Monday, October 26, 2020
Home > Special News > ਇਸ ਰਾਸ਼ੀ ਵਾਲਿਆਂ ਦਾ ਆਰਥਿਕ ਪੱਖ ਮਜ਼ਬੂਤ ਹੋਵੇਗਾ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਇਸ ਰਾਸ਼ੀ ਵਾਲਿਆਂ ਦਾ ਆਰਥਿਕ ਪੱਖ ਮਜ਼ਬੂਤ ਹੋਵੇਗਾ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਮੇਖ : ਕਰਮ ਖੇਤਰ ਵਿਚ ਰੁਕਾਵਟ ਆ ਸਕਦੀ ਹੈ। ਕਿਸੇ ਦੇ ਮਾਮਲੇ ਵਿਚ ਦਖ਼ਲਅੰਦਾਜ਼ੀ ਨਾ ਕਰੋ। ਸੰਭਵ ਹੋਵੇ ਤਾਂ ਸ਼ਾਂਤ ਰਹੋ। ਰਚਨਾਤਮਕ ਕੋਸ਼ਿਸ਼ ਸਾਰਥਕ ਹੋਵੇਗੀ। ਧਾਰਮਿਕ ਪ੍ਰਵਿਰਤੀ ਵਿਚ ਵਾਧਾ ਹੋਵੇਗਾ।ਬ੍ਰਿਖ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਯਾਤਰਾ ਦੇਸ਼ਾਟਨ ਦੀ ਸਥਿਤੀ ਸੁਖਦ ਹੋਵੇਗੀ, ਪਰ ਚੌਕੰਨੇ ਹੋ ਕੇ ਯਾਤਰਾ ਕਰੋ। ਧਰਮ ਗੁਰੂ ਜਾਂ ਪਿਤਾ ਦਾ ਸਹਿਯੋਗ ਮਿਲੇਗਾ।

ਮਿਥੁਨ : ਅਣਚਾਹੀ ਯਾਤਰਾ ਨੂੰ ਟਾਲੋ। ਯਾਤਰਾ ਵਿਚ ਕੁਝ ਪਰੇਸ਼ਾਨੀਆਂ ਦੀ ਸੰਭਾਵਨਾ ਹੈ। ਕਾਰੋਬਾਰੀ ਤੇ ਪਰਿਵਾਰਕ ਮਾਮਲਿਆਂ ਵਿਚ ਜ਼ਿਆਦਾ ਸਮਾਂ ਦਿਓ। ਸੰਜਮ ਤੋਂ ਕੰਮ ਲਓ।ਕਰਕ : ਗ੍ਰਹਿਸਥ ਜੀਵਨ ਸੁਖਮਈ ਤੇ ਉਤਸ਼ਾਹਵਰਧਕ ਹੋਵੇਗਾ, ਜਦਕਿ ਸੰਤਾਨ ਜਾਂ ਸਿੱਖਿਆ ਕਾਰਨ ਚਿੰਤਤ ਰਹੋਗੇ। ਕੁਝ ਪਰਿਵਾਰਕ ਸਮੱਸਿਆਵਾਂ ਆ ਸਕਦੀਆਂ ਹਨ। ਰਚਨਾਤਮਕ ਕੋਸ਼ਿਸ਼ ਫਲੀਭੂਤ ਹੋਵੇਗੀ।

ਸਿੰਘ : ਰੋਗ ਜਾਂ ਵਿਰੋਧੀ ਸਰਗਰਮ ਰਹਿਣਗੇ। ਇਸ ਨਾਲ ਮਨ ਉਦਾਸ ਹੋ ਸਕਦਾ ਹੈ, ਪਰ ਜੀਵਨਸਾਥੀ ਦਾ ਪਰਿਵਾਰਕ ਮਾਮਲਿਆਂ ਵਿਚ ਸਹਿਯੋਗ ਮਿਲੇਗਾ। ਕਾਰੋਬਾਰੀ ਸਫਲਤਾ ਮਿਲੇਗੀ।ਕੰਨਿਆ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਬੁੱਧੀ ਕੌਸ਼ਲ ਨਾਲ ਕੀਤਾ ਗਿਆ ਕਾਰਜ ਸੰਪੰਨ ਹੋਵੇਗਾ। ਰਚਨਾਤਮਕ ਕਾਰਜਾਂ ਵਿਚ ਸਫਲਤਾ ਮਿਲੇਗੀ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ।

