Wednesday, October 28, 2020
Home > Special News > ਇਸ ਰਾਸ਼ੀ ਵਾਲਿਆਂ ਨੂੰ ਸਿਹਤ ਪ੍ਰਤੀ ਸਾਵਧਾਨੀ ਵਰਤਣ ਦੀ ਲੋੜ, ਜਾਣੋ ਆਪਣਾ ਹਫ਼ਤਾਵਾਰੀ ਰਾਸ਼ੀਫਲ਼

ਇਸ ਰਾਸ਼ੀ ਵਾਲਿਆਂ ਨੂੰ ਸਿਹਤ ਪ੍ਰਤੀ ਸਾਵਧਾਨੀ ਵਰਤਣ ਦੀ ਲੋੜ, ਜਾਣੋ ਆਪਣਾ ਹਫ਼ਤਾਵਾਰੀ ਰਾਸ਼ੀਫਲ਼

ਮੇਖ ਸਿਹਤ – ਇਹ ਸਮਾਂ ਸਿਹਤ ਪ੍ਰਤੀ ਪੂਰੀ ਸਾਵਧਾਨੀ ਰੱਖਣ ਦਾ ਹੈ, ਸਾਵਧਾਨੀ ਰੱਖੋ।ਪੜ੍ਹਾਈ, ਸਿੱਖਿਆ – ਪੜ੍ਹਾਈ ਆਨਲਾਈਨ ਕਰਦੇ ਰਹੋ, ਗ਼ਲਤ ਸਾਥੀਆਂ ਤੋਂ ਸਾਵਧਾਨ ਰਹੋ।ਨੌਕਰੀ, ਵਪਾਰ – ਕਾਰੋਬਾਰ ਵਿਚ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਪਰਿਵਾਰ, ਦੋਸਤ – ਦੋਸਤਾਂ ਨਾਲ ਸਮਾਂ ਬਿਤਾਉਣ ਤੋਂ ਪਰਹੇਜ਼ ਕਰੋ, ਨੁਕਸਾਨ ਵਿਚ ਰਹੋਗੇ।ਉਪਾਅ – ਮੰਦਿਰ ਵਿਚ ਪੁਜਾਰੀ ਨੂੰ ਪੀਲੇ ਕੱਪੜੇ ਦਾਨ ਕਰੋ।

ਬਿ੍ਖ ਸਿਹਤ – ਇਸ ਹਫ਼ਤੇ ਬਾਹਰੀ ਖਾਣੇ ਤੋਂ ਪਰਹੇਜ਼ ਕਰੋ, ਸਿਹਤ ਖ਼ਰਾਬ ਰਹੇਗੀ।ਪੜ੍ਹਾਈ, ਸਿੱਖਿਆ – ਪੜ੍ਹਾਈ ਤੋਂ ਭੱਜ ਰਹੇ ਹੋ, ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ।ਨੌਕਰੀ, ਵਪਾਰ – ਕਾਰੋਬਾਰ ਵਿਚ ਨੁਕਸਾਨ ਹੋ ਰਿਹਾ ਹੈ, ਨੌਕਰਾਂ ਤੋਂ ਬਚਾਅ ਰੱਖਣਾ ਜ਼ਰੂਰੀ ਹੈ।ਪਰਿਵਾਰ, ਦੋਸਤ – ਬੱਚਿਆਂ ਨੂੰ ਸਮਾਂ ਦੇਣ ਦੀ ਜ਼ਰੂਰਤ ਹੈ, ਤੁਹਾਡੇ ਤੋਂ ਨਾਰਾਜ਼ ਚਲ ਰਹੇ ਹਨ।ਉਪਾਅ – ਗਊਸ਼ਾਲਾ ਵਿਚ ਗਾਵਾਂ ਨੂੰ ਪਾਣੀ ਪਿਲਾਓ।

