Tuesday, October 27, 2020
Home > News > ਜੇਕਰ ਤੁਸੀਂ ਵੀ AC ਦੇ ਨਾਲ ਪੱਖਾ ਚਲਾਉਂਦੇ ਹੋ ਤਾਂ ਇਹ ਵੀਡੀਓ ਜਰੂਰ ਦੇਖ ਲਵੋ

ਜੇਕਰ ਤੁਸੀਂ ਵੀ AC ਦੇ ਨਾਲ ਪੱਖਾ ਚਲਾਉਂਦੇ ਹੋ ਤਾਂ ਇਹ ਵੀਡੀਓ ਜਰੂਰ ਦੇਖ ਲਵੋ

ਦੋਸਤੋ ਗਰਮੀ ਦਾ ਸੀਜ਼ਨ ਚੱਲ ਰਿਹਾ ਹੈ ਦਿਨੋਂ ਦਿਨ ਗਰਮੀ ਹੱਦ ਤੋਂ ਜ਼ਿਆਦਾ ਵਧ ਰਹੀ ਹੈ। ਇਸ ਅੱਤ ਦੀ ਗਰਮੀ ਤੋਂ ਬਚਨ ਲਈ ਜਿਆਦਾਤਰ ਲੋਕ AC ਦਾ ਇਸਤੇਮਾਲ ਕਰਦੇ ਹਨ। ਪਰ ਜਿਆਦਾਤਰ ਲੋਕ AC ਨਾਲ ਹੀ ਪੱਖਾ ਯਾਨੀ ਸੀਲਿੰਗ ਫੈਨ ਵੀ ਚਲਾਉਂਦੇ ਹਨ। ਪਰ ਬਹੁਤ ਸਾਰੇ ਲੋਕਾਂ ਨੂੰ ਇਹ ਪਤਾ ਨਹੀਂ ਹੈ ਕਿ AC ਦੇ ਨਾਲ ਪੰਖਾ ਚਲਾਉਣਾ ਚਾਹੀਦਾ ਹੈ ਜਾਂ ਫਿਰ ਨਹੀਂ। ਅੱਜ ਅਸੀਂ ਤੁਹਾਨੂੰ ਇਸ ਸਵਾਲ ਦਾ ਜਵਾਬ ਦੇਣ ਜਾ ਰਹੇ ਹਾਂ।

ਜੇਕਰ ਤੁਸੀ ਵੀ AC ਦੇ ਨਾਲ ਪੱਖਾ ਚਲਾਉਂਦੇ ਹੋ ਤਾਂ ਅੱਜ ਅਸੀ ਤੁਹਾਨੂੰ ਦੱਸਾਂਗੇ ਕਿ ਇਸਦੇ ਕੀ ਫਾਇਦੇ ਹਨ ਅਤੇ ਇਸਦੇ ਕੀ ਕੀ ਨੁਕਸਾਨ ਹੋ ਸੱਕਦੇ ਹਨ। ਤੁਹਾਨੂੰ ਦੱਸ ਦੇਈਏ ਕਿ AC ਦੇ ਨਾਲ ਪੱਖਾ ਜਰੂਰ ਚਲਾਉਣਾ ਚਾਹੀਦਾ ਹੈ ਕਿਉਂਕਿ ਇਸਦੇ ਬਹੁਤ ਜ਼ਿਆਦਾ ਫਾਇਦੇ ਹਨ, ਹਲਾਕਿ ਇਸਦੇ ਇੱਕ ਦੋ ਨੁਕਸਾਨ ਵੀ ਹਨ ਪਰ ਜਿਆਦਾਤਰ ਇਸਦੇ ਫਾਇਦੇ ਹੁੰਦੇ ਹਨ।

ਸਭਤੋਂ ਪਹਿਲਾਂ AC ਦੇ ਨਾਲ ਪੱਖਾ ਚਲਾਉਣ ਨਾਲ ਹੋਣ ਵਾਲੇ ਨੁਕਸਾਨਾਂ ਦੀ ਗੱਲ ਕਰੀਏ ਤਾਂ ਜਦੋਂ ਵੀ ਤੁਸੀ ਪੱਖਾ ਚਲਾਉਂਦੇ ਹੋ ਤਾਂ ਉਹ ਕਮਰੇ ਵਿੱਚ ਹਵਾ ਨੂੰ ਸਰਕੁਲੇਟ ਕਰੇਗਾ। ਯਾਨੀ ਚਾਹੇ ਹਵਾ ਠੰਡੀ ਹੋਵੇ ਜਾਂ ਗਰਮ ਹੋਵੇ, ਪੱਖਾ ਇਸ ਹਵਾ ਨੂੰ ਘੁਮਾਉਂਦਾ ਰਹੇਗਾ।

ਜੇਕਰ ਤੁਹਾਡੇ ਘਰ ਵਿੱਚ ਧੂੜ ਮਿੱਟੀ ਜ਼ਿਆਦਾ ਜੰਮਦੀ ਹੈ ਤਾਂ ਪੱਖਾ ਉਸਨੂੰ ਉਡਾਏਗਾ ਅਤੇ ਉਹ AC ਦੇ ਫਿਲਟਰਸ ਵਿੱਚ ਜੰਮ ਜਾਵੇਗੀ । ਕਿਉਂਕਿ AC ਗਰਮ ਹਵਾ ਨੂੰ ਰੂਮ ਤੋਂ ਬਾਹਰ ਖਿੱਚਣ ਦਾ ਕੰਮ ਕਰਦਾ ਹੈ ਇਸਦੇ ਕਾਰਨ ਸਾਰੀ ਧੂੜ ਮਿੱਟੀ ਉਸ ਵਿੱਚ ਚਲੀ ਜਾਵੇਗੀ ਅਤੇ ਤੁਹਾਨੂੰ ਵਾਰ ਵਾਰ AC ਦੀ ਸਰਵਿਸ ਕਰਵਾਉਣੀ ਪਵੇਗੀ।

Leave a Reply

Your email address will not be published. Required fields are marked *