Thursday, October 29, 2020
Home > News > ਹੁਣ ਇਥੋਂ ਦੇ ਕਿਸਾਨ ਟਿੱਡੀ ਦਲ ਤੋਂ ਕਮਾ ਸਕਣਗੇ ਪੈਸੇ- ਮਿਲੇਗਾ ਪ੍ਰਤੀ ਕਿੱਲੋ ਇੰਨਾ ਰੇਟ-ਦੇਖੋ ਪੂਰੀ ਖ਼ਬਰ

ਹੁਣ ਇਥੋਂ ਦੇ ਕਿਸਾਨ ਟਿੱਡੀ ਦਲ ਤੋਂ ਕਮਾ ਸਕਣਗੇ ਪੈਸੇ- ਮਿਲੇਗਾ ਪ੍ਰਤੀ ਕਿੱਲੋ ਇੰਨਾ ਰੇਟ-ਦੇਖੋ ਪੂਰੀ ਖ਼ਬਰ

ਟਿੱਡੀਆਂ ਦੇ ਹਮਲੇ ਨਾਲ ਭਾਰਤ ਅਤੇ ਪਾਕਿਸਤਾਨ ਦੇ ਸੂਬੇ ਪਰੇਸ਼ਾਨ ਹਨ। ਪਾਕਿਸਤਾਨ ਤੋਂ ਭਾਰਤ ਵਿਚ ਦਾਖਲ ਹੋਈਆਂ ਟਿੱਡੀਆਂ ਨੇ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਿਚ ਫਸਲਾਂ ਨੂੰ ਅਪਣਾ ਨਿਸ਼ਾਨਾ ਬਣਾਇਆ ਹੈ, ਜਿਸ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਇਆ ਹੈ।

ਪਾਕਿਸਤਾਨ ਨੇ ਟਿੱਡੀਆਂ ਦੇ ਹਮਲੇ ਤੋਂ ਬਚਣ ਲਈ ਇਕ ਤਰੀਕਾ ਲੱਭਿਆ ਹੈ। ਸਰਕਾਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਟਿੱਡੀਆਂ ਨੂੰ ਫੜ੍ਹ ਕੇ ਉਹਨਾਂ ਨੂੰ ਸੌਂਪਣ, ਜਿਸ ਦੀ ਵਰਤੋਂ ਮੁਰਗੀਆਂ ਦੇ ਦਾਣਿਆਂ ਦੇ ਰੂਪ ਵਿਚ ਕੀਤੀ ਜਾਵੇਗੀ। ਇਸ ਨਾਲ ਕਿਸਾਨਾਂ ਨੂੰ ਭਾਰੀ ਆਮਦਨ ਵੀ ਹੋ ਸਕੇਗੀ।

ਇਕ ਮੀਡੀਆ ਰਿਪੋਰਟ ਅਨੁਸਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਪਣੀ ਇਸ ਪਾਇਲਟ ਯੋਜਨਾ ਨੂੰ ਦੇਸ਼ ਭਰ ਵਿਚ ਫੈਲਾਉਣਾ ਚਾਹੁੰਦੇ ਹਨ। ਟਿੱਡੀਆਂ ਨੂੰ ਫੜਨ ਦੇ ਬਦਲੇ ਕਿਸਾਨਾਂ ਨੂੰ ਸਰਕਾਰ ਪੈਸੇ ਦੇਵੇਗੀ, ਇਸ ਨਾਲ ਗਰੀਬ ਕਿਸਾਨਾਂ ਨੂੰ ਫਾਇਦਾ ਹੋਵੇਗਾ।

ਇਹਨਾਂ ਟਿੱਡੀਆਂ ਨਾਲ ਪੋਲਟਰੀ ਫਾਰਮ ਲਈ ਪ੍ਰੋਟੀਨ ਭਰਪੂਰ ਚਾਰਾ ਬਣਾਇਆ ਜਾਵੇਗਾ। ਇਸ ਯੋਜਨਾ ਨੂੰ ਪਹਿਲਾਂ ਪਾਇਲਟ ਪ੍ਰਾਜੈਕਟ ਦੇ ਤੌਰ ‘ਤੇ ਪੰਜਾਬ ਪ੍ਰਾਂਤ ਦੇ ਓਕਰਾ ਵਿਚ ਲਾਗੂ ਕੀਤਾ ਗਿਆ, ਜਿੱਥੇ ਕਿਸਾਨਾਂ ਨੂੰ 20 ਰੁਪਏ ਪ੍ਰਤੀ ਕਿਲੋ ਦਾ ਭੁਗਤਾਨ ਕੀਤਾ ਗਿਆ। ਟਿੱਡੀਆਂ ਦੇ ਹਮਲੇ ਨਾਲ ਪਾਕਿਸਤਾਨ ਦੇ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ ਹੈ।

ਇਸ ਤੋਂ ਇਲਾਵਾ ਪੂਰਬੀ ਅਫਰੀਕਾ ਅਤੇ ਦੱਖਣੀ ਏਸ਼ੀਆ ਦੇ ਕਈ ਦੇਸ਼ਾਂ ਵਿਚ ਹਜ਼ਾਰਾਂ ਹੈਕਟੇਅਰ ਵਿਚ ਫਸਲਾਂ ਬਰਬਾਦ ਹੋਈਆਂ ਹਨ। ਸੰਯੁਕਤ ਰਾਸ਼ਟਰ ਨੇ ਚੇਤਾਵਨੀ ਦਿੱਤੀ ਹੈ ਕਿ ਟਿੱਡੀਆਂ ਦਾ ਨਵਾਂ ਦਲ ਈਰਾਨ ਅਤੇ ਪੱਛਮੀ ਅਫਰੀਕਾ ਵਿਚ ਸਥਿਤ ਦੇਸ਼ਾਂ ‘ਤੇ ਹਮਲਾ ਕਰ ਸਕਦਾ ਹੈ।

Leave a Reply

Your email address will not be published. Required fields are marked *