ਮਿਥੁਨ ਸਿਹਤ – ਘਰੋਂ ਬਾਹਰ ਨਿਕਲਦੇ ਸਮੇਂ ਚਿਹਰੇ ‘ਤੇ ਮਾਸਕ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਪਾਲਨ ਕਰ ਕੇ ਸੇਹਤ ਨੂੰ ਠੀਕ ਰੱਖਿਆ ਜਾ ਸਕਦਾ ਹੈ।ਪੜ੍ਹਾਈ, ਸਿੱਖਿਆ – ਪੜ੍ਹਾਈ ਵਿਚ ਪਿੱਛੇ ਜਾ ਰਹੇ ਹੋ, ਸ਼ਰਾਰਤੀ ਸਾਥੀਆਂ ਤੋਂ ਦੂਰ ਰਹੋਨੌਕਰੀ, ਵਪਾਰ – ਕਾਰੋਬਾਰ ਵਿਚ ਮੰਦੀ ਚੱਲ ਰਹੀ ਹੈ, ਕੁਝ ਸਮਾਂ ਇੰਤਜ਼ਾਰ ਕਰਨਾ ਪਵੇਗਾ।ਪਰਿਵਾਰ, ਦੋਸਤ – ਪਰਿਵਾਰ ਨੂੰ ਸਮਾਂ ਦੇਣ ਦੀ ਜ਼ਰੂਰਤ ਹੈ।ਉਪਾਅ – ਸਤਨਾਜਾ ਦਾਨ ਕਰੋ।

ਕਰਕ ਸਿਹਤ – 15, 16 ਨੂੰ ਸਿਹਤ ਖ਼ਰਾਬ ਅਤੇ ਪੇਟ ਦਰਦ ਰਹੇਗਾ।ਪੜ੍ਹਾਈ, ਸਿੱਖਿਆ – ਪੜ੍ਹਾਈ ਵਿਚ ਕੁਝ ਅੌਕੜਾਂ ਆਉਣਗੀਆਂ ਪਰ ਸਫਲਤਾ ਜ਼ਰੂਰ ਮਿਲੇਗੀ।ਨੌਕਰੀ, ਵਪਾਰ – ਕਮਾਈ ਅਤੇ ਖ਼ਰਚਾ ਦੋਵਾਂ ਨੂੰ ਸੋਚ ਕੇ ਵਪਾਰ ਜ਼ਰੂਰੀ ਹੈ।ਪਰਿਵਾਰ, ਦੋਸਤ – ਬੱਚਿਆਂ ਦੀ ਸਿਹਤ ਦਾ ਧਿਆਨ ਨਾ ਰੱਖਣਾ ਪਰੇਸ਼ਾਨੀ ਪੈਦਾ ਕਰੇਗਾ।ਉਪਾਅ – ਕੁੱਤਿਆਂ ਨੂੰ ਰੋਟੀ ਪਾਓ।

ਸਿੰਘ ਸਿਹਤ – ਬਾਹਰੀ ਖਾਣਾ ਸਿਹਤ ਪ੍ਰਤੀ ਪਰੇਸ਼ਾਨੀ ਵਧਾਏਗਾ।ਪੜ੍ਹਾਈ, ਸਿੱਖਿਆ – ਪੜ੍ਹਾਈ ਮਨ ਲਗਾ ਕੇ ਕਰਨ ਦੀ ਜ਼ਰੂਰਤ ਹੈ।ਨੌਕਰੀ, ਵਪਾਰ – ਕੰਮ ਵਿਚ ਆਸਪਾਸ ਦੇ ਸਾਥੀ ਤੁਹਾਡੀਆਂ ਜੜ੍ਹਾਂ ਵੱਢ ਸਕਦੇ ਹਨ।ਪਰਿਵਾਰ, ਦੋਸਤ – ਦੋਸਤ, ਰਿਸ਼ਤੇਦਾਰ ਪਰਿਵਾਰ ਤੋਂ ਦੂਰ ਕਰ ਰਹੇ ਹਨ।ਉਪਾਅ – ਕੀੜਿਆਂ ਨੂੰ ਕਾਲੇ ਤਿਲ ਪਾਓ।

