Saturday, October 31, 2020
Home > News > ਪੰਜਾਬ ਚ ਮਰਿਆ ਬੰਦਾ 9 ਦਿਨਾਂ ਬਾਅਦ ਹੋ ਗਿਆ ਜਿਉਂਦਾ! ਦੇਖੋ ਪੂਰੀ ਤਾਜਾ ਵੱਡੀ ਖਬਰ

ਪੰਜਾਬ ਚ ਮਰਿਆ ਬੰਦਾ 9 ਦਿਨਾਂ ਬਾਅਦ ਹੋ ਗਿਆ ਜਿਉਂਦਾ! ਦੇਖੋ ਪੂਰੀ ਤਾਜਾ ਵੱਡੀ ਖਬਰ

ਪਿਛਲੇ ਦਿਨੀਂ ਦਰਿਆ ਬਿਆਸ ਪੁਲ ਥੱਲੇ ਫੇਸਬੁੱਕ ‘ਤੇ ਲਾਈਵ ਹੋ ਕੇ ਇਕ ਬੰਦੇ ਨੇ ਦਰਿਆ ਦੇ ਵਿਚ ਛਾਲ ਲਗਾ ਕੇ ਆਪਣੀ ਜਿੰਦਗੀ ਖਤਮ ਕਰ ਦਿੱਤੀ ਸੀ ਜਿਸਕਰਕੇ ਪੁਲਸ ਨੂੰ ਭਾਦੀਆਂ ਬਣ ਗਈਆਂ ਅਤੇ ਭਾਰੀ ਤਾਦਾਤ ਵਿਚ ਪੁਲਸ ਮੌਕੇ ਤੇ ਪਹੁੰਚ ਗਈ ਅਤੇ ਲੋਥ ਦੀ ਭਾਲ ਕਰਨ ਲਈ ਪੁਲਸ ਨੇ ਸਪੈਸ਼ਲ ਗੋਤਾਖੋਰਾਂ ਦੀਆਂ ਟੀਮ ਮੰਗਵਾ ਕੇ ਭਾਲ ਕਰਨੀ ਸ਼ੁਰੂ ਕਰ ਦਿਤੀ ਅਤੇ ਭਾਲ ਦੇ ਦੌਰਾਨ ਪੁਲਸ ਨੂੰ ਉਸ ਵਿਅਕਤੀ ਦੀ ਦਸਤਾਰ ਅਤੇ ਅਤੇ ਚਿੱਟਾ ਕੁੜਤਾ ਪਜਾਮਾ ਦਰਿਆ ਦੇ ਕੰਡਿਓ ਮਿਲ ਗਿਆ ਸੀ।ਇਸ ਦੌਰਾਨ ਪ੍ਰੀਵਾਰ ਦਾ ਵੀ ਰੋ ਰੋ ਕੇ ਬੁਰਾ ਹਾਲ ਹੋ ਗਿਆ ਸੀ। ਪਰ ਹੁਣ ਉਹ ਮਰਨ ਵਾਲਾ ਬੰਦਾ 9 ਦਿਨਾਂ ਬਾਅਦ ਬਸ ਸਟੈਂਡ ਤੋਂ ਮਿਲ ਗਿਆ ਹੈ ਦੇਖੋ ਪੂਰੀ ਕਹਾਣੀ ਕੇ ਕਈ ਲੋਕ ਕਿੰਨੀਆਂ ਚਲਾਕੀਆਂ ਕਰ ਕੇ ਪੁਲਸ ਅਤੇ ਲੋਕਾਂ ਨੂੰ ਗੁ ਮ ਰਾ ਹ ਕਰ ਰਹੇ ਹਨ।

