Tuesday, July 14, 2020
Home > News > ਹੁਣੇ ਹੁਣੇ ਪੰਜਾਬ ਚ’ਟਿੱਡੀ ਦਲ ਬਾਰੇ ਆਈ ਤਾਜ਼ਾ ਵੱਡੀ ਖ਼ਬਰ,ਕਿਸਾਨ ਵੀਰੋ ਹੋ ਜਾਓ ਸਾਵਧਾਨ-ਦੇਖੋ ਪੂਰੀ ਖ਼ਬਰ

ਹੁਣੇ ਹੁਣੇ ਪੰਜਾਬ ਚ’ਟਿੱਡੀ ਦਲ ਬਾਰੇ ਆਈ ਤਾਜ਼ਾ ਵੱਡੀ ਖ਼ਬਰ,ਕਿਸਾਨ ਵੀਰੋ ਹੋ ਜਾਓ ਸਾਵਧਾਨ-ਦੇਖੋ ਪੂਰੀ ਖ਼ਬਰ

ਪੰਜਾਬ ਸਰਕਾਰ ਟਿੱਡੀ ਦਲ ਦੇ ਹਮਲੇ ਦੇ ਮੁਕਾਬਲੇ ਲਈ ਪਹਿਲਾਂ ਹੀ ਪੂਰੀ ਤਰ੍ਹਾਂ ਤਿਆਰ ਹੈ ਅਤੇ ਅਜੇ ਤਕ ਪੰਜਾਬ ਨੂੰ ਟਿੱਡੀ ਦਲ ਦੇ ਹਮਲੇ ਤੋਂ ਕੋਈ ਖ਼ਤਰਾ ਨਹੀਂ। ਟਿੱਡੀ ਦਲ ਦੇ ਇਲਾਕਿਆਂ ‘ਚ ਪਿਛਲੇ ਦਿਨ ਦਾਖ਼ਲ ਹੋਇਆ ਸੀ। ਇਹ ਲਗਭਗ 7 ਕਿਲੋਮੀਟਰ ਲੰਮਾ ਤੇ ਤਿੰਨ ਕਿਲੋਮੀਟਰ ਚੌੜਾਈ ‘ਚ ਦਸਿਆ ਜਾ ਰਿਹਾ ਹੈ। ਅੱਜ ਇਹ ਝੁੰਡ ਦਿੱਲੀ ਦੇ ਬਹਾਰਲੇ ਇਲਾਕਿਆਂ ਤਕ ਪੁੱਜ ਗਿਆ।

ਪੰਜਾਬ ਸਰਕਾਰ ਦੇ ਖੇਤੀ ਮਹਿਕਮੇ ਦੇ ਸਕੱਤਰ ਕਾਹਨ ਸਿੰਘ ਪੰਨੂ ਨੇ ਦਸਿਆ ਕਿ ਪੰਜਾਬ ਦੇ ਤਿੰਨ ਜ਼ਿਲ੍ਹਿਆਂ ‘ਚ ਟਿੱਡੀ ਦਲ ‘ਤੇ ਸਪਰੇਅ ਕਰਨ ਲਈ ਦਵਾਈਆਂ ਦਾ ਸਟਾਕ ਪਹਿਲਾਂ ਹੀ ਉਪਲਬਧ ਹੈ। ਸੈਂਕੜਿਆਂ ਦੀ ਗਿਣਤੀ ‘ਚ ਟਰੈਕਟਰਾਂ ਉਪਰ ਫਿਟ ਕੀਤੇ ਸਪਰੇਅਰ ਵੀ ਮੌਜੂਦ ਹਨ। ਜੇਕਰ ਇਹ ਟਿੱਡੀ ਦਲ ਪੰਜਾਬ ‘ਚ ਦਾਖ਼ਲ ਹੁੰਦਾ ਹੈ ਤਾਂ ਜਿਥੇ ਵੀ ਇਹ ਰਾਤ ਨੂੰ ਬੈਠੇਗਾ, ਉਥੇ ਸਪਰੇਅ ਪੰਪਾਂ ਨਾਲ ਸਪਰੇਅ ਕਰ ਕੇ ਇਸ ਦਾ ਖ਼ਾਤਮਾ ਕੀਤਾ ਜਾਵੇਗਾ।

