Monday, October 26, 2020
Home > News > ਅੱਧੀ ਰਾਤ ਨੂੰ ਘਰ ਚੋਂ ਗਾਇਬ ਹੋਈ ਪਤਨੀ-ਦੇਖੋ ਫੇਰ ਕਿੱਥੇ ਮਿਲੀ ਦੇਹ,ਸਾਰਾ ਪਿੰਡ ਹੋ ਗਿਆ ਇਕੱਠਾ

ਅੱਧੀ ਰਾਤ ਨੂੰ ਘਰ ਚੋਂ ਗਾਇਬ ਹੋਈ ਪਤਨੀ-ਦੇਖੋ ਫੇਰ ਕਿੱਥੇ ਮਿਲੀ ਦੇਹ,ਸਾਰਾ ਪਿੰਡ ਹੋ ਗਿਆ ਇਕੱਠਾ

ਜਲੰਧਰ ਦੇ ਜੌਹਲ ਦੀ 37 ਸਾਲਾ ਵਰਿੰਦਰ ਕੌਰ ਪਤਨੀ ਸੁਲੱਖਣ ਸਿੰਘ ਦੀ ਪਿੰਡ ਦੇ ਹੀ ਛੱਪੜ ਵਿੱਚੋਂ ਮ੍ਰਤਕ ਦੇਹ ਮਿਲੀ ਹੈ। ਮ੍ਰਤਕਾ ਇੱਕ ਪੁੱਤਰ ਦੀ ਮਾਂ ਹੈ। ਉਸ ਦੇ ਪਿੰਡ ਦੇ ਹੀ ਰਹਿਣ ਵਾਲੇ ਇਕ ਆਟੋ ਚਾਲਕ ਜਗਦੀਸ਼ ਉਰਫ ਸੰਜੂ ਪੁੱਤਰ ਭਗਤ ਰਾਮ ਨਾਲ ਸਬੰਧ ਸਨ। ਜਦ ਕਿ ਸੁਲੱਖਣ ਸਿੰਘ ਬਾਹਰ ਗਿਆ ਹੋਇਆ ਸੀ। ਉਹ 6-7 ਮਹੀਨੇ ਤੋਂ ਹੀ ਵਾਪਿਸ ਆਇਆ ਹੈ। ਪੁਲਿਸ ਨੇ ਸੰਜੂ ਤੇ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਹ ਘਰੋਂ ਭੱਜ ਗਿਆ ਹੈ।

ਸੁਲੱਖਣ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਦੀ ਪਤਨੀ ਵਰਿੰਦਰ ਕੌਰ ਦੇ ਕਿਸੇ ਨਾਲ ਸੰਬੰਧ ਸਨ। ਜਿਸ ਦਾ ਉਸ ਨੂੰ ਹੁਣ ਪਤਾ ਲੱਗਾ ਹੈ। ਰਾਤ ਵੀ ਉਹ ਉਨ੍ਹਾਂ ਦੇ ਘਰ ਬ-ਹਿ-ਸ ਕਰਕੇ ਆਈ ਸੀ। ਰਾਤ ਉਹ ਠੀਕ ਠਾਕ ਸੌਂ ਗਏ। ਸੁਲੱਖਣ ਸਿੰਘ ਦੇ ਦੱਸਣ ਅਨੁਸਾਰ ਰਾਤ ਢਾਈ ਵਜੇ ਵਰਿੰਦਰ ਕੌਰ ਕੁੰਡਾ ਖੋਲ੍ਹਣ ਲੱਗੀ ਸੀ। ਪਰ ਉਸ ਦੇ ਜਾਗ ਜਾਣ ਕਰਕੇ ਉਹ ਫੇਰ ਲੇਟ ਗਈ। ਉਸ ਤੋਂ ਬਾਅਦ ਉਹ ਪਤਾ ਨਹੀਂ ਕਿਹੜੇ ਵੇਲੇ ਪੌੜੀ ਲਗਾ ਕੇ ਮਕਾਨ ਦੇ ਪਿਛਲੇ ਪਾਸੇ ਤੋਂ ਉੱਤਰ ਗਈ, ਕੁੰਡਾ ਲੱਗਾ ਰਿਹਾ।

ਸੁਲੱਖਣ ਸਿੰਘ ਦਾ ਕਹਿਣਾ ਹੈ ਕਿ ਜਦੋਂ ਉਹ ਸਵੇਰੇ 6 ਵਜੇ ਜਾਗਿਆ ਤਾਂ ਉਸ ਦੀ ਪਤਨੀ ਘਰ ਨਹੀਂ ਸੀ। ਉਹ ਮੋਟਰਸਾਈਕਲ ਲੈ ਕੇ ਉਸ ਨੂੰ ਲੱਭਣ ਨਿਕਲਿਆ ਤਾਂ ਪਿੰਡ ਦੇ ਹੀ ਛੱਪੜ ਤੇ ਉਸ ਦੀਆਂ ਚੱਪਲਾਂ ਪਈਆਂ ਸਨ। ਉਸ ਨੇ ਪਿੰਡ ਦੇ ਸਰਪੰਚ ਨਾਲ ਗੱਲ ਕੀਤੀ। ਸਰਪੰਚ ਨੇ ਥਾਣੇ ਗੱਲ ਕੀਤੀ। ਗੋਤਾਖੋ-ਰਾਂ ਦੀ ਮ-ਦ-ਦ ਨਾਲ ਵਰਿੰਦਰ ਕੌਰ ਨੂੰ ਮ੍ਰਤਕ ਹਾਲਤ ਵਿੱਚ ਬਾਹਰ ਕੱਢਿਆ ਗਿਆ ਹੈ। ਪੁਲਿਸ ਨੇ ਦੱਸਿਆ ਹੈ ਕਿ ਸੁਲੱਖਣ ਸਿੰਘ ਬਾਹਰ ਰਹਿੰਦਾ ਹੈ ਅਤੇ ਇੱਥੇ 6-7 ਮਹੀਨੇ ਤੋਂ ਆਇਆ ਹੈ।

ਉਸ ਨੇ ਪੁਲਿਸ ਨੂੰ ਬਿਆਨ ਦਿੱਤੇ ਹਨ ਕਿ ਉਸ ਦੀ ਪਤਨੀ ਤੇ ਜਗਦੀਸ਼ ਉਰਫ ਸੰਜੂ ਨਾਲ ਸਬੰਧ ਸਨ। ਸੰਜੂ ਉਸ ਦੀ ਪਤਨੀ ਨੂੰ ਧ-ਮ-ਕੀ-ਆਂ ਦਿੰਦਾ ਸੀ ਕਿ ਉਸ ਕੋਲ ਵਰਿੰਦਰ ਕੌਰ ਦੀਆਂ ਤਸਵੀਰਾਂ ਹਨ। ਉਹ ਇਹ ਤਸਵੀਰਾਂ ਲੋਕਾਂ ਨੂੰ ਦਿਖਾ ਦੇਵੇਗਾ। ਇਸ ਕਰਕੇ ਵਰਿੰਦਰ ਕੌਰ ਨੇ ਪਿੰਡ ਦੇ