Monday, November 30, 2020
Home > News > ਨਵਾਂ ਟ੍ਰੈਕਟਰ ਖਰੀਦਦੇ ਸਮੇਂ ਕਿਸਾਨਾਂ ਨੂੰ ਇਸ ਤਰਾਂ ਲੁੱਟਦੇ ਹਨ ਸ਼ੋਰੂਮ ਵਾਲੇ, ਜਾਣੋ ਕਿਵੇਂ ਬਚੀਏ-ਦੇਖੋ ਵੀਡੀਓ

ਨਵਾਂ ਟ੍ਰੈਕਟਰ ਖਰੀਦਦੇ ਸਮੇਂ ਕਿਸਾਨਾਂ ਨੂੰ ਇਸ ਤਰਾਂ ਲੁੱਟਦੇ ਹਨ ਸ਼ੋਰੂਮ ਵਾਲੇ, ਜਾਣੋ ਕਿਵੇਂ ਬਚੀਏ-ਦੇਖੋ ਵੀਡੀਓ

ਕਿਸਾਨ ਵੀਰ ਸ਼ੋਰੂਮ ਵਿੱਚ ਜਦੋਂ ਨਵਾਂ ਟਰੈਕਟਰ ਖਰੀਦਣ ਜਾਂਦੇ ਹਨ ਤਾਂ ਕਈ ਵਾਰ ਉਨ੍ਹਾਂਨੂੰ ਠੱਗੀ ਦਾ ਸ਼ਿਕਾਰ ਹੋਣਾ ਪੈਂਦਾ ਹੈ, ਅੱਜ ਅਸੀ ਤੁਹਾਨੂੰ ਇਹੀ ਦੱਸਣ ਜਾ ਰਹੇ ਹਾਂ ਕਿ ਤੁਸੀ ਟਰੈਕਟਰ ਨੂੰ ਸ਼ੋਰੂਮ ਤੋਂ ਘੱਟ ਕੀਮਤ ਵਿੱਚ ਕਿਵੇਂ ਖਰੀਦ ਸਕਦੇ ਹੋ ਅਤੇ ਨਾਲ ਹੀ ਤੁਹਾਨੂੰ ਦੱਸਾਂਗੇ ਕਿ ਟ੍ਰੈਕਟਰ ਵੇਚਦੇ ਸਮੇਂ ਸ਼ੋਰੂਮ ਵਾਲੇ ਕਿਸਾਨਾਂ ਨੂੰ ਕਿਵੇਂ ਲੁੱਟਦੇ ਹਨ ਅਤੇ ਕਿਨ੍ਹਾ ਚੀਜਾਂ ਦਾ ਧਿਆਨ ਰਖਕੇ ਕਿਸਾਨ ਠੱਗੀ ਤੋਂ ਬਚ ਸਕਦੇ ਹਨ।   

ਅੱਜ ਅਸੀ ਤੁਹਾਨੂੰ ਜੋ ਜਾਣਕਾਰੀ ਦੇਵਾਂਗੇ ਉਸਤੋਂ ਬਾਅਦ ਕਿਸਾਨ ਟਰੈਕਟਰ ਖਰੀਦਦੇ ਤੋਂ ਘੱਟ ਤੋਂ ਘੱਟ 20 -30 ਹਜ਼ਾਰ ਰੁਪਏ ਬਚਾ ਸਕਣਗੇ। ਕਿਸਾਨਾਂ ਨੂੰ ਆਪਣੀ ਆਪਣੀ ਪਸੰਦ ਦਾ ਟਰੈਕਟਰ ਖਰੀਦਣ ਦਾ ਬਹੁਤ ਚਾਅ ਹੁੰਦਾ ਹੈ ਜਿਸ ਕਾਰਨ ਉਹ ਭਾਵਨਾ ਵਿੱਚ ਵਹਿ ਜਾਂਦੇ ਹਨ ਅਤੇ ਜਦੋਂ ਕਿਸਾਨ ਟਰੈਕਟਰ ਸ਼ੋਰੂਮ ਵਿੱਚ ਜਾਂਦੇ ਹਨ ਤਾਂ ਉਹ ਖੁਸ਼ੀ ਨਾਲ ਬੋਲਦੇ ਹਨ ਕਿ ਉਨ੍ਹਾਂਨੂੰ ਇਹੀ ਟਰੈਕਟਰ ਚਾਹੀਦਾ ਹੈ। ਇਸ ਗੱਲ ਦਾ ਫਾਇਦਾ ਲੈਂਦੇ ਹੋਏ ਡੀਲਰ ਕਿਸਾਨਾਂ ਨੂੰ ਠੱਗ ਲੈਂਦੇ ਹਨ।   

ਇਸੇ ਤਰ੍ਹਾਂ ਜਦੋਂ ਵੀ ਕੋਈ ਕਿਸਾਨ ਟਰੈਕਟਰ ਖਰੀਦਣ ਜਾਂਦਾ ਹੈ ਤਾਂ ਅਕਸਰ ਉਸਨੂੰ ਅਜਿਹੀਆਂ ਗੱਲਾਂ ਕਹੀਆਂ ਜਾਂਦੀਆਂ ਹਨ ਕਿ ਅਗਲੇ ਮਹੀਨੇ ਤੋਂ ਇਸਦਾ ਰੇਟ ਵਧਣ ਵਾਲਾ ਹੈ ਜਾਂ ਇਸਦਾ ਇਹ ਮਾਡਲ ਬੰਦ ਹੋਣ ਵਾਲਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਸਭ ਤੁਹਾਨੂੰ ਟਰੈਕਟਰ ਖਰੀਦਣ ਉੱਤੇ ਮਜਬੂਰ ਕਰਨ ਲਈ ਝੂਠ ਬੋਲਿਆ ਜਾਂਦਾ ਹੈ।   

ਕਿਸਾਨ ਜਦੋਂ ਡੀਲਰ ਕੋਲ ਜਾਕੇ ਸਿੱਧਾ ਟਰੈਕਟਰ ਦੀ ਕੀਮਤ ਪੁੱਛਦੇ ਹਨ ਤਾਂ ਉਹ ਐਕਸ ਸ਼ੋਰੂਮ ਕੀਮਤ ਦਸਦਾ ਹੈ ਅਤੇ ਕਹਿੰਦਾ ਹੈ ਕਿ ਇਹ ਕੰਪਨੀ ਦਾ ਟਰੈਕਟਰ ਹੈ ਇਸਤੋਂ ਘੱਟ ਨਹੀਂ ਮਿਲ ਸਕਦਾ। ਪਰ ਤੁਹਾਨੂੰ ਦੱਸ ਦੇਈਏ ਕਿ ਤੁਸੀ ਐਕਸ ਸ਼ੋਰੂਮ ਕੀਮਤ ਨਾਲੋਂ ਘੱਟ ਤੋਂ ਘੱਟ 25 ਤੋਂ 30 ਹਜ਼ਾਰ ਰੁਪਏ ਘੱਟ ਕਰਵਾ ਸਕਦੇ ਹੋ।

Leave a Reply

Your email address will not be published. Required fields are marked *