Saturday, October 31, 2020
Home > News > ਝੋਨਾ ਲਾਉਣ ਵਾਲੇ ਕਿਸਾਨਾਂ ਲਈ ਨਵਾਂ ਪੰਗਾ- ਰਹਿਣ ਸਾਵਧਾਨ ਤੇ ਦੇਖੋ ਪੂਰੀ ਖ਼ਬਰ

ਝੋਨਾ ਲਾਉਣ ਵਾਲੇ ਕਿਸਾਨਾਂ ਲਈ ਨਵਾਂ ਪੰਗਾ- ਰਹਿਣ ਸਾਵਧਾਨ ਤੇ ਦੇਖੋ ਪੂਰੀ ਖ਼ਬਰ

ਬਲਾਕ ਮਹਿਲ ਕਲਾਂ ਦੇ ਪਿੰਡ ਰਾਏਸਰ ਵਿਖੇ ਝੋਨਾ ਲਗਾਉਣ ਆਏ ਇੱਕ ਪ੍ਰਵਾਸੀ ਮਜ਼ਦੂਰ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਦਾ ਪਤਾ ਲੱਗਿਆ ਹੈ। ਜੀ. ਜੀ. ਐੱਸ. ਮੈਡੀਕਲ ਕਾਲਜ ਫ਼ਰੀਦਕੋਟ ਦੇ ਮਾਈਕਰੋ ਬਾਇਓਲਾਜੀ ਵਿਭਾਗ ਵਲੋਂ ਜਾਰੀ ਰਿਪੋਰਟ ਨੇ ਇਸ ਪ੍ਰਵਾਸੀ ਮਜ਼ਦੂਰ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਕੀਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਜ਼ਦੂਰ ਬਿਹਾਰ ਨਾਲ ਸੰਬੰਧਿਤ ਹੈ, ਜੋ 10 ਜੂਨ ਨੂੰ ਆਪਣੇ 10 ਸਾਥੀਆਂ ਸਮੇਤ ਪਿੰਡ ਰਾਏਸਰ ਵਿਖੇ ਆਇਆ ਸੀ।ਨੋਡਲ ਅਫ਼ਸਰ ਡਾ. ਸਿਮਰਨਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ 16 ਜੂਨ ਨੂੰ ਕਮਿਊਨਿਟੀ ਹੈਲਥ ਸੈਂਟਰ ਮਹਿਲ ਕਲਾਂ ਵਿਖੇ ਹੋਈ

ਮੈਡੀਕਲ ਜਾਂਚ ਦੌਰਾਨ ਉਸ ਦਾ ਸੈਂਪਲ ਲੈ ਕੇ ਕੋਰੋਨਾ ਜਾਂਚ ਲਈ ਭੇਜਿਆ ਗਿਆ ਸੀ, ਜਿਸ ਦੀ ਰਿਪੋਰਟ ਅੱਜ ਪਾਜ਼ੀਟਿਵ ਆਈ ਹੈ।ਸੰਬੰਧਿਤ ਕਿਸਾਨ ਨੇ ਦੱਸਿਆ ਕਿ ਇਸ ਪ੍ਰਵਾਸੀ ਮਜ਼ਦੂਰ ‘ਚ ਕੋਈ ਲੱਛਣ ਨਹੀਂ, ਬਲਕਿ ਉਹ ਤਾਂ ਹੁਣ ਵੀ ਉਸ ਦੇ ਖੇਤ ‘ਚ ਆਪਣੇ ਸਾਥੀਆਂ ਨਾਲ ਝੋਨਾ ਲਗਾ ਰਿਹਾ ਹੈ।

Leave a Reply

Your email address will not be published. Required fields are marked *