ਕੰਨਿਆ ਸਿਹਤ – ਦੰਦਾਂ ਦੀ ਦਰਦ ਸਿਹਤ ਖ਼ਰਾਬੀ ਦਾ ਕਾਰਨ ਬਣੇਗੀ।ਪੜ੍ਹਾਈ, ਸਿੱਖਿਆ – ਪੜ੍ਹਾਈ ਤੋਂ ਭੱਜ ਕੇ ਸਮਾਂ ਖ਼ਰਾਬ ਨਾ ਕਰੋ।ਨੌਕਰੀ, ਵਪਾਰ – ਨੌਕਰੀ ‘ਤੇ ਪੂਰਾ ਧਿਆਨ ਦਿਓ, ਅਫ਼ਸਰ ਨਾਰਾਜ਼ ਹਨ।ਪਰਿਵਾਰ, ਦੋਸਤ – ਪਤਨੀ ਅਤੇ ਬੱਚਿਆਂ ਨੂੰ ਸਮਾਂ ਦੇਣ ਦੀ ਲੋੜ ਹੈ, ਨਾਰਾਜ਼ਗੀ ਭਾਰੀ ਪੈ ਸਕਦੀ ਹੈ।ਉਪਾਅ – ਪੰਛੀਆਂ ਨੂੰ ਦਾਣਾ ਪਾਓ।

ਤੁਲਾ ਸਿਹਤ – ਸ਼ੁਰੂਆਤੀ ਦੋ ਦਿਨ ਆਲਸ ਹਾਵੀ ਰਹੇਗਾ।ਪੜ੍ਹਾਈ, ਸਿੱਖਿਆ – ਗੀਤ ਸੰਗੀਤ ਵਿਚ ਰੁਚੀ ਜ਼ਿਆਦਾ ਹੋ ਰਹੀ ਹੈ।ਨੌਕਰੀ, ਵਪਾਰ – ਕੰਮ ਪ੍ਰਤੀ ਬੇਪਰਵਾਹੀ ਕੰਮ ਘਟਾਏਗੀ।ਪਰਿਵਾਰ, ਦੋਸਤ – ਛੋਟਿਆਂ ‘ਤੇ ਆਪਣੀਆਂ ਗੱਲਾਂ ਥੋਪਣਾ ਨੁਕਸਾਨਦਾਇਕ ਰਹੇਗਾ।ਉਪਾਅ – ਗਾਵਾਂ ਨੂੰ ਰੋਟੀ ਪਾਓ।

ਬਿ੍ਸ਼ਚਕ ਸਿਹਤ – ਸਿਰ ਭਾਰਾ ਅਤੇ ਪਿੱਠ ਵਿਚ ਦਰਦ ਆ ਸਕਦਾ ਹੈ।ਪੜ੍ਹਾਈ, ਸਿੱਖਿਆ – ਟਾਈਮ ਖ਼ਰਾਬ ਜ਼ਿਆਦਾ, ਪੜ੍ਹਾਈ ਘੱਟ ਕਰੋਗੇ।ਨੌਕਰੀ, ਵਪਾਰ – ਖ਼ਰਚੇ ਅਤੇ ਨੁਕਸਾਨ ਸਾਰਾ ਹਫ਼ਤਾ ਮੂਡ ਖ਼ਰਾਬ ਕਰਨਗੇ।ਪਰਿਵਾਰ, ਦੋਸਤ – ਬੋਲੀ ਕਾਫ਼ੀ ਸੰਭਾਲ ਕੇ ਵਰਤੋ, ਝਗੜੇ ਦੀ ਸੰਭਾਵਨਾ ਹੈ।ਉਪਾਅ – ਘਰੋਂ ਸਾਰਾ ਪੁਰਾਣਾ ਕਬਾੜ ਕੱਢੋ।

ਧਨੂੰ ਸਿਹਤ – ਆਖ਼ਰੀ ਤਿੰਨ ਦਿਨ ਸਿਹਤ ਖ਼ਰਾਬੀ ਪੈਦਾ ਕਰਨਗੇ।ਪੜ੍ਹਾਈ, ਸਿੱਖਿਆ – ਸਵੇਰ ਦੀ ਪੜ੍ਹਾਈ ਦਾ ਪਲਾਨ ਫੇਲ੍ਹ ਹੋ ਸਕਦਾ ਹੈ।ਨੌਕਰੀ, ਵਪਾਰ – ਖ਼ਰਚਾ ਜ਼ਿਆਦਾ ਕਮਾਈ ਘੱਟ, ਬਜਟ ਖ਼ਰਾਬ ਕਰੇਗਾ।ਪਰਿਵਾਰ, ਦੋਸਤ – ਘਮੰਡੀ ਦੋਸਤਾਂ ਨਾਲ ਘੁੰਮਣਾ ਘਾਟਾ ਦੇਵੇਗਾ।ਉਪਾਅ – ਬ੍ਰਾਹਮਣਾਂ ਨੂੰ ਰੋਟੀ ਖਿਲਾਓ।

