Saturday, October 31, 2020
Home > News > ਕਰੋਨਾ ਵਾਇਰਸ ਨੇ ਮਚਾਈ ਵੱਡੀ ਤਬਾਹੀ: 24 ਘੰਟਿਆਂ ਵਿਚ ਮਿਲੇ 12000 ਦੇ ਕਰੀਬ ਨਵੇਂ ਪੋਜ਼ੀਟਿਵ ਅਤੇ 311 ਮਰੇ-ਦੇਖੋ ਪੂਰੀ ਖ਼ਬਰ

ਕਰੋਨਾ ਵਾਇਰਸ ਨੇ ਮਚਾਈ ਵੱਡੀ ਤਬਾਹੀ: 24 ਘੰਟਿਆਂ ਵਿਚ ਮਿਲੇ 12000 ਦੇ ਕਰੀਬ ਨਵੇਂ ਪੋਜ਼ੀਟਿਵ ਅਤੇ 311 ਮਰੇ-ਦੇਖੋ ਪੂਰੀ ਖ਼ਬਰ

ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਵਿਡ-19 ਦੇ ਹੁਣ ਤੱਕ ਦੇ ਸਭ ਤੋਂ ਵੱਧ 11,929 ਨਵੇਂ ਕੇਸ ਸਾਹਮਣੇ ਆਏ। ਇਸ ਨਾਲ ਵਾਇਰਸ ਪੀੜਤਾਂ ਦੀ ਗਿਣਤੀ ਵਧ ਕੇ 3,20,922 ਹੋ ਗਈ ਹੈ। 311 ਹੋਰ ਮੌਤਾਂ ਨਾਲ ਮਰਨ ਵਾਲਿਆਂ ਦੀ ਗਿਣਤੀ 9,195 ਤੱਕ ਪੁੱਜ ਗਈ।ਸਿਹਤ ਮੰਤਰਾਲੇ ਨੇ ਦੱਸਿਆ ਕਿ ਇਹ ਲਗਾਤਾਰ ਤੀਸਰਾ ਦਿਨ ਹੈ ਜਦੋਂ ਦੇਸ਼ ਵਿੱਚ ਕਰੋਨਾਵਾਇਰਸ ਦੇ 10,000 ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਭਾਰਤ ਇਸ ਲਾਗ ਨਾਲ ਸਭ ਤੋਂ ਪ੍ਰਭਾਵਿਤ ਚੌਥਾ ਦੇਸ਼ ਹੈ। ਦਸ ਦਿਨ ਪਹਿਲਾਂ ਇਹ ਗਿਣਤੀ 2 ਲੱਖ ਦਰਜ ਕੀਤੀ ਗਈ ਸੀ।

ਸਿਹਤ ਮੰਤਰਾਲੇ ਵੱਲੋਂ ਦੱਸਿਆ ਗਿਆ ਕਿ ਦੇਸ਼ ’ਚ ਕਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ 3,20,922 ਹੋ ਗਈ ਹੈ। ਵੈੱਬਸਾਈਟ ‘ਵਰਲਡੋਮੀਟਰ’ ਅਨੁਸਾਰ ਭਾਰਤ ’ਚ ਕਰੋਨਾ ਪੀੜਤਾਂ ਦੀ ਗਿਣਤੀ 100 ਤੋਂ ਇੱਕ ਲੱਖ ਹੋਣ ’ਚ 64 ਦਿਨ ਲੱਗੇ ਜਦਕਿ ਅਗਲੇ 15 ਦਿਨਾਂ ’ਚ ਇਹ ਗਿਣਤੀ 1 ਲੱਖ ਤੋਂ 2 ਲੱਖ ਹੋ ਗਈ ਸੀ। ਸਿਹਤ ਮੰਤਰਾਲੇ ਵੱਲੋਂ ਅੱਜ ਜਾਰੀ ਅੰਕੜਿਆਂ ਮੁਤਾਬਕ ਦੇਸ਼ ’ਚ ਹੁਣ ਤੱਕ ਕਰੋਨਾ ਦੇ 1,45,779 ਸਰਗਰਮ ਕੇਸ ਹਨ ਜਦਕਿ 1,54,329 ਮਰੀਜ਼ (49.3 ਫ਼ੀਸਦੀ) ਠੀਕ ਹੋਏ ਹਨ ਤੇ ਇੱਕ ਮਰੀਜ਼ ਦੇਸ਼ ਤੋਂ ਬਾਹਰ ਜਾ ਚੁੱਕਾ ਹੈ।

