Tuesday, October 27, 2020
Home > News > ਯੂਪੀ ਵਿੱਚ ਇਸ ਜਗ੍ਹਾ ‘ਤੇ ਭਾਰੀ ਜ਼ਮੀਨ ਵੀ ਮਿਲਦੀ ਹੈ ਇੱਕ ਲੱਖ ਦਾ ਕਿੱਲਾ,ਦੇਖੋ ਪੂਰੀ ਖ਼ਬਰ

ਯੂਪੀ ਵਿੱਚ ਇਸ ਜਗ੍ਹਾ ‘ਤੇ ਭਾਰੀ ਜ਼ਮੀਨ ਵੀ ਮਿਲਦੀ ਹੈ ਇੱਕ ਲੱਖ ਦਾ ਕਿੱਲਾ,ਦੇਖੋ ਪੂਰੀ ਖ਼ਬਰ

ਪੰਜਾਬ ਵਿੱਚ ਕਿਸਾਨਾਂ ਲਈ ਆਪਣੀ ਜ਼ਮੀਨ ਖਰੀਦਣਾ ਦਿਨੋਂ ਦਿਨ ਮੁਸ਼ਕਿਲ ਹੁੰਦਾ ਜਾ ਰਿਹਾ ਹੈ ਕਿਉਂਕਿ ਇਥੇ ਜ਼ਮੀਨ ਦੇ ਰੇਟ ਅਸਮਾਨ ਛੁਹ ਰਹੇ ਹਨ ਅਤੇ ਭਾਰੀ ਜ਼ਮੀਨਾਂ ਖਰੀਦਣਾ ਤਾਂ ਅਸੰਭਵ ਸਾਬਿਤ ਹੋ ਰਿਹਾ ਹੈ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਜਗ੍ਹਾ ਬਾਰੇ ਦੱਸਣ ਜਾ ਰਹੇ ਹਾਂ ਜਿਥੇ ਭਾਰੀ ਜ਼ਮੀਨ ਵੀ ਬਿਲਕੁਲ ਸਸਤੇ ਰੇਟ ਉੱਤੇ ਮਿਲਦੀ ਹੈ। ਜੀ ਹਾਂ, ਅੱਜ ਅਸੀ ਤੁਹਾਨੂੰ ਦੱਸਾਂਗੇ ਕਿ ਇਹ ਵਿਕਾਊ ਜ਼ਮੀਨ ਕਿੰਨੀ ਹੈ, ਕਿੱਥੇ ਹੈ ਅਤੇ ਇਸਦੀ ਕੀਮਤ ਕੀ ਹੈ।

ਕਿਸਾਨ ਵੀਰੋ ਸਭਤੋਂ ਪਹਿਲਾਂ ਜ਼ਮੀਨ ਦੇ ਸਾਇਜ਼ ਦੀ ਗੱਲ ਕਰੀਏ ਤਾਂ ਇਹ ਜ਼ਮੀਨ 100 ਬਿਘੇ ਯਾਨੀ 20 ਏਕੜ ਹੈ ਅਤੇ ਇਸ ਜ਼ਮੀਨ ਵਿੱਚ ਹਰ ਪ੍ਰਕਾਰ ਦੀ ਫਸਲ ਲਈ ਜਾ ਸਕਦੀ ਹੈ। ਸਿੰਚਾਈ ਲਈ ਇਸ ਜ਼ਮੀਨ ਵਿੱਚ ਬੋਰਵੇਲ ਦੀ ਵਿਵਸਥਾ ਵੀ ਕੀਤੀ ਗਈ ਹੈ। ਖਾਸ ਗੱਲ ਇਹ ਹੈ ਕਿ ਇਹ ਜ਼ਮੀਨ ਨੇਸ਼ਨਲ ਹਾਇਵੇ ਦੇ ਨਾਲ ਇੱਕ ਲਿੰਕ ਰੋਡ ਉੱਤੇ ਸਥਿਤ ਹੈ ਅਤੇ ਹਾਇਵੇ ਤੋਂ ਸਿਰਫ ਡੇਢ ਤੋਂ ਦੋ ਕਿਲੋਮੀਟਰ ਦੀ ਦੁਰੀ ਉੱਤੇ ਹੈ।

ਯਾਨੀ ਕਿ ਕਿਸਾਨਾਂ ਨੂੰ ਖੇਤੀ ਸੰਦਾਂ ਨੂੰ ਇਸ ਜ਼ਮੀਨ ਵਿੱਚ ਲੈ ਕੇ ਜਾਣ ਵਿੱਚ ਕਾਫ਼ੀ ਆਸਾਨੀ ਹੋਵੇਗੀ ਅਤੇ ਹਰ ਪ੍ਰਕਾਰ ਦੀ ਫਸਲ ਕਿਸਾਨ ਇਸ ਜ਼ਮੀਨ ਵਿੱਚ ਉਘਾ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਇਹ ਜ਼ਮੀਨ ਉੱਤਰ ਪ੍ਰਦੇਸ਼ ਦੇ ਬਰੇਲੀ ਤੋਂ ਕਰੀਬ 100 ਕਿਲੋਮੀਟਰ ਦੁਰੀ ਉੱਤੇ ਸਥਿਤ ਹੈ ਅਤੇ ਬਦਾਯੂੰ ਜਿਲ੍ਹੇ ਤੋਂ ਲਗਭਗ 30 ਤੋਂ 40 ਕਿਲੋਮੀਟਰ ਦੂਰ ਹੈ।

ਕੀਮਤ ਦੀ ਗੱਲ ਕਰੀਏ ਤਾਂ ਮਾਲਿਕ ਵੱਲੋਂ ਇਸ ਜ਼ਮੀਨ ਲਈ ਲਗਭਗ 1 ਲੱਖ 20 ਹਜ਼ਾਰ ਰੁਪਏ ਪ੍ਰਤੀ ਕਿੱਲਾ ਦੀ ਮੰਗ ਕੀਤੀ ਗਈ ਹੈ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਹ 110000 ਤੱਕ ਇਹ ਜ਼ਮੀਨ ਦੇ ਦੇਣਗੇ। ਦੂਜੇ ਪਾਸੇ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇਸ ਤਰਾਂ ਦੀ ਲੋਕੇਸ਼ਨ ਅਤੇ ਉਪਜਾਊ ਜ਼ਮੀਨ ਦੀ ਕੀਮਤ ਘੱਟੋ ਘੱਟ 15 ਤੋਂ 20 ਲੱਖ ਰੁਪਏ ਪ੍ਰਤੀ ਕਿੱਲਾ ਹੈ।

Leave a Reply

Your email address will not be published. Required fields are marked *