Friday, December 4, 2020
Home > Special News > ਕੁੜੀ ਕਹਿੰਦੀ ਮੈ ਨਹੀਂ ਘਰ ਜਾਣਾ ਕਿਉਂਕਿ ਉੱਥੇ ਤਾਂ!

ਕੁੜੀ ਕਹਿੰਦੀ ਮੈ ਨਹੀਂ ਘਰ ਜਾਣਾ ਕਿਉਂਕਿ ਉੱਥੇ ਤਾਂ!

ਕੁੜੀ ਕਹਿੰਦੀ ਮੈਨੂੰ ਡਰ ਲੱਗਦਾ ਹੈ ਪੇਕੇ ਜਾਣ ਤੋਂ ਕਿਉਂਕਿ ਭਰਜਾਈ ਨੇ ਕਦੇ ਨਹੀਂ ਕਿਹਾ ਦੀਦੀ ਛੁੱਟੀਆਂ ਹੋਈਆਂ ਤੂੰ ਆਜਾ ਸਾਡੇ ਕੋਲ।ਆਪਣੇ ਪੇਕੇ ਮੈਂ ਬਹੁਤ ਘੱਟ ਜਾਂਦੀ ਆ ਕਿਉਂਕਿ ਉੱਥੇ ਦਿਲ ਨਹੀਂ ਲੱਗਦਾ ਮੇਰਾ ਉਹ ਮੂੰਹ ਜਿਹਾ ਬਣਾ ਲੈਂਦੀ ਹੈ।ਫੇਰ ਮੇਰੇ ਦਿਲ ਨੂੰ ਕਾਹਲੀ ਜੀ ਪੈਦੀ ਰਹਿੰਦੀ ਹੈ ਤੇ ਮੈਨੂੰ ਨਾ ਨੀਦ ਆਉਦੀ ਤੇ ਨਾ ਉੱਥੇ ਰਹਿਣ ਨੂੰ ਦਿਲ ਕਰਦਾ ਹੈ।

ਮੇਰੀ ਮਾਂ ਤਾ ਬਿਮਾਰ ਰਹਿੰਦੀ ਹੈ ਤੇ ਮੈਨੂੰ ਇੰਝ ਜਾਪਦਾ ਜਿਵੇ ਉਸਨੇ ਮਾ ਨੂੰ ਕਦੇ ਚੱਜ ਨਾਲ ਬੁਲਾਇਆ ਨਹੀਂ ਪਰ ਮਾਂ ਤਾ ਫੇਰ ਵੀ ਇਹੀ ਕਹਿੰਦੀ ਹੈ ਕਿ ਪੁੱਤ ਤੂੰ ਖੁਸ਼ ਰਿਹਾ ਕਰ ਮੇਰੇ ਨਾਲ ਮੈਂ ਕੰਮ ਆਪੇ ਕਰਲੂ ਸਾਰਾ ਧੀਏ ਉਹ ਤਾ ਸਿਰਫ ਬੱਸ ਪੇਕੇ ਜਾਣ ਨੂੰ ਲੜਦੀ ਰਹਿੰਦੀ ਹੈ।ਉਸਦੀ ਮਾਂ ਨੂੰ ਵੀ ਪਿਆਰ ਕਰਦੀ ਹੈ ਕੁਝ ਸਮੇਂ ਬਾਅਦ ਉਸਨੂੰ ਮਿਲਣ ਲਈ ਬੁਲਾਉਦੀ ਰਹਿੰਦੀ ਹੈ।ਉਸਦੀ ਮਾਂ ਤਾ ਸਿਰਫ ਇਹੀ ਕਹਿੰਦੀ ਹੈ ਕਿ ਮੇਰੀ ਧੀ ਤਾ ਸਿਰਫ ਤੁਸੀਂ ਨੌਕਰ ਰੱਖੀ ਹੈ।

ਮੇਰਾ ਭਰਾ ਤਾ ਬੱਸ ਵਿਚਾਰਾ ਚੁੱਪ ਹੀ ਰਹਿੰਦਾ ਹੈ ਤੇ ਫਿਕਰ ਵਿੱਚ ਦਿਨੋ ਦਿਨ ਘੱਟਦਾ ਜਾ ਰਿਹਾ ਹੈ ਮਾ ਤਾ ਬੱਸ ਇਹੀ ਕਹਿੰਦੀ ਹੈ ਕਿ ਮੈ ਖੁਦ ਧੀ ਵਾਲੀ ਆ ਕਿਵੇਂ ਸਹਿ ਲਵਾਂ ਜਦੋਂ ਇਹ ਇਸਨੂੰ ਕਿਸੇ ਗੱਲੋ ਲੜਦਾ ਹੈ ਜੇ ਇਹ ਕੁਝ ਗਲਤ ਕਰਦੀ ਤਾ ਮੈ ਜਰ ਲੈਦੀ ਹਾ।ਮੈ ਬੱਸ ਇਹੀ ਚਾਹੁੰਦੀ ਆ ਕਿ ਮੇਰਾ ਪੁੱਤ ਦੇ ਮਨ ਵਿੱਚ ਕਦੇ ਇਹ ਨਾ ਆਵੇ ਕਿ ਮਾਂ ਮੇਰਾ ਘਰ ਪੱਟੂਗੀ ਹੁਣ ਮੈਂ ਕਿਵੇਂ ਜਾਵਾ ਪੇਕੇ ਮੈਨੂੰ ਜਾਣ ਲੱਗਿਆਂ ਡਰ ਲੱਗਦਾ ਹੈ।

Leave a Reply

Your email address will not be published. Required fields are marked *