ਇਹ ਮਰਨ ਦਾ ਫਰਜ਼ੀ ਡਰਾਮਾ ਕਰਨ ਵਾਲਾ ਤੇ ਵੀਡਿਓ ਬਣਾ ਕੇ ਆਤਮਹੱਤਿਆ ਕਰਨ ਵਾਲੇ ਨਿਊ ਅੰਤਰਜਾਮੀ ਕਾਲੋਨੀ ਮਕਾਨ ਨੰਬਰ-10/702 ਮੇਨ ਬਾਜ਼ਾਰ ਰਾਂਝੇ ਦੀ ਹਵੇਲੀ ਚਾਟੀ ਵਿੰਡਗੇਟ ਥਾਣਾ ਸਬ-ਡਵੀਜ਼ਨ ਅੰਮਿ੍ਤਸਰ ਵਾਸੀ ਮਨਜੀਤ ਸਿੰਘ ਖ਼ਾਲਸਾ ਨੂੰ ਪੁਲਿਸ ਨੇ ਤਰਨਤਾਰਨ ਬੱਸ ਸਟੈਂਡ ਤੋਂ ਜਿਊਂਦਾ ਗਿ੍ਫ਼ਤਾਰ ਕੀਤਾ ਹੈ। ਮਨਜੀਤ ਸਿੰਘ ਖ਼ਾਲਸਾ ਨੇ ਖ਼ੁਦ ਨੂੰ ਜਤਿੰਦਰ ਸਿੰਘ ਲਾਡੀ ਵਾਸੀ ਕੋਟਲੀ ਸੂਰਤ ਮੱਲ੍ਹੀ ਜ਼ਿਲ੍ਹਾ ਗੁਰਦਾਸਪੁਰ ਤੋਂ ਦੁਖੀ ਹੋ ਕੇ ਆ ਤ ਹੱ ਤਿ ਆ ਕਰਨ ਦਾ ਜ਼ਿਕਰ ਕੀਤਾ ਸੀ, ਜਿਸ ਸਬੰਧੀ ਪੁਲਿਸ ਵੱਲੋਂ ਉਸ ਦੀ ਪਤਨੀ ਦੇ ਬਿਆਨਾਂ ‘ਤੇ ਜਤਿੰਦਰ ਸਿੰਘ ਲਾਡੀ ਖ਼ਿਲਾਫ਼ ਮਾਮਲਾ ਵੀ ਦਰਜ ਕਰ ਲਿਆ ਸੀ।

ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਮਨਜੀਤ ਸਿੰਘ ਖ਼ਾਲਸਾ ਨੇ ਕਿਹਾ ਸੀ ਕਿ ਮੁਲਜ਼ਮ ਮਨਜੀਤ ਸਿੰਘ ਖ਼ਾਲਸਾ ਤੇ ਜਤਿੰਦਰ ਸਿੰਘ ਲਾਡੀ ਇਕ ਸਮਾਜ ਸੇਵੀ ਸੰਸਥਾ ਚਲਾਉਂਦੇ ਹਨ ਤੇ ਕੋਰੋਨਾ ਮਹਾਮਾਰੀ ਦੌਰਾਨ ਉਨ੍ਹਾਂ ਜਤਿੰਦਰ ਸਿੰਘ ਲਾਡੀ ਤੋਂ ਕਣਕ ਉਧਾਰ ਚੁੱਕੀ ਸੀ, ਜਿਸ ਦੀ ਕੀਮਤ 2,44,000 ਰੁਪਏ ਬਣਦੀ ਸੀ ਤੇ ਇਹ ਕਣਕ ਉਸ ਨੇ ਸੇਵਾ ਦੇ ਰੂਪ ‘ਚ ਵੰਡੀ ਸੀ।

ਥਾਣਾ ਮੁਖੀ ਨੇ ਦੱਸਿਆ ਕਿ ਖ਼ਾਲਸਾ ਨੇ ਕਿਹਾ ਸੀ ਕਿ ਉਸ ਵੱਲੋਂ ਜਤਿੰਦਰ ਸਿੰਘ ਲਾਡੀ ਨੂੰ ਬਕਾਇਆ ਨਾ ਦੇਣ ਦੇ ਰੂਪ ‘ਚ ਲਾਡੀ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਉਸ ਖ਼ਿਲਾਫ਼ ਗਲਤ ਪ੍ਰਚਾਰ ਕੀਤਾ ਸੀ, ਜਿਸ ਤੋਂ ਪਰੇਸ਼ਾਨ ਹੋ ਕੇ ਉਸ ਨੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰਨ ਲਈ ਫੇਸਬੁੱਕ ‘ਤੇ ਲਾਈਵ ਹੋਇਆ ਸੀ ਤੇ ਪੁਲਿਸ ਵੱਲੋਂ ਮਨਜੀਤ ਸਿੰਘ ਖ਼ਾਲਸਾ ਦੀ ਪਤਨੀ ਦੇ ਬਿਆਨਾਂ ਦੇ ਆਧਾਰ ‘ਤੇ ਜਤਿੰਦਰ ਸਿੰਘ ਲਾਡੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਵੀ ਦਰਜ ਕਰ ਲਿਆ ਸੀ।