ਤੁਲਾ : ਕਾਰੋਬਾਰੀ ਮਾਣ-ਤਾਣ ਵਧੇਗਾ। ਆਰਥਿਕ ਮਾਮਲਿਆਂ ਵਿਚ ਜੋਖਮ ਨਾ ਚੁੱਕੋ। ਸਿੱਖਿਆ ਦੇ ਖੇਤਰ ਵਿਚ ਅਪਾਰ ਸਫਲਤਾ ਮਿਲੇਗੀ। ਆਧੁਨਿਕ ਤਕਨੀਕ ਦੀ ਵਰਤੋਂ ਕਰੋ।ਬ੍ਰਿਸ਼ਚਕ : ਅਧੀਨ ਮੁਲਾਜ਼ਮ, ਗੁਆਂਢੀ ਜਾਂ ਭਰਾ ਤੋਂ ਸਹਿਯੋਗ ਲੈਣ ਵਿਚ ਸਫਲ ਹੋਵੋਗੇ। ਰਚਨਾਤਮਕ ਕੋਸ਼ਿਸ਼ ਫਲੀਭੂਤ ਹੋਵੇਗੀ। ਸਮਾਜਿਕ ਕਾਰਜਾਂ ਵਿਚ ਸਫਲਤਾ ਮਿਲੇਗੀ।

ਧਨੁ : ਜੀਵਿਕਾ ਦੇ ਖੇਤਰ ਵਿਚ ਅਪਾਰ ਸਫਲਤਾ ਮਿਲੇਗੀ। ਵਿਅਰਥ ਦੀਆਂ ਉਲਝਣਾਂ ਰਹਿਣਗੀਆਂ। ਸਿਹਤ ਪ੍ਰਤੀ ਚੌਕੰਨੇ ਰਹਿਣ ਦੀ ਲੋੜ ਹੈ। ਰਚਨਾਤਮਕ ਕਾਰਜਾਂ ਵਿਚ ਮਨ ਲਗਾਓ।ਮਕਰ : ਸ਼ਨੀ ਦੀ ਸਾੜ ਸਤੀ ਕਰਮ ਖੇਤਰ ਵਿਚ ਰੁਕਾਵਟ ਪੈਦਾ ਕਰਾਏਗੀ। ਭੱਜ ਦੌੜ ਰਹੇਗੀ। ਕੁਝ ਕਾਰੋਬਾਰੀ ਕੁਝ ਪਰਿਵਾਰਕ ਤਣਾਅ ਵੀ ਦੇ ਸਕਦੀ ਹੈ। ਸੰਜਮ ਤੋਂ ਕੰਮ ਲਓ।

ਕੁੰਭ : ਬੁੱਧੀ ਕੌਸ਼ਲ ਨਾਲ ਕੀਤਾ ਗਿਆ ਕਾਰਜ ਪੂਰਨ ਹੋਵੇਗਾ। ਰਚਨਾਤਮਕ ਕਾਰਜਾਂ ਵਿਚ ਦਿਲਚਸਪੀ ਲਵੋਗੇ। ਉਪਹਾਰ ਜਾਂ ਸਨਮਾਨ ਦੀ ਦਿਸ਼ਾ ਵਿਚ ਤਰੱਕੀ ਹੋਵੇਗੀ। ਧਨ, ਯਸ਼, ਕੀਰਤੀ ਵਿਚ ਵਾਧਾ ਹੋਵੇਗਾ।ਮੀਨ : ਕੀਤਾ ਗਿਆ ਪੁਰਸ਼ਾਰਥ ਸਾਰਥਕ ਹੋਵੇਗਾ। ਰਿਸ਼ਤਿਆਂ ਵਿਚ ਮਿਠਾਸ ਆਵੇਗੀ। ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਸਮਾਜਿਕ ਕਾਰਜਾਂ ਵਿਚ ਰੁੱਚੀ ਲਵੋਗੇ। ਰਚਨਾਤਮਕ ਕੋਸ਼ਿਸ਼ ਫਲੀਭੂਤ ਹੋਵੇਗੀ।

Leave a Reply

Your email address will not be published. Required fields are marked *