ਕਰੋਨਾ ਕਾਰਨ ਹੋਈਆਂ ਨਵੀਆਂ ਮੌਤਾਂ ’ਚ ਦਿੱਲੀ ਦੀਆਂ 129 ਅਤੇ ਮਹਾਰਾਸ਼ਟਰ ਦੀਆਂ 127 ਮੌਤਾਂ ਸ਼ਾਮਲ ਹਨ। ਰਾਜਧਾਨੀ ਦਿੱਲੀ ’ਚ ਅੱਜ ਪਹਿਲੀ ਵਾਰ 2000 ਤੋਂ ਵੱਧ ਕੇਸ ਸਾਹਮਣੇ ਆਏ। ਉੱਤਰ ਭਾਰਤ ’ਚੋਂ ਦਿੱਲੀ 1,214 ਮੌਤਾਂ ਨਾਲ ਪਹਿਲੇ ਸਥਾਨ ’ਤੇ ਹੈ ਜਦਕਿ ਮਹਾਰਾਸ਼ਟਰ 3,717 ਮੌਤਾਂ ਨਾਲ ਦੇਸ਼ ’ਚ ਸਭ ਤੋਂ ਅੱਗੇ ਹੈ। ਕਰੋਨਾ ਕਾਰਨ ਮੱਧ ਪ੍ਰਦੇਸ਼ ’ਚ 440, ਉੱਤਰ ਪ੍ਰਦੇਸ਼ ’ਚ 365 ਜਦਕਿ ਰਾਜਸਥਾਨ ’ਚ 272 ਮੌਤਾਂ ਹੋ ਚੁੁੱਕੀਆਂ ਹਨ।

ਹੁਣ ਤੱਕ ਪੱਛਮੀ ਬੰਗਾਲ ’ਚ 10,244, ਕਰਨਾਟਕ ’ਚ 6,334, ਹਰਿਆਣਾ ’ਚ 6,103, ਆਂਧਰਾ ਪ੍ਰਦੇਸ਼ ’ਚ 5,680 ਜਦਕਿ ਜੰਮੂ ਕਸ਼ਮੀਰ ’ਚ 4,730 ਕਰੋਨਾ ਪੀੜਤ ਹਨ। ਭਾਰਤ ਵਿੱਚ ਕੋਵਿਡ-19 ਕੇਸਾਂ ਦੀ ਗਿਣਤੀ ਤਿੰਨ ਲੱਖ ਤੋਂ ਪਾਰ ਹੋਣ ’ਤੇ ਸਰਕਾਰ ਨੇ ਇਸ ਭਿਆਨਕ ਲਾਗ ਦੇ ਇਲਾਜ ਸਬੰਧੀ ਨਵੇਂ ਸਿਰੇ ਤੋਂ ਪ੍ਰੋਟੋਕੋਲ ਜਾਰੀ ਕੀਤਾ ਹੈ, ਜਿਸ ਅਨੁਸਾਰ ਇਲਾਜ ਦੇ ਮੁੱਢਲੇ ਪੜਾਅ ’ਤੇ ਮਰੀਜ਼ਾਂ ਨੂੰ ਹਾਈਡ੍ਰੋਕਲੋਰੋਕੁਈਨ ਦੇਣ ਅਤੇ ਗੰਭੀਰ ਕੇਸਾਂ ਵਿੱਚ ਰੈਮਡੀਸਵਿਰ ਦੀ ਵਰਤੋਂ ਕਰਨ ਦੀ ਆਗਿਆ ਦਿੱਤੀ ਗਈ ਹੈ।

Leave a Reply

Your email address will not be published. Required fields are marked *