Tuesday, October 27, 2020
Home > Special News > ਇਸ ਰਾਸ਼ੀ ਵਾਲਿਆਂ ਦੀ ਮਿਹਨਤ ਸਾਰਥਕ ਹੋਵੇਗੀ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਇਸ ਰਾਸ਼ੀ ਵਾਲਿਆਂ ਦੀ ਮਿਹਨਤ ਸਾਰਥਕ ਹੋਵੇਗੀ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਮੇਖ : ਸਿਹਤ ਵਿਚ ਸੁਧਾਰ ਹੋਵੇਗਾ। ਕੁਝ ਕਾਰੋਬਾਰੀ ਸਫਲਤਾ ਮਿਲੇਗੀ। ਧਾਰਮਿਕ ਜਾਂ ਸੰਸਕ੍ਰਿਤਕ ਉਤਸਵ ਵਿਚ ਹਿੱਸੇਦਾਰੀ ਤੋਂ ਬਚੋ। ਧਰਮ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਹੋਵੇਗਾ।ਬ੍ਰਿਖ : ਮੁਲਾਜ਼ਮ ਜਾਂ ਵਿਅਕਤੀ ਵਿਸ਼ੇਸ਼ ਕਾਰਨ ਤਣਾਅ ਮਿਲ ਸਕਦਾ ਹੈ। ਆਰਥਿਕ ਮਾਮਲਿਆਂ ਵਿਚ ਚੌਕੰਨੇ ਰਹੋ। ਕਿਸੇ ਕਾਰਜ ਦੇ ਪੂਰਾ ਹੋਣ ‘ਤੇ ਆਤਮਵਿਸ਼ਵਾਸ ਵਿਚ ਵਾਧਾ ਹੋਵੇਗਾ।

ਮਿਥੁਨ : ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਪਰਿਵਾਰਕ ਮਾਣ-ਤਾਣ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ। ਰਚਨਾਤਮਕ ਕੋਸ਼ਿਸ਼ ਫਲੀਭੂਤ ਹੋਵੇਗੀ।ਕਰਕ : ਸਿਹਤ ਪ੍ਰਤੀ ਜ਼ਿਆਦਾ ਚੌਕੰਨੇ ਰਹਿਣ ਦੀ ਲੋੜ ਹੈ। ਰੋਗ ਤੇ ਦੁਸ਼ਮਣ ਤਣਾਅ ਦੇ ਸਕਦੇ ਹਨ। ਉੱਚ ਅਧਿਕਾਰੀ ਜਾਂ ਸੰਤਾਨ ਕਾਰਨ ਤਣਾਅ ਮਿਲੇਗਾ।

ਸਿੰਘ : ਸਿੱਖਿਆ ਦੇ ਖੇਤਰ ਵਿਚ ਆਧੁਨਿਕ ਤਕਨੀਕ ਜ਼ਰੀਏ ਸਫਲਤਾ ਮਿਲੇਗੀ। ਰਚਨਾਤਮਕ ਕਾਰਜਾਂ ਵਿਚ ਤਰੱਕੀ ਹੋਵੇਗੀ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਆਰਥਿਕ ਮਾਮਲਿਆਂ ਵਿਚ ਜ਼ੋਖਮ ਨਾ ਚੁੱਕੋ।ਕੰਨਿਆ : ਪਰਿਵਾਰਕ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਮਹਿਲਾ ਅਧਿਕਾਰੀ ਜਾਂ ਰਿਸ਼ਤੇਦਾਰ ਤੋਂ ਤਣਾਅ ਮਿਲ ਸਕਦਾ ਹੈ। ਸਿਹਤ ਪ੍ਰਤੀ ਚੌਕੰਨੇ ਰਹਿਣ ਦੀ ਲੋੜ ਹੈ।

