Tuesday, October 27, 2020
Home > News > 1979 ਮਾਡਲ ਖੱਟਾ Ford, ਪੂਰੇ ਭਾਰਤ ਵਿੱਚ ਇਸ ਨਾਲ ਦੇ ਹਨ ਸਿਰਫ 30 ਟਰੈਕਟਰ, ਜਾਣੋ ਵਿਸ਼ੇਸ਼ਤਾਵਾਂ ਤੇ ਦੇਖੋ ਵੀਡੀਓ

1979 ਮਾਡਲ ਖੱਟਾ Ford, ਪੂਰੇ ਭਾਰਤ ਵਿੱਚ ਇਸ ਨਾਲ ਦੇ ਹਨ ਸਿਰਫ 30 ਟਰੈਕਟਰ, ਜਾਣੋ ਵਿਸ਼ੇਸ਼ਤਾਵਾਂ ਤੇ ਦੇਖੋ ਵੀਡੀਓ

ਹਰ ਕਿਸਾਨ ਚਾਹੁੰਦਾ ਹੈ ਕਿ ਉਸਦੇ ਕੋਲ ਆਪਣਾ ਇੱਕ ਟ੍ਰੈਕਟਰ ਹੋਵੇ। ਪੰਜਾਬ ਦੇ ਬਹੁਤੇ ਕਿਸਾਨ Ford ਟਰੈਕਟਰ ਨੂੰ ਬਹੁਤ ਪਸੰਦ ਕਰਦੇ ਹਨ। ਖਾਸ ਕਰFord ਟਰੈਕਟਰ ਦੇ ਪੁਰਾਣੇ ਮਾਡਲ ਕਿਸਾਨਾਂ ਦੁਆਰਾ ਬਹੁਤ ਜਿਆਦਾ ਪਸੰਦ ਕੀਤੇ ਜਾਂਦੇ ਹਨ। ਕਿਸਾਨ ਵੀਰੋ ਅੱਜ ਅਸੀਂ ਤੁਹਾਨੂੰ 1979 ਮਾਡਲ ਖੱਟੇ ਰੰਗ ਦਾ Ford 6600 ਟਰੈਕਟਰ ਦਿਖਾਉਣ ਜਾ ਰਹੇ ਹਾਂ ਜੋ ਕਿ Made in England ਹੈ।

ਅੱਜ ਅਸੀਂ ਤੁਹਾਨੂੰ ਇਸ ਟਰੈਕਟਰ ਦੀਆਂ ਸਾਰੀਆਂ ਖ਼ਾਸੀਅਤਾਂ ਬਾਰੇ ਦਸਾਂਗੇ। ਇਸ ਟਰੈਕਟਰ ਦੇ ਮਲਿਕ ਕਿਸਾਨ ਦਾ ਕਹਿਣਾ ਹੈ ਕਿ ਇਹ 76.6 HP ਦਾ ਟਰੈਕਟਰ ਹੈ ਅਤੇ ਇਹ ਆਮ ਟਰੈਕਟਰਾਂ ਨਾਲੋਂ ਡੀਜ਼ਲ ਬਹੁਤ ਘੱਟ ਖਾਂਦਾ ਹੈ। ਇਸ ਕਿਸਾਨ ਦੇ ਅਨੁਸਾਰ ਹੁਣ ਇਸਦੇ ਇੰਜਣ ਵਿਚ ਕੁਝ ਬਦਲਾਅ ਕਰਵਾ ਕੇ ਉਨ੍ਹਾਂ ਨੇ ਇਸਨੂੰ 90 HP ਦਾ ਬਣਾ ਲਿਆ ਹੈ।

ਇਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਇਹ ਟਰੈਕਟਰ ਬਹੁਤ ਲੰਬੇ ਸਮੇਂ ਤੋਂ ਹੈ ਅਤੇ ਇਸ ਵਿਚ ਅੱਜ ਤਕ ਕੋਈ ਵੀ ਦਿੱਕਤ ਨਹੀਂ ਆਈ। ਤੁਹਾਨੂੰ ਦੱਸ ਦੇਈਏ ਕਿ ਇਸ ਮਾਡਲ ਵਿਚ ਖੱਟੇ ਰੰਗ ਦੇ ਕੰਪਨੀ ਦੁਆਰਾ ਸਿਰਫ 30 ਟਰੈਕਟਰ ਬਣਾਏ ਗਏ ਸਨ। ਯਾਨੀ ਕਿ ਪੂਰੇ ਭਾਰਤ ਵਿਚ ਇਸ ਤਰਾਂ ਦੇ ਸਿਰਫ 30 ਟਰੈਕਟਰ ਹਨ।

Leave a Reply

Your email address will not be published. Required fields are marked *