Tuesday, October 20, 2020
Home > Special News > ਇਸ ਰਾਸ਼ੀ ਵਾਲੇ ਪਰਿਵਾਰਕ ਕਾਰਜਾਂ ਵਿਚ ਰੁਝੇ ਰਹਿਣਗੇ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਇਸ ਰਾਸ਼ੀ ਵਾਲੇ ਪਰਿਵਾਰਕ ਕਾਰਜਾਂ ਵਿਚ ਰੁਝੇ ਰਹਿਣਗੇ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਮੇਖ : ਪਰਿਵਾਰਕ ਕਾਰਜ ਵਿਚ ਰੁਝੇ ਰਹੋਗੇ। ਗੁਰੂ ਦਾ ਪਰਿਵਰਤਨ ਕਿਸਮਤ ਵਿਚ ਵਾਧਾ ਕਰੇਗਾ। ਰੁਕਿਆ ਹੋਇਆ ਕੰਮ ਪੂਰਾ ਹੋਵੇਗਾ। ਸਮਾਜਿਕ ਮਾਣ-ਮਰਿਆਦਾ ਵਧੇਗੀ। ਆਰਥਿਕ ਮਾਮਲਿਆਂ ਵਿਚ ਤਰੱਕੀ ਹੋਵੇਗੀ।ਬ੍ਰਿਖ : ਧਾਰਮਿਕ ਪ੍ਰਵਿਰਤੀ ਵਿਚ ਵਾਧਾ ਹੋਵੇਗਾ। ਗੁਰੂ ਕੇਤੂ ਦੀ ਯੁਤੀ ਤੁਹਾਡੀ ਰਾਸ਼ੀ ਤੋਂ ਅੱਠਵੇਂ ਘਰ ਵਿਚ ਹੋਵੇਗੀ, ਜਿਸ ਕਾਰਨ ਕਾਰਜ ਖੇਤਰ ਵਿਚ ਰੁਕਾਵਟਾਂ ਆਉਣਗੀਆਂ। ਈਸ਼ਵਰ ਦੀ ਭਗਤੀ ਕਰੋ, ਸਫਲਤਾ ਮਿਲੇਗੀ।

ਮਿਥੁਨ : ਤੁਹਾਡੀ ਰਾਸ਼ੀ ਤੋਂ ਸੱਤਵੇਂ ਗੁਰੂ ਕੇਤੂ ਹੋਣਗੇ। ਦੋਵੇਂ ਹੀ ਵਿਕਰੀ ਹੋਣਗੇ। ਗ੍ਰਹਿਸਥ ਜੀਵਨ ਵਿਚ ਸਮੱਸਿਆ ਦੇਣਗੇ। ਸਿਹਤ ਪ੍ਰਤੀ ਚੌਕੰਨੇ ਰਹੋ। ਰਚਨਾਤਮਕ ਕਾਰਜਾਂ ਵਿਚ ਮਨ ਲਗਾਓ।ਕਰਕ : ਤੁਹਾਡੀ ਰਾਸ਼ੀ ਤੋਂ ਛੇਵੇਂ ਗੁਰੂ ਕੇਤੂ ਹੋਣ ਕਾਰਨ ਰੋਗ, ਦੁਸ਼ਮਣ ਤੇ ਵਿਰੋਧੀਆਂ ਤੋਂ ਤਣਾਅ ਮਿਲ ਸਕਦਾ ਹੈ। ਮਾਤਾ-ਪਿਤਾ ਦੀ ਸਿਹਤ ਨੂੰ ਪ੍ਰਭਾਵਿਤ ਕਰੇਗਾ। ਈਸ਼ਵਰ ਦੀ ਭਗਤੀ ਕਰੋ।

ਸਿੰਘ : ਤੁਹਾਡੀ ਰਾਸ਼ੀ ਤੋਂ ਪੰਜਵੇਂ ਗੁਰੂ ਕੇਤੂ ਸਿੱਖਿਆ ਮੁਕਾਬਲੇ ਵਿਚ ਜ਼ਿਆਦਾ ਮਿਹਨਤ ਕਰਵਾਏਗਾ। ਖਰਚ ਵੀ ਜ਼ਿਆਦਾ ਹੋਵੇਗਾ। ਸਿਹਤ ਪ੍ਰਤੀ ਲਾਪਰਵਾਹੀ ਕਸ਼ਟਕਾਰੀ ਹੋ ਸਕਦੀ ਹੈ।ਕੰਨਿਆ : ਤੁਹਾਡੀ ਰਾਸ਼ੀ ਤੋਂ ਚੌਥੇ ਗੁਰੂ ਕੇਤੂ ਕੁਝ ਪਰਿਵਾਰਕ ਸਮੱਸਿਆ ਦੇਵੇਗਾ। ਮਾਤਾ-ਪਿਤਾ ਜਾਂ ਜੀਵਨਸਾਥੀ ਦੀ ਸਿਹਤ ਨੂੰ ਪ੍ਰਭਾਵਿਤ ਕਰ ਸਕਦਾ ਹੈ। ਈਸ਼ਵਰ ਦੀ ਭਗਤੀ ਕਰੋ।

