Thursday, October 22, 2020
Home > News > ਮੋਦੀ ਸਰਕਾਰ ਦੀ ਇਸ ਸਕੀਮ ਤਹਿਤ ਕਿਸਾਨ ਵੀਰਾਂ ਦੇ ਖਾਤਿਆਂ ਵਿਚ ਆਉਣਗੇ ਏਨੇ ਹਜ਼ਾਰ ਰੁਪਏ-ਦੇਖੋ ਪੂਰੀ ਖ਼ਬਰ

ਮੋਦੀ ਸਰਕਾਰ ਦੀ ਇਸ ਸਕੀਮ ਤਹਿਤ ਕਿਸਾਨ ਵੀਰਾਂ ਦੇ ਖਾਤਿਆਂ ਵਿਚ ਆਉਣਗੇ ਏਨੇ ਹਜ਼ਾਰ ਰੁਪਏ-ਦੇਖੋ ਪੂਰੀ ਖ਼ਬਰ

ਕੇਂਦਰ ਸਰਕਾਰ ਵੱਲੋਂ PM Kisan Samman Nidhi Scheme ਦੇ ਤਹਿਤ ਅਗਲੀ ਕਿਸ਼ਤ ਕਿਸਾਨਾਂ ਦੇ ਖਾਤੇ ਵਿਚ 1 ਅਗਸਤ ਤੋਂ ਆ ਜਾਵੇਗੀ। ਇਸ ਕਿਸ਼ਤ ਦੇ ਤਹਿਤ ਕਿਸਾਨਾਂ ਦੇ ਖਾਤੇ ਵਿਚ 2000-2000 ਰੁਪਏ ਆਉਣਗੇ। ਇਸ ਵਾਰ 9 ਕਰੋੜ ਤੋਂ ਜ਼ਿਆਦਾ ਕਿਸਾਨਾਂ ਨੂੰ ਇਸ ਸਕੀਮ ਦਾ ਲਾਭ ਮਿਲੇਗਾ।ਖੇਤੀਬਾੜੀ ਨੂੰ ਹੱਲਾਸ਼ੇਰੀ ਦੇਣ ਲਈ ਮੋਦੀ ਸਰਕਾਰ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਸ਼ੁਰੂ ਕੀਤੀ ਹੈ ਜਿਸ ਤਹਿਤ ਸਿੱਧੇ ਕਿਸਾਨਾਂ ਦੇ ਖਾਤੇ ‘ਚ ਰਕਮ ਜਮ੍ਹਾਂ ਕੀਤੀ ਜਾਂਦੀ ਹੈ।

ਇਸ ਸਕੀਮ ਤਹਿਤ ਕਿਸਾਨਾਂ ਨੂੰ ਸਾਲ ਭਰ ‘ਚ 6,000 ਰੁਪਏ ਮੁਹੱਈਆ ਕਰਵਾਏ ਜਾਂਦੇ ਹਨ। PM Kisan Scheme ਦੇ ਸੀ.ਈ.ਓ. ਵਿਵੇਕ ਅਗਰਵਾਲ ਨੇ ਇਕ ਨਿਊਜ਼ ਚੈਨਲ ਨੂੰ ਦੱਸਿਆ ਕਿ ਇਸ ਸਕੀਮ ‘ਚ ਹੁਣ ਤਕ 9.54 ਕਰੋੜ ਕਿਸਾਨਾਂ ਦਾ ਡਾਟਾ ਵੈਰੀਫਾਈ ਹੋ ਚੁੱਕਾ ਹੈ। ਇਸ ਤਹਿਤ ਇਸ ਵਾਰ 9 ਕਰੋੜ ਤੋਂ ਜ਼ਿਆਦਾ ਕਿਸਾਨਾਂ ਨੂੰ ਇਸ ਸਕੀਮ ਦਾ ਲਾਭ ਮਿਲੇਗਾ।