ਉਨ੍ਹਾਂ ਸਪਸ਼ਟ ਕੀਤਾ ਕਿ ਪੰਜਾਬ ‘ਚ ਆਏ ਟਿੱਡੀ ਦਲਾਂ ਨੂੰ ਅੱਗੇ ਕਿਸੇ ਹੋਰ ਇਲਾਕਿਆਂ ਵਲ ਧੱਕਣ ਦੀ ਬਜਾਏ ਇਸ ਦਾ ਖ਼ਾਤਮਾ ਕੀਤਾ ਜਾਵੇਗਾ।ਉੁਨ੍ਹਾਂ ਦਾ ਕਹਿਣਾ ਹੈ ਕਿ ਵੱਡਾ ਝੁੰਡ ਪਹਿਲਾਂ ਰਾਜਸਥਾਨ ਦੇ ਇਲਾਕਿਆਂ ‘ਚ ਪਾਕਿਸਤਾਨ ਤੋਂ ਆਇਆ ਅਤੇ ਫਿਰ ਹਰਿਆਣਾ ‘ਚ ਦਾਖ਼ਲ ਹੋਇਆ। ਜੇਕਰ ਇਸ ਦਾ ਖ਼ਾਤਮਾ ਰਾਜਸਥਾਨ ‘ਚ ਹੀ ਸਪਰੇਅ ਕਰ ਕੇ ਕਰ ਦਿਤਾ ਜਾਂਦਾ ਤਾਂ ਬਾਕੀ ਇਲਾਕੇ ਸੁਰਖਿਅਤ ਹੋ ਜਾਂਦੇ।

ਉਨ੍ਹਾਂ ਸਪਸ਼ਟ ਕੀਤਾ ਕਿ ਜਿਥੋਂ ਤਕ ਪੰਜਾਬ ਦਾ ਸਬੰਧ ਹੈ, ਟਿੱਡੀ ਦਲ ਦੇ ਖ਼ਾਤਮੇ ਲਈ ਪੂਰੀ ਤਿਆਰੀ ਹੈ। ਉਨ੍ਹਾਂ ਦਸਿਆ ਕਿ ਦੋ ਮਹੀਨੇ ਪਹਿਲਾਂ ਵੀ ਟਿੱਡੀ ਦਲ ਦਾ ਇਕ ਝੁੰਡ ਪਾਕਿਸਤਾਨ ਤੋਂ ਪੰਜਾਬ ਫ਼ਾਜ਼ਿਲਕਾ ਇਲਾਕੇ ‘ਚ ਆਇਆ ਸੀ ਅਤੇ ਪਹਿਲੀ ਰਾਤ ਹੀ ਪੂਰੀ ਤਿਆਰੀ ਨਾਲ ਕਿਸਾਨਾਂ ਦੇ ਟਰੈਕਟਰ ਸਪਰੇਅਰਾਂ ਨਾਲ ਸਪਰੇਅ ਕਰ ਕੇ ਉਸ ਦਾ ਖ਼ਾਤਮਾ ਕਰ ਦਿਤਾ ਸੀ।ਇਥੇ ਇਹ ਵੀ ਦਸਣਾ ਵੀ ਯੋਗ ਹੋਵੇਗਾ ਕਿ ਪਿਛਲੇ ਦਿਨੀਂ ਕੇਂਦਰੀ ਖੇਤੀ ਮੰਤਰੀ ਸ੍ਰੀ ਤੋਮਰ ਨੇ ਦਾਅਵਾ ਕੀਤਾ ਸੀ ਕਿ ਟਿੱਡੀ ਦਲਾਂ ਉਪਰ ਸਪਰੇਅ ਲਈ ਬਰਤਾਨੀਆ ਤੋਂ 60 ਹੈਲੀ ਸਪਰੇਅਰ ਮੰਗਵਾਏ ਜਾ ਰਹੇ ਹਨ।

ਉਨ੍ਹਾਂ ਇਹ ਵੀ ਦਾਅਵਾ ਕੀਤਾ ਸੀ ਕਿ 11 ਸਪਰੇਅਰ 15 ਜੂਨ ਤਕ ਅਤੇ 20 ਹੋਰ 25 ਜੂਨ ਤਕ ਉਪਲਬਧ ਹੋ ਜਾਣਗੇ। ਬਾਕੀ 9 ਜੁਲਾਈ ਤਕ ਆਉਣ ਦੀ ਗੱਲ ਕਹੀ ਸੀ। ਇਹ ਬਿਆਨ ਉਨ੍ਹਾਂ ਕੁੱਝ ਦਿਨ ਪਹਿਲਾਂ ਦਿਤਾ ਸੀ ਜਦ ਟਿੱਡੀ ਦਲਾਂ ਦੇ ਝੁੰਡਾਂ ਨੇ ਰਾਜਸਥਾਨ ਦੇ ਗੰਗਾਨਗਰ ਅਤੇ ਨਗੌਰ ਜ਼ਿਲ੍ਹਿਆਂ ‘ਚ ਲਗਭਗ ਇਕ ਲੱਖ ਹੈਕਟੇਅਰ ਰਕਬੇ ‘ਚ ਦਰਖਤਾਂ ਅਤੇ ਫ਼ਸਲਾਂ ਦਾ ਨੁਕਸਾਨ ਕੀਤਾ ਸੀ, ਪ੍ਰੰਤੂ ਇਨ੍ਹਾਂ ਹੈਲੀ ਸਪਰੇਅਰਾਂ ਨਾਲ ਕਿਤੇ ਵੀ ਸਪਰੇਅ ਕਰ ਕੇ ਟਿੱਡੀ ਦਲਾਂ ਦਾ ਖ਼ਾਤਮਾ ਨਹੀਂ ਕੀਤਾ ਗਿਆ।

Leave a Reply

Your email address will not be published. Required fields are marked *