ਤੁਲਾ : ਤੁਹਾਡੀ ਰਾਸ਼ੀ ਤੋਂ ਤੀਜੇ ਗੁਰੂ ਦੀ ਯੁਤੀ 18 ਸਤੰਬਰ ਤਕ ਭਰਾ-ਭੈਣ ਤੋਂ ਰਿਸ਼ਤਿਆਂ ਵਿਚ ਖਟਾਸ ਪੈਦਾ ਕਰ ਸਕਦੀ ਹੈ। ਧੀਰਜ ਨਾਲ ਕੰਮ ਲੈਣਾ ਹਿਤਕਰ ਹੋਵੇਗਾ। ਕੌੜੇ ਵਚਨ ਨਾ ਬੋਲੋ।ਬ੍ਰਿਸ਼ਚਕ : ਗੁਰੂ ਤੇ ਕੇਤੂ ਦੀ ਯੁਤੀ ਪਰਿਵਾਰ ਨੂੰ ਸਮੱਸਿਆਵਾਂ ਦੇਵੇਗੀ। ਚਲ ਤੇ ਅਚੱਲ ਜਾਇਦਾਦ ਦੇ ਮਾਮਲੇ ਵਿਚ ਸਫਲਤਾ ਮਿਲੇਗੀ। ਸਿਹਤ ਪ੍ਰਤੀ ਉਦਾਸੀਨ ਨਾ ਰਹੋ। ਚੌਕੰਨੇ ਰਹੋ, ਸੁਰੱਖਿਅਤ ਰਹੋ।

ਧਨੁ : ਤੁਹਾਡੀ ਰਾਸ਼ੀ ਤੇ ਗੁਰੂ ਤੇ ਕੇਤੂ ਦੀ ਯੁਤੀ ਮਾਨਸਿਕ ਤਣਾਅ ਦੇ ਸਕਦੀ ਹੈ। ਸ਼ੂਗਰ ਜਾਂ ਬਲੱਡ ਪ੍ਰੈਸ਼ਰ ਦੇ ਰੋਗੀਆਂ ਨੂੰ ਵਿਸ਼ੇਸ਼ ਚੌਕੰਨੇ ਰਹਿਣ ਦੀ ਲੋੜ ਹੈ। ਮਨ ਨੂੰ ਸ਼ਾਂਤ ਰੱਖੋ।ਮਕਰ : ਬਾਹਰਵੇਂ ਗੁਰੂ ਤੇ ਕੇਤੂ ਦੀ ਯੁਤੀ ਹੈ। ਦੋਵੇਂ ਹੀ ਵਕਰੀ ਹੋਣਗੇ। 18 ਸਤੰਬਰ ਤਕ ਅਚਾਨਕ ਸਮੱਸਿਆਵਾਂ ਦੇ ਸਕਦੇ ਹਨ। ਸਿਹਤ ਪ੍ਰਤੀ ਚੌਕੰਨੇ ਰਹੋ ਤੇ ਈਸ਼ਵਰ ਦੀ ਭਗਤੀ ਕਰੋ।

ਕੁੰਭ : ਗੁਰੂ ਤੇ ਕੇਤੂ ਦੀ ਯੁਤੀ ਕਰਮ ਖੇਤਰ ਵਿਚ ਰੁਕਾਵਟਾਂ ਤੇ ਕੁਝ ਆਰਥਿਕ ਤਣਾਅ ਦੇਣਗੇ। ਬੇਕਾਰ ਵਿਚ ਧਨ ਦਾ ਨੁਕਸਾਨ ਹੋ ਸਕਦਾ ਹੈ, ਪਰ ਸੰਤਾਨ ਦਾ ਸਹਿਯੋਗ ਰਹੇਗਾ। ਰਚਨਾਤਮਕ ਕੋਸ਼ਿਸ਼ ਫਲੀਭੂਤ ਹੋਵੇਗੀ।ਮੀਨ : ਆਰਥਿਕ ਮਾਮਲਿਆਂ ਵਿਚ ਗੁਰੂ ਕੇਤੂ ਜਿਥੇ ਲਾਭਦਾਇਕ ਹੋਣਗੇ। ਉੱਥੇ ਸ਼ਾਸਨ ਸੱਤਾ ਤੇ ਘਰ ਦੇ ਮੁਖੀਆ ਤੋਂ ਸਮੱਸਿਆਵਾਂ ਵੀ ਮਿਲ ਸਕਦੀਆਂ ਹਨ। ਗੁੱਸੇ ‘ਤੇ ਕਾਬੂ ਰੱਖੋ। ਸ਼ਾਂਤ ਰਹੋ।

Leave a Reply

Your email address will not be published. Required fields are marked *