ਮਕਰ ਸਿਹਤ – ਬੇਕਾਰ ਸੋਚਾਂ ਕਾਰਨ ਸਰੀਰ ਬਿਮਾਰੀ ਦਾ ਘਰ ਜਾਪੇਗਾ।ਪੜ੍ਹਾਈ, ਸਿੱਖਿਆ – ਪੜ੍ਹਾਈ ਲਈ ਆਪਣੀ ਦਿਨ ਦੀ ਪੜ੍ਹਾਈ ਇਕੱਲੇ ਕਰੋ।ਨੌਕਰੀ, ਵਪਾਰ – ਵਪਾਰ ਵਿਚ ਖ਼ਰਚਾ ਜ਼ਿਆਦਾ ਅਤੇ ਫਾਇਦਾ ਘੱਟ ਰਹੇਗਾ।ਪਰਿਵਾਰ, ਦੋਸਤ – ਪਰਿਵਾਰਾਂ ਦੀਆਂ ਗੱਲਾਂ ਦਾ ਗੁੱਸਾ ਨਾ ਕਰੋ।ਉਪਾਅ – ਘਰ ਦੀ ਛੱਤ ‘ਤੇ ਝੰਡਾ ਲਗਾਓ।

ਕੁੰਭ ਸਿਹਤ – ਜ਼ਿਆਦਾ ਜਾਗਦੇ ਰਹਿਣਾ ਵੀ ਸਿਹਤ ਖ਼ਰਾਬੀ ਦਾ ਕਾਰਨ ਬਣੇਗਾ।ਪੜ੍ਹਾਈ, ਸਿੱਖਿਆ – ਪੜ੍ਹਾਈ ਦਿਖਾਵੇ ਦੀ ਨਹੀਂ ਬਲਕਿ ਦਿਲ ਲਗਾ ਕੇ ਪੜ੍ਹਨ ਦੀ ਚੀਜ਼ ਹੈ।ਨੌਕਰੀ, ਵਪਾਰ – ਕਮਾਈ ਵਿਚ ਵਾਧੇ ਲਈ ਜ਼ਿਆਦਾ ਮਿਹਨਤ ਕਰਨਾ ਜ਼ਰੂਰੀ ਹੈ।ਪਰਿਵਾਰ, ਦੋਸਤ – ਪਰਿਵਾਰ ਦੀਆਂ ਉਮੀਦਾਂ ਜ਼ਿਆਦਾ ਹਨ, ਖਰੇ ਉਤਰਨ ਲਈ ਮਿਹਨਤ ਕਰੋ।ਉਪਾਅ – ਗ਼ਰੀਬਾਂਂ ਨੂੰ ਸਮੋਸੇ ਖਿਲਾਓ।

ਮੀਨ ਸਿਹਤ – ਛੋਟੀ ਜਿਹੀ ਪਰੇਸ਼ਾਨੀ ਤੋਂ ਚਿੰਤਾ ਨਾਲ ਬਿਮਾਰ ਰਹੋਗੇ।ਪੜ੍ਹਾਈ, ਸਿੱਖਿਆ – ਪੜ੍ਹਾਈ ਪ੍ਰਤੀ ਰੁਚੀ ਘੱਟ ਹੋਣ ਨਾਲ ਘਰ ਦਾ ਮਾਹੌਲ ਵੀ ਖ਼ਰਾਬ ਕਰੋਗੇ।ਨੌਕਰੀ, ਵਪਾਰ – ਪੈਸੇ ਦੀ ਬਰਬਾਦੀ ਚਿੰਤਾ ਦਾ ਕਾਰਨ ਬਣੇਗਾ।ਪਰਿਵਾਰ, ਦੋਸਤ – ਬੇਟੀ ਨਾਲ ਪਿਆਰ ਕਰੋ, ਪਰਿਵਾਰ ਦਾ ਮਾਹੌਲ ਠੀਕ ਰਹੇਗਾ।ਉਪਾਅ – ਹਨੂਮਾਨ ਦੀ ਪੂਜਾ ਕਰੋ।

Leave a Reply

Your email address will not be published. Required fields are marked *