Thursday, October 29, 2020
Home > News > ਏਐਸਆਈ ਤੇ ਗੱਡੀ ਚੜਾਉਣ ਵਾਲੇ ਮੁੰਡੇ ਨਾਲ ਕੀ ਕੀ ਕੀਤਾ ਪੁਲਸ ਨੇ ਦੇਖੋ ਪੂਰੀ ਵੀਡੀਓ !

ਏਐਸਆਈ ਤੇ ਗੱਡੀ ਚੜਾਉਣ ਵਾਲੇ ਮੁੰਡੇ ਨਾਲ ਕੀ ਕੀ ਕੀਤਾ ਪੁਲਸ ਨੇ ਦੇਖੋ ਪੂਰੀ ਵੀਡੀਓ !

ਬੀਤੇ ਦਿਨ ਜਲੰਧਰ ਦੇ ਮਿਲਕ ਬਾਰ ਵਿੱਚ ਵਿੱਚ ਇੱਕ ਮੁੰਡੇ ਵੱਲੋਂ ਨਾਕੇ ਦੌਰਾਨ ਏ ਅੈੱਸ ਅਾਈ ਉੱਤੇ ਗੱਡੀ ਚੜਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਸਮੇਂ ਨਾਕਾ ਲੱਗਾ ਹੋਣ ਕਰਕੇ ਉਸਨੂੰ ਰੋਕਿਆ ਗਿਆ ਸੀ ਪਰ ਉਹ ਮੁੰਡਾ ਰੁਕਣ ਦੀ ਬਜਾਏ ਅਾਪਣੀ ਗੱਡੀ ਤੇਜ਼ੀ ਨਾਲ ਲੈ ਗਿਆ।ਜਿਸ ਕਾਰਨ ਏ ਅੈੱਸ ਅਾਈ ਨਾਲ ਇਹ ਘਟਨਾ ਵਾਪਰੀ। ਇਸ ਮੁੰਡੇ ਤੇ ਪੁਲਿਸ ਦੁਆਰਾ ਕਈ ਧਾਰਾਵਾਂ ਲੱਗਾ ਦਿੱਤੀਆਂ ਜਿਸ ਕਾਰਨ ਉਸਦਾ ਪਰਿਵਾਰ ਬਹੁਤ ਪਰੇਸ਼ਾਨ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਅਾਪਣੇ ਮੁੰਡੇ ਦੀ ਗਲਤੀਮੰਨਦੇ ਹਾਂ ਅਤੇ ਮਾਫੀ ਵੀ ਮੰਗਦੇ ਹਾਂ।ਉਨ੍ਹਾਂ ਮੋਦੀ ਜੀ ਕੋਲੋਂ ਵੀ ਮੁਅਾਫੀ ਮੰਗੀ। ਉਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਮੁੰਡੇ ਨੇ ਏਨੀ ਵੱਡੀ ਗਲਤੀ ਨਹੀਂ ਕੀਤੀ ਜਿੰਨੀਅਾਂ ਉਸ ਉਪਰ ਧਾਰਾਵਾਂ ਲੱਗਾ ਦਿੱਤੀਆਂ ਗਈਆਂ ਹਨ।ਉਨ੍ਹਾਂ ਸਰਕਾਰ ਅੱਗੇ ਮੰਗ ਕੀਤੀ ਕਿ ਸਾਡੇ ਮੁੰਡੇ ਨਾਲ ਇਨਸਾਫ ਕੀਤਾ ਜਾਵੇ।

ਦੂੱਜੇ ਪਾਸੇ ਪੀੜਤ ਏ ਅੈੱਸ ਅਾਈ ਦਾ ਕਹਿਣਾ ਹੈ ਕਿ ਇਸਨੇ ਬਹੁਤ ਵੱਡੀ ਗਲਤੀ ਕੀਤੀ ਹੈ ਅਤੇ ਜੋ ਇਸ ਉਪਰ ਧਾਰਾਵਾਂ ਲੱਗੀਆਂ ਹਨ ਉਹ ਠੀਕ ਹਨ।ਉਨ੍ਹਾਂ ਕਿਹਾ ਕਿ ਜੇਕਰ ਮੇਰੀ ਜਾਨ ਚੱਲੀ ਜਾਂਦੀ ਤਾ ਮੇਰਾ ਪਰਿਵਾਰ ਤਾਂ ਰੁੱਲ ਜਾਨਾਂ ਸੀ।ਇਸਨੂੰ ਰੁੱਕ ਜਾਨਾ ਚਾਹੀਦਾ ਸੀ ਪਰ ਇਹ ਗੱਡੀ ਤੇਜ਼ੀ ਨਾਲ ਭਜਾ ਲੈ ਗਿਆ ਏ ਅੈੱਸ ਅਾਈ ਦਾ ਕਹਿਣਾ ਹੈ ਕਿ ਇਸ ਨੂੰ ਸ਼ਜ਼ਾ ਮਿਲਣੀ ਚਾਹੀਦੀ ਹੈ।

Leave a Reply

Your email address will not be published. Required fields are marked *