Wednesday, October 28, 2020
Home > News > ਹੁਣ ਇਸ ਵਜ੍ਹਾ ਕਰਕੇ ਆੜ੍ਹਤੀਆਂ ਨੂੰ ਕਿਸਾਨਾਂ ਨੂੰ ਦੇਣੇ ਪੈਣਗੇ ਏਨੇ ਕਰੋੜ ਰੁਪਏ-ਦੇਖੋ ਪੂਰੀ ਖ਼ਬਰ

ਹੁਣ ਇਸ ਵਜ੍ਹਾ ਕਰਕੇ ਆੜ੍ਹਤੀਆਂ ਨੂੰ ਕਿਸਾਨਾਂ ਨੂੰ ਦੇਣੇ ਪੈਣਗੇ ਏਨੇ ਕਰੋੜ ਰੁਪਏ-ਦੇਖੋ ਪੂਰੀ ਖ਼ਬਰ

ਹੁਣ ਜੇਕਰ ਆੜ੍ਹਤੀਏ ਕਿਸਾਨਾਂ ਦੀ ਫਸਲ ਦੀ ਰਕਮ ‘ਚ ਦੇਰੀ ਕਰਨਗੇ ਤਾਂ ਉਨ੍ਹਾਂ ਨੂੰ ਇਸ ਦੇ ਬਦਲੇ ਵਿਆਜ ਦੇਣਾ ਪਏਗਾ। ਕਣਕ ਦੀ ਫ਼ਸਲ ਦੀ ਅਦਾਇਗੀ ‘ਚ 72 ਘੰਟੇ ਤੋਂ 20 ਦਿਨ ਤਕ ਦੀ ਦੇਰੀ ਕਰਨ ਵਾਲੇ ਆੜ੍ਹਤੀਆਂ ਨੂੰ ਫੂਡ ਐਂਡ ਸਪਲਾਈ ਡਿਪਾਰਟਮੈਂਟ ਵੱਲੋਂ ਨੋਟਿਸ ਜਾਰੀ ਹੋਣਗੇ। ਹਰਿਆਣਾ ‘ਚ ਕੁੱਲ 13,610 ਆੜ੍ਹਤੀਆਂ ਨੂੰ 29 ਜੂਨ ਤਕ ਨੋਟਿਸ ਜਾਰੀ ਕੀਤੇ ਜਾਣਗੇ।

ਇਨ੍ਹਾਂ ਆੜ੍ਹਤੀਆਂ ਤੋਂ ਵਿਭਾਗ 27 ਕਰੋੜ, 99 ਲੱਖ ਰੁਪਏ ਵਿਆਜ ਵਸੂਲੇਗਾ। ਵਿਆਜ ਦੀ ਇਹ ਮੋਟੀ ਰਕਮ ਸਿੱਧਾ ਕਿਸਾਨਾਂ ਦੇ ਖਾਤੇ ‘ਚ ਪਾਈ ਜਾਏਗੀ। ਹਰ ਕਿਸਾਨ ਨੂੰ ਉਸ ਦਾ ਬਣਦਾ ਵਿਆਜ ਦਿੱਤਾ ਜਾਵੇਗਾ। ਸੂਬੇ ਦੇ ਕਰੀਬ ਇਕ ਲੱਖ 87 ਹਜ਼ਾਰ ਆੜ੍ਹਤੀਆਂ ਨੇ ਅਦਾਇਗੀ ਕਰਨ ‘ਚ ਦੇਰੀ ਕੀਤੀ ਹੈ। ਇਨ੍ਹਾਂ ਆੜ੍ਹਤੀਆਂ ਤੋਂ ਵਿਆਜ ਲੈਕੇ ਕਿਸਾਨਾਂ ਨੂੰ ਦਿੱਤਾ ਜਾਵੇਗਾ।

ਇਸ ਸਾਲ 20 ਅਪ੍ਰੈਲ ਤੋਂ ਸ਼ੁਰੂ ਹੋਈ ਕਣਕ ਦੀ ਖਰੀਦ ਦੌਰਾਨ ਪੰਜ ਲੱਖ ਤੋਂ ਵੱਧ ਕਿਸਾਨਾਂ ਤੋਂ 78 ਲੱਖ ਟੰਨ ਕਣਕ ਖਰੀਦੀ ਗਈ ਸੀ। ਅਜਿਹੇ ‘ਚ ਸੂਬੇ ਦੇ 13,610 ਆੜ੍ਹਤੀਆਂ ਤੋਂ 1,87,858 ਕਿਸਾਨਾਂ ਦੀ 27,99,31,811 ਰੁਪਏ ਵਿਆਜ ਦੇ ਵਸੂਲੇ ਜਾਣਗੇ।

Leave a Reply

Your email address will not be published. Required fields are marked *