Thursday, October 29, 2020
Home > News > ਇਸ ਅਨੋਖੀ ਤਕਨੀਕ ਨਾਲ ਵੱਟਾਂ ਉੱਤੇ ਲਾਓ ਝੋਨਾ, ਬਿਨਾਂ ਸਪਰੇਆਂ ਤੋਂ ਮਿਲੇਗਾ ਵੱਧ ਝਾੜ-ਦੇਖੋ ਪੂਰੀ ਵੀਡੀਓ

ਇਸ ਅਨੋਖੀ ਤਕਨੀਕ ਨਾਲ ਵੱਟਾਂ ਉੱਤੇ ਲਾਓ ਝੋਨਾ, ਬਿਨਾਂ ਸਪਰੇਆਂ ਤੋਂ ਮਿਲੇਗਾ ਵੱਧ ਝਾੜ-ਦੇਖੋ ਪੂਰੀ ਵੀਡੀਓ

ਕਿਸਾਨਾਂ ਵੀਰੋ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਕਿਸਾਨ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜੋ ਕਿ ਵੱਟਾਂ ਉੱਤੇ ਝੋਨੇ ਦੀ ਪਨੀਰੀ ਲਗਾ ਕੇ ਤਜ਼ਰਬਾ ਕਰ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਵਿਧੀ ਡਾ ਦਲੇਰ ਸਿੰਘ ਜੀ ਵੱਲੋਂ 20 ਸਾਲ ਵਿੱਚ ਵਿਕਸਿਤ ਕੀਤੀ ਗਈ ਹੈ ਅਤੇ ਪੀਏਯੂ ਵੱਲੋਂ ਇਸ ਵਿਧੀ ਦੀ ਸਿਫਾਰਿਸ਼ ਵੀ ਕੀਤੀ ਗਈ ਹੈ।

ਇਸ ਕਿਸਾਨ ਦਾ ਕਹਿਣਾ ਹੈ ਕਿ ਪਰਵਾਸੀ ਦੀ ਮਜਦੂਰਾਂ ਦੀ ਘਾਟ ਕਾਰਨ ਸਥਾਨਕ ਮਜਦੂਰ ਝੋਨੇ ਦੀ ਲਵਾਈ ਬਹੁਤ ਜਿਆਦਾ ਮੰਗ ਰਹੇ ਹਨ ਜਿਸ ਕਾਰਨ ਉਨ੍ਹਾਂ ਨੇ ਇਸ ਵਾਰ ਖੁਦ ਹੀ ਇਸ ਵਿਧੀ ਨਾਲ ਝੋਨੇ ਦੀ ਪਨੀਰੀ ਲਾਉਣ ਬਾਰੇ ਸੋਚਿਆ। ਇਸ ਵਿਧੀ ਨਾਲ ਝੋਨੇ ਦੀ ਬਿਜਾਈ ਦੇ ਕਾਫੀ ਫਾਇਦੇ ਹਨ।

ਪਹਿਲਾ ਤਾਂ ਇਹ ਕਿ ਕਿਸਾਨ ਘਟ ਲੇਬਰ ਨਾਲ ਇਸਨੂੰ ਲਗਾ ਸਕਦੇ ਹਨ ਅਤੇ ਨਾਲ ਹੀ ਇਸ ਵਿਧੀ ਵਿੱਚ ਪਾਣੀ ਦੀ ਬੱਚਤ ਹੁੰਦੀ ਹੈ।ਪੀਏਯੂ ਦਾ ਇਹ ਵੀ ਕਹਿਣਾ ਹੈ ਕਿ ਆਮ ਝੋਨੇ ਨਾਲੋਂ ਵੱਟਾਂ ਉੱਤੇ ਲਗਾਏ ਗਏ ਝੋਨੇ ਦਾ ਝਾੜ ਕਾਫੀ ਵੱਧ ਹੁੰਦਾ ਹੈ ਅਤੇ ਨਦੀਨਾਂ ਦੀ ਸਮੱਸਿਆ ਬਹੁਤ ਹੀ ਘੱਟ ਹੁੰਦੀ ਹੈ।

ਯਾਨੀ ਕਿ ਜੇਕਰ ਕਿਸਾਨ ਇਸ ਤਕਨੀਕ ਨਾਲ ਝੋਨਾ ਬੀਜਦੇ ਹਨ ਤਾਂ ਉਨ੍ਹਾਂ ਨੂੰ ਸਪਰੇਆਂ ਤੋਂ ਵੀ ਛੁਟਕਾਰਾ ਮਿਲੇਗਾ ਅਤੇ ਲੇਬਰ ਦਾ ਖਰਚਾ ਬਚਨ ਦੇ ਨਾਲ ਨਾਲ ਵੱਧ ਝਾੜ ਨਾਲ ਮੁਨਾਫ਼ਾ ਵੀ ਵੱਧ ਹੋਵੇਗਾ।

Leave a Reply

Your email address will not be published. Required fields are marked *