Thursday, October 22, 2020
Home > News > ਕਿਸਾਨਾਂ ਲਈ ਵੱਡੀ ਖੁਸ਼ਖ਼ਬਰੀ,ਖਾਤਿਆਂ ‘ਚ ਸਿੱਧੇ ਆਉਂਣਗੇ ਪੈਸੇ ਬਸ ਜਲਦ ਤੋਂ ਜਲਦ ਕਰੋ ਇਹ ਕੰਮ-ਦੇਖੋ ਪੂਰੀ ਖ਼ਬਰ

ਕਿਸਾਨਾਂ ਲਈ ਵੱਡੀ ਖੁਸ਼ਖ਼ਬਰੀ,ਖਾਤਿਆਂ ‘ਚ ਸਿੱਧੇ ਆਉਂਣਗੇ ਪੈਸੇ ਬਸ ਜਲਦ ਤੋਂ ਜਲਦ ਕਰੋ ਇਹ ਕੰਮ-ਦੇਖੋ ਪੂਰੀ ਖ਼ਬਰ

ਦੇਸ਼ ਵਿਚ ਕਰੋਨਾ ਵਾਇਰਸ ਕਾਰਨ ਆਰਥਿਕ ਮੰਦੀ ਚੱਲ ਰਹੀ ਹੈ। ਇਸ ਸੰਕਟ ਦੇ ਸਮੇਂ ਵਿਚ ਹੁਣ ਕਿਸਾਨਾਂ ਦੇ ਲਈ ਰਾਹਤ ਦੀ ਖਬਰ ਹੈ ਕਿਉਂਕਿ ਕੇਂਦਰ ਸਰਕਾਰ ਦੇ ਵੱਲੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (PM Kisan Yojana) ਤਹਿਤ ਇਸ ਸਾਲ ਦੀ ਦੂਜੀ ਕਿਸ਼ਤ ਭੇਜਣ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਦੀ ਪਹਿਲੀ ਕਿਸ਼ਤ ਅਪ੍ਰੈਲ ਮਹੀਨੇ ਵਿਚ ਦਿੱਤੀ ਗਈ ਸੀ।   

ਇਸ ਯੋਗਨਾ ਅਧੀਨ ਹਰ ਸਾਲ ਚਾਰ ਮਹੀਨਿਆਂ ਚ ਕਰੋੜਾਂ ਕਿਸਾਨਾਂ ਨੂੰ 2000 ਰੁਪਏ ਸਰਕਾਰ ਵੱਲੋਂ ਉਨ੍ਹਾਂ ਦੇ ਖਾਤਿਆਂ ਵਿਚ ਪਾਏ ਜਾਂਦੇ ਹਨ। ਦੱਸ ਦੱਈਏ ਕਿ ਪ੍ਰਧਾਨ ਮੰਤਰੀ ਕਿਸਾਨ ਯੋਜਨਾ (PM Kisan Yojana) ਤਹਿਤ ਕਿਸਾਨ ਨੂੰ ਇਕ ਸਾਲ ਵਿਚ ਛੇ ਹਜ਼ਾਰ ਰੁਪਏ ਮਿਲਦੇ ਹਨ।ਦੇਸ਼ ਦੇ 9.85 ਕਰੋੜ ਕਿਸਾਨ ਇਸ ਸਕੀਮ ਵਿਚ ਲਾਭ ਲੈ ਰਹੇ ਹਨ। ਹੁਣ ਤੱਕ ਇਸ ਯੋਜਨਾ ਦੀਆਂ ਪੰਜ ਕਿਸ਼ਤਾਂ ਜ਼ਾਰੀ ਕਰ ਦਿੱਤੀਆਂ ਗਈਆਂ ਹਨ।   