ਇਸ ਦੌਰਾਨ ਉਨ੍ਹਾਂ ਵੱਲੋਂ ਏਐੱਸਆਈ ਪਰਮਜੀਤ ਕੁਮਾਰ ਦੀ ਇਸ ਮਾਮਲੇ ਸਬੰਧੀ ਡਿਊਟੀ ਲਗਾਈ ਗਈ ਸੀ, ਜਿਸ ਨੇ ਪੁਲਿਸ ਪਾਰਟੀ ਸਮੇਤ ਪੀਏਪੀ ਜਲੰਧਰ ਦੀ ਸਪੈਸ਼ਲ ਗੋਤਾਖੋਰ ਟੀਮ ਮੰਗਵਾ ਕੇ ਦਰਿਆ ਬਿਆਸ ‘ਚ ਮਨਜੀਤ ਸਿੰਘ ਖ਼ਾਲਸਾ ਦੀ ਤਲਾਸ਼ ਕੀਤੀ ਸੀ, ਪਰ ਉਸ ਦਾ ਕੋਈ ਪਤਾ ਨਹੀਂ ਚੱਲ ਸਕਿਆ, ਪਰ ਇਸ ਦੌਰਾਨ ਦਰਿਆ ਬਿਆਸ ਦੇ ਨੇੜਿਓ ਉਸ ਦਾ ਚਿੱਟਾ ਕੁਰਤਾ ਪਜ਼ਾਮਾ, ਕਾਲੇ ਰੰਗ ਦੀ ਬਾਸਕਟ, ਚਿੱਟੇ ਰੰਗ ਦੀ ਪੱਗ ਆਦਿ ਸਾਮਾਨ ਪੁਲਿਸ ਨੰੂ ਮਿਲਿਆ ਸੀ, ਜਿਸ ਕਾਰਨ ਜਤਿੰਦਰ ਸਿੰਘ ਲਾਡੀ ਉਪਰ ਮੁਕੱਦਮਾ ਨੰਬਰ 32 ਦਰਜ ਧਾਰਾ 306 ਦਾ ਪਰਚਾ ਦਰਜ ਕਰ ਲਿਆ ਗਿਆ ਸੀ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਥਾਣਾ ਿਢੱਲਵਾਂ ਮੁੱਖੀ ਹਰਜਿੰਦਰ ਸਿੰਘ ਨੇ ਦੱਸਿਆ ਗਿਆ ਉਨ੍ਹਾਂ ਨੰੂ ਤਰਨਤਾਰਨ ਬੱਸ ਸਟੈਂਡ ਚੌਕੀ ਤੋਂ ਅੱਜ ਸੂਚਨਾ ਮਿਲੀ ਸੀ ਕਿ ਮਨਜੀਤ ਸਿੰਘ ਖਾਲਸਾ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ। ਜਿਸ ਸਬੰਧੀ ਉਸ ਨੂੰ ਥਾਣਾ ਿਢੱਲਵਾਂ ਲਿਆਂਦਾ ਗਿਆ ਤੇ ਜਦੋਂ ਉਸ ਦਾ ਹੁਲੀਆ ਦੇਖਿਆ ਗਿਆ ਤਾਂ ਮਨਜੀਤ ਸਿੰਘ ਖਾਲਸਾ ਨੇ ਖ਼ੁਦ ਨੂੰ ਝੂਠੇ। ਖੁ ਦ ਕੁਸ਼ੀ। ਡਰਾਮੇ ਤੋਂ ਬਚਣ ਲਈ ਆਪਣੀ ਦਾੜ੍ਹੀ ਤੇ ਕੇਸ ਕ ਟ ਵਾ ਏ ਹੋਏ ਸਨ ਤੇ 9 ਜੂਨ ਤੋਂ ਅੰਡਰਗਰਾਊਂਡ ਚੱਲ ਰਿਹਾ ਸੀ, ਜੋ ਅੰਮਿ੍ਤਸਰ ਕਿਸੇ ਖਾਸ ਵਿਅਕਤੀ ਨੂੰ ਮਿਲਣ ਗਿਆ ਹੋਇਆ ਸੀ ਤੇ ਉਸ ਨੂੰ ਤਰਨਤਾਰਨ ਬੱਸ ਸਟੈਂਡ ‘ਤੇ ਪੁਲਿਸ ਵੱਲੋਂ ਗਿ੍ਫ਼ਤਾਰ ਕਰ ਲਿਆ ਗਿਆ ਸੀ।

