Monday, November 30, 2020
Home > News > ਹੁਣੇ ਹੁਣੇ ਮੋਦੀ ਸਰਕਾਰ ਨੇ ਕਰਤਾ ਵੱਡਾ ਐਲਾਨ 1 ਅਕਤੂਬਰ 2020 ਤੋਂ ਸ਼ੁਰੂ ਹੋਵੇਗਾ

ਹੁਣੇ ਹੁਣੇ ਮੋਦੀ ਸਰਕਾਰ ਨੇ ਕਰਤਾ ਵੱਡਾ ਐਲਾਨ 1 ਅਕਤੂਬਰ 2020 ਤੋਂ ਸ਼ੁਰੂ ਹੋਵੇਗਾ

ਨਵੀਂ ਦਿੱਲੀ: ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਭਾਰਤ ਸਟੇਜ (ਬੀਐਸ)-6 ਫੋਰ ਵ੍ਹੀਲਰ ਵਾਹਨਾਂ ਲਈ ਵਿਸ਼ੇਸ਼ ਪਛਾਣ ਲਾਜ਼ਮੀ ਕੀਤੀ ਹੈ। ਇਹ ਨਵਾਂ ਨਿਯਮ 1 ਅਕਤੂਬਰ, 2020 ਤੋਂ ਲਾਗੂ ਹੋਵੇਗਾ।ਸ਼ਨੀਵਾਰ ਨੂੰ ਮੰਤਰਾਲੇ ਵੱਲੋਂ ਜਾਰੀ

ਬਿਆਨ ਅਨੁਸਾਰ ਬੀਐਸ-6 ਫੋਰ ਵ੍ਹੀਲਰ ਦੀ ਰਜਿਸਟਰੀਕਰਨ ਦੇ ਵੇਰਵਿਆਂ ਜਾਂ ਨੰਬਰ ਪਲੇਟ ਦੇ ਉੱਪਰ ਹਰੀ ਪੱਟੀ ਰੱਖੀ ਜਾਵੇਗੀ। ਇਹ ਆਸਾਨੀ ਨਾਲ ਇਨ੍ਹਾਂ ਵਾਹਨਾਂ ਦੀ ਪਛਾਣ ਕਰ ਲਵੇਗਾ। ਇਹ ਨਵਾਂ ਨਿਯਮ ਪੈਟਰੋਲ, ਸੀਐਨਜੀ ਤੇ ਡੀਜ਼ਲ ਦੇ ਹਰ ਕਿਸਮ ਦੇ ਫੋਰ ਵੀਲ੍ਹਰਾਂ ‘ਤੇ ਲਾਗੂ ਹੋਵੇਗਾ।

ਮੰਤਰਾਲੇ ਦਾ ਕਹਿਣਾ ਹੈ ਕਿ 1 ਅਪ੍ਰੈਲ, 2020 ਤੋਂ ਦੇਸ਼ ਭਰ ਵਿੱਚ ਨਿਕਾਸ ਦੇ ਨਵੇਂ ਨਿਯਮ ਲਾਜ਼ਮੀ ਕਰ ਦਿੱਤੇ ਗਏ ਹਨ। ਅਜਿਹੇ ਵਾਹਨਾਂ ਦੀ ਪਛਾਣ ਕਰਨ ਲਈ ਦੂਜੇ ਦੇਸ਼ਾਂ ਵਿੱਚ ਵੀ ਵਿਸ਼ੇਸ਼ ਨਿਸ਼ਾਨ ਲਗਾਏ ਗਏ ਹਨ। ਇਸ ਦੇ ਮੱਦੇਨਜ਼ਰ ਇਹ ਨਵਾਂ ਨਿਯਮ ਭਾਰਤ ਵਿੱਚ ਵੀ ਬਣਾਇਆ ਗਿਆ ਹੈ।

ਅਨਲੌਕ ਹੁੰਦਿਆ ਹੀ ਨੌਕਰੀਆਂ ਦੇ ਗੱਫੇ, ਮਈ ‘ਚ 30 ਲੱਖ ਨੂੰ ਮਿਲੀ ਨੌਕਰੀਮੰਤਰਾਲੇ ਅਨੁਸਾਰ ਸਾਰੇ ਬੀਐਸ-6 ਫੋਰਵੀਲਜ਼ ਦੀ ਨੰਬਰ ਪਲੇਟ ਦੇ ਉੱਪਰ 1 ਸੈਟੀਮੀਟਰ ਚੌੜੀ ਪੱਟੀ ਰੱਖੀ ਜਾਵੇਗੀ। ਵਾਹਨ ਦੇ ਬਾਲਣ ਦੇ ਅਨੁਕੂਲ ਹੋਣ ਲਈ ਇਸ ਹਰੀ ਪੱਟੀ ‘ਤੇ ਇਕ ਸਟਿੱਕਰ ਵੀ ਲਾਇਆ ਜਾਵੇਗਾ। ਪੈਟਰੋਲ ਤੇ ਸੀਐਨਜੀ ਵਾਹਨਾਂ ਦਾ ਨੀਲਾ ਸਟਿੱਕਰ ਹੋਵੇਗਾ। ਡੀਜ਼ਲ ਵਾਹਨਾਂ ‘ਤੇ ਸੰਤਰੀ ਰੰਗ ਦੇ ਸਟਿੱਕਰ ਹੋਣਗੇ।

Leave a Reply

Your email address will not be published. Required fields are marked *