ਦੱਸਣਯੋਗ ਹੈ ਕਿ ਦੇਸ਼ ਵਿਚ ਲਗਭਗ 1.3 ਕਰੋੜ ਕਿਸਾਨ ਹਨ ਜਿਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਲਈ ਬਿਨੈ ਕੀਤਾ ਹੈ ਪਰ ਫਿਰ ਵੀ ਉਨ੍ਹਾਂ ਨੂੰ ਕਿਸੇ ਗੜਬੜੀ ਕਾਰਨ ਲਾਭ ਨਹੀਂ ਮਿਲ ਰਿਹਾ। ਪ੍ਰਧਾਨ ਮੰਤਰੀ ਕਿਸਾਨੀ ਦੀ ਰਾਸ਼ੀ ਸਿੱਧੀ ਡੀਬੀਟੀ ਰਾਹੀਂ ਖਾਤੇ ਵਿੱਚ ਟ੍ਰਾਂਸਫਰ ਕੀਤੀ ਜਾਂਦੀ ਹੈ। ਇਸ ਵਿਚ ਕਿਸਾਨਾਂ ਦੇ ਲਈ ਇਹ ਗੱਲ ਨੂੰ ਸਮਝਣਾ ਬਹੁਤ ਜਰੂਰੀ ਹੈ ਕਿ ਜੇਕਰ ਬੈਂਕ ਖਾਤੇ ਤੇ ਆਧਾਰ ਤੇ ਨਾਂ ਵੱਖਰਾ ਹੈ ਤਾਂ ਉਸ ਨੂੰ ਇਸ ਯੋਜਨਾ ਦਾ ਲਾਭ ਨਹੀਂ ਮਿਲ ਸਕੇਗਾ।   

ਇਸ ਦੇ ਨਾਲ ਹੀ ਅਧਾਰ ਕਾਰਡ ਵਿਚ ਰਜਿਸਟਰਡ ਮੋਬਾਇਲ ਨੰਬਰ ਤੇ ਬੈਂਕ ਵਿਚ ਰਜਿਸਟਰਡ ਮੋਬਾਇਲ ਨੰਬਰ ਵੱਖਰੇ ਹੋਣ ਦੇ ਕਾਰਨ ਤੁਹਾਨੂੰ ਖਾਤੇ ਦੀ ਅੱਪਡੇਟ ਨਹੀਂ ਮਿਲਦੀ। ਇਸ ਤੋਂ ਇਲਾਵਾ ਤੁਹਾਡਾ ਬੈਂਕ ਖਾਤਾ, ਆਧਾਰ ਨਾਲ ਨਹੀਂ ਜੁੜਿਆ ਤਾਂ ਵੀ ਇਸ ਯੋਜਨਾ ਦਾ ਲਾਭ ਨਹੀਂ ਮਿਲੇਗਾ। ਜਿਸ ਨੇ ਵੀ ਇਸ ਸਕੀਮ ਦਾ ਫਾਇਦਾ ਲੈਣਾ ਹੈ ਉਸ ਲਈ ਬਿਨੈ-ਪੱਤਰ ਵਿਚ ਮੁੱਖ ਤੌਰ ਤੇ ਮੋਬਾਇਲ ਨੰਬਰ, ਆਧਾਰ ਅਤੇ ਬੈਂਕ ਖਾਤੇ ਦਾ ਵੇਰਵਾ ਭਰਨਾ ਹੁੰਦਾ ਹੈ। ਇਸ ਦੇ ਨਾਲ ਹੀ ਇਸ ਯੋਜਨਾ ਦਾ ਲਾਭ ਪ੍ਰਾਪਤ ਕਰਨ ਲਈ ਆਧਾਰ ਤਸਦੀਕ ਕਰਨਾ ਵੀ ਜਰੂਰੀ ਹੈ। ਇਸ ਤੋਂ ਬਿਨਾ ਆਧਾਰ ਵੈਰੀਫਿਕੇਸ਼ਨ ਲਈ ਅਪਡੇਟ ਕੀਤਾ ਮੋਬਾਇਲ ਨੰਬਰ ਹੋਣਾ ਵੀ ਲਾਜ਼ਮੀ ਹੈ।   

ਬਿਨੈ ਪੱਤਰ ਫਾਰਮ ਅਤੇ ਆਧਾਰ ਦੇ ਵੱਖੋ-ਵੱਖਰੇ ਨਾਂ ਹੋਣ ਤਾਂ ਇਸ ਨੂੰ ਠੀਕ ਕਰਨਾ ਪਵੇਗਾ।ਇਹ ਸੁਨਿਸ਼ਚਿਤ ਕਰੋ ਕਿ ਐਪਲੀਕੇਸ਼ਨ ਫਾਰਮ ਦਾ ਨਾਂ ਆਧਾਰ ਦੇ ਮੁਤਾਬਕ ਹੋਵੇ। ਇਸ ਤੋਂ ਇਲਾਵਾ ਇਸ ਯੋਜਨਾ ਦਾ ਲਾਭ ਲੈਣ ਲਈ ਆਪਣੇ ਬੈਂਕ ਖਾਤੇ ਨਾਲ ਆਪਣੇ ਅਧਾਰ ਕਾਰਡ ਨੂੰ ਲਿੰਕ ਕਰਵਾਉ।

Leave a Reply

Your email address will not be published. Required fields are marked *