ਤੁਲਾ : ਸਿੱਖਿਆ ਦੇ ਖੇਤਰ ਵਿਚ ਮਿਹਨਤ ਸਾਰਥਕ ਹੋਵੇਗੀ, ਪਰ ਮਨ ਅਣਪਛਾਤੇ ਡਰ ਨਾਲ ਭਰਿਆ ਰਹੇਗਾ। ਰਚਨਾਤਮਕ ਕਾਰਜਾਂ ਵਿਚ ਰੁਝੇਵਾਂ ਵਧੇਗਾ। ਪਰਿਵਾਰਕ ਪੱਧਰ ‘ਤੇ ਸਹਿਯੋਗ ਮਿਲੇਗਾ।ਬ੍ਰਿਸ਼ਚਕ : ਆਰਥਿਕ ਮਾਮਲਿਆਂ ਵਿਚ ਸੁਧਾਰ ਹੋਵੇਗਾ। ਸ਼ਾਸਨ ਸੱਤਾ ਤੋਂ ਸਹਿਯੋਗ ਲੈਣ ਵਿਚ ਸਫਲਤਾ ਮਿਲੇਗੀ। ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਰਚਨਾਤਮਕ ਕਾਰਜਾਂ ਵਿਚ ਮਨ ਲਗਾਓ।

ਧਨੁ : ਭਾਵੁਕਤਾ ‘ਚ ਕਾਬੂ ਰੱਖੋ। ਇੱਛਾਵਾਦੀ ਹੋਣਾ ਚੰਗੀ ਗੱਲ ਹੈ, ਪਰ ਉਸ ਨੂੰ ਵਿਵਹਾਰ ਵਿਚ ਲਿਆਓ, ਜ਼ਿਆਦਾ ਸਫਲਤਾ ਮਿਲੇਗੀ। ਆਰਥਿਕ ਕੋਸ਼ਿਸ਼ ਫਲੀਭੂਤ ਹੋਵੇਗੀ।ਮਕਰ : ਜੀਵਨਸਾਥੀ ਤੋਂ ਤਣਾਅ ਮਿਲ ਸਕਦਾ ਹੈ। ਕੁਝ ਕਾਰੋਬਾਰੀ ਉਲਝਣਾਂ ਰਹਿਣਗੀਆਂ। ਆਰਥਿਕ ਮਾਮਲਿਆਂ ਵਿਚ ਜ਼ੋਖ਼ਮ ਨਾ ਚੁੱਕੋ। ਪਹਿਲੇ ਮਨ ਬਣਾਓ ਫਿਰ ਕੋਈ ਕੰਮ ਕਰੋ।

ਕੁੰਭ : ਕੀਤਾ ਗਿਆ ਪੁਰਸ਼ਾਰਥ ਸਾਰਥਕ ਹੋਵੇਗਾ। ਰੁਝੇਵਾਂ ਵਧੇਗਾ। ਤੁਹਾਡੀ ਰਾਸ਼ੀ ਦਾ ਮੰਗਲ ਬਲੱਡ ਪ੍ਰੈਸ਼ਰ ਵਿਚ ਵਾਧਾ ਕਰਾਏਗਾ, ਜਦਕਿ ਪਰਿਵਾਰਕ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ।ਮੀਨ : ਮਹਿਲਾ ਅਧਿਕਾਰੀ ਜਾਂ ਰਾਜਨੇਤਾ ਤੋਂ ਸਹਿਯੋਗ ਮਿਲ ਸਕਦਾ ਹੈ। ਕੀਤਾ ਗਿਆ ਪੁਰਸ਼ਾਰਥ ਸਾਰਥਕ ਹੋਵੇਗਾ। ਕਾਰੋਬਾਰੀ ਮਾਮਲਿਆਂ ਵਿਚ ਵੀ ਕਿਸੇ ਹੱਦ ਤਕ ਸਫਲਤਾ ਮਿਲੇਗੀ।

Leave a Reply

Your email address will not be published. Required fields are marked *