ਇਸ ਦੇ ਲਈ ਕਿਸਾਨਾਂ ਨੂੰ ਆਪਣਾ ਰਿਕਾਰਡ ਚੈੱਕ ਕਰਨਾ ਚਾਹੀਦਾ ਹੈ ਕਿਉਂਕਿ ਰਿਕਾਰਡ ‘ਚ ਗੜਬੜ ਵਾਲੀ ਸਥਿਤੀ ‘ਚ ਉਹ ਇਸ ਯੋਜਨਾ ਦਾ ਲਾਭ ਉਠਾਉਣ ਤੋਂ ਵਾਂਝੇ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਅਗਸਤ ਵਿਚ ਜੋ ਪੈਸਾ ਭੈਜਿਆ ਜਾਏਗਾ ਉਹ ਸਕੀਮ ਦੀ 6ਵੀਂ ਕਿਸ਼ਤ ਹੋਵੇਗੀ। ਖੇਤੀਬਾੜੀ ਮੰਤਰਾਲੇ ਅਨੁਸਾਰ 1.3 ਕਰੋੜ ਕਿਸਾਨਾਂ ਨੂੰ ਅਪਲਾਈ ਕਰਨ ਤੋਂ ਬਾਅਦ ਵੀ ਇਸ ਯੋਜਨਾ ਦਾ ਲਾਭ ਨਹੀਂ ਮਿਲ ਸਕਿਆ ਕਿਉਂਕਿ ਜਾਂ ਤਾਂ ਆਧਾਰ ਕਾਰਡ ਨਹੀਂ ਹੈ ਜਾਂ ਫਿਰ ਉਨ੍ਹਾਂ ਦੇ ਰਿਕਾਰਡ ‘ਚ ਗੜਬੜ ਹੈ।ਪੀ.ਐੱਮ ਕਿਸਾਨ ਸਨਮਾਨ ਨਿਧੀ ਸਕੀਮ ਦੀ ਆਫੀਸ਼ੀਅਲ ਵੈੱਬਸਾਈਟ ‘ਤੇ ਲਾਗ ਇਨ ਕਰਨਾ ਹੋਵੇਗਾ। ਇਸ ਵਿਚ ਦਿੱਤੇ ਗਏ Farmers Corner ਵਾਲੇ ਟੈਬ ‘ਤੇ ਕਲਿੱਕ ਕਰਨਾ ਹੋਵੇਗਾ।

ਜੇਕਰ ਤੁਸੀਂ ਪਹਿਲਾਂ ਅਰਜ਼ੀ ਦਿੱਤੀ ਹੈ ਅਤੇ ਤੁਹਾਡਾ ਆਧਾਰ (Aadhaar) ਠੀਕ ਤਰੀਕੇ ਨਾਲ ਅਪਲੋਡ ਨਹੀਂ ਹੋਇਆ ਹੈ ਜਾਂ ਕਿਸੇ ਵਜ੍ਹਾ ਨਾਲ ਆਧਾਰ ਨੰਬਰ ਗਲਤ ਦਰਜ ਹੋ ਗਿਆ ਹੈ ਤਾਂ ਇਸ ਦੀ ਜਾਣਕਾਰੀ ਇਸ ਵਿਚ ਮਿਲ ਜਾਵੇਗੀ।ਫਾਰਮਰ ਕਾਰਨਰ ਵਿਚ ਕਿਸਾਨਾਂ ਨੂੰ ਖੁਦ ਨੂੰ ਹੀ ਪੀ.ਐੱਮ. ਕਿਸਾਨ ਯੋਜਨਾ ਵਿਚ ਰਜਿਸਟਰਡ ਕਰਨ ਦਾ ਵੀ ਬਦਲ ਦਿੱਤਾ ਗਿਆ ਹੈ।ਇਸ ਵਿਚ ਸਰਕਾਰ ਨੇ ਸਾਰੇ ਲਾਭਪਾਤਰੀਆਂ ਦੀ ਪੂਰੀ ਸੂਚੀ ਅਪਲੋਡ ਕਰ ਦਿੱਤੀ ਹੈ। ਤੁਸੀਂ ਚੈੱਕ ਕਰ ਸਕਦੇ ਹੋ ਕਿ ਤੁਹਾਡੀ ਅਰਜ਼ੀ ਦਾ ਸਟੇਟਸ ਕੀ ਹੈ। ਇਸ ਦੀ ਜਾਣਕਾਰੀ ਕਿਸਾਨ ਆਧਾਰ ਗਿਣਤੀ ਜਾਂ ਬੈਂਕ ਖਾਤਾ ਜਾਂ ਮੋਬਾਇਲ ਨੰਬਰ ਜ਼ਰੀਏ ਪਤਾ ਕਰ ਸਕਦੇ ਹੋ।

ਜਿਨ੍ਹਾਂ ਕਿਸਾਨਾਂ ਨੂੰ ਇਸ ਯੋਜਨਾ ਦਾ ਲਾਭ ਸਰਕਾਰ ਵੱਲੋਂ ਦਿੱਤਾ ਗਿਆ ਹੈ ਉਨ੍ਹਾਂ ਦੇ ਵੀ ਨਾਮ ਰਾਜ/ਜ਼ਿਲ/ਤਹਿਸੀਲ/ਪਿੰਡ ਦੇ ਹਿਸਾਬ ਨਾਲ ਵੇਖੇ ਜਾ ਸਕਦੇ ਹਨ।ਇਸ ਦੇ ਇਲਾਵਾ ਟੋਲੀ ਫ੍ਰੀ ਨੰਬਰ 18001155266 ‘ਤੇ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਕਿਸਾਨ ਹੈਲਪਲਾਈਨ ਨੰਬਰ 155261 ‘ਤੇ ਗੱਲ ਕਰ ਸਕਦੇ ਹਨ।

Leave a Reply

Your email address will not be published. Required fields are marked *