ ਮੁਕਾਬਲਾ ਨਾ ਹੋਣ ਕਾਰਨ ਉਹਨਾਂ ਨੂੰ 50 ਰੁਪਏ ਪ੍ਰਤੀ ਕਿੱਲੋ ਤੱਕ ਦੀਆਂ ਕੀਮਤਾਂ ਪ੍ਰਾਪਤ ਹੋ ਰਹੀਆਂ ਹਨ।

Leave a Reply

Your email address will not be published. Required fields are marked *