ਇਸ ਸਬੰਧੀ ਜਦੋਂ ਪੱਤਰਕਾਰਾਂ ਨੇ ਹੋਰ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਾਹਮਣੇ ਆਇਆ ਕਿ ਮਨਜੀਤ ਸਿੰਘ ਖਾਲਸਾ ਵੱਲੋਂ ਅੰਮਿ੍ਤਸਰ ਇਲਾਕੇ ‘ਚ ਗੁਰਪ੍ਰਰੀਤ ਕੌਰ ਪਤਨੀ ਅਵਤਾਰ ਸਿੰਘ ਵਾਸੀ ਅੰਮਿ੍ਤਸਰ ਕੋਲੋਂ ਦੋ ਲੱਖ, ਮਨਦੀਪ ਸਿੰਘ ਵਾਸੀ ਅੰਮਿ੍ਤਸਰ ਕੋਲੋਂ ਢਾਈ ਲੱਖ, ਗੁਰਦਿਆਲ ਸਿੰਘ ਵਾਸੀ ਅੰਮਿ੍ਤਸਰ ਕੋਲੋਂ ਰਕਮ ਢਾਈ ਲੱਖ ਵਿਦੇਸ਼ ਭੇਜਣ ਦੇ ਨਾਂ ਉਪਰ ਠੱ ਗੀ ਮਾ ਰੀ ਗਈ ਤੇ ਗਰੋਵਰ ਕੰਪਨੀ ਮਿਲ ਝੱਬਾਲ ਜ਼ਿਲ੍ਹਾ ਤਰਨਤਾਰਨ ਦੇ ਮਾਲਕ ਮੋਹਨ ਲਾਲ ਤੋਂ 2 ਲੱਖ 31 ਹਜ਼ਾਰ ਦੇ ਰਾਸ਼ਨ ਦੀ ਠੱਗੀ ਮਾਰਨ ਦੀ ਸੂਚਨਾ ਪ੍ਰਰਾਪਤ ਹੋਈ ਹੈ।

ਜਿਨ੍ਹਾਂ ਿਢੱਲਵਾਂ ਥਾਣੇ ‘ਚ ਇਕੱਤਰ ਹੋ ਕੇ ਇਹ ਜਾਣਕਾਰੀ ਪੱਤਰਕਾਰਾਂ ਨਾਲ ਸਾਂਝੀ ਕੀਤੀ। ਥਾਣਾ ਮੁੱਖੀ ਹਰਜਿੰਦਰ ਸਿੰਘ ਨੇ ਪੱਤਰਕਾਰਾਂ ਨੰੂ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਦੋਸ਼ੀ ਮਨਜੀਤ ਸਿੰਘ ਖਾਲਸਾ ਨੰੂ ਮੁਕੱਦਮਾ ਨੰਬਰ 32 ‘ਚ ਦੋਸ਼ੀ ਨਾਮਜ਼ਦ ਕਰਕੇ ਭਾਰਤੀ ਦੰਡਾਵਲੀ ਦੀ ਧਾਰਾ 306, 309, 511 ਆਈਪੀਸੀ ਲਗਾ ਕੇ ਜੂਡੀਸ਼ੀਅਲ ਰਿਮਾਂਡ ਲਈ ਪੇਸ਼ ਕੀਤਾ ਜਾਵੇ।

Leave a Reply

Your email address will not be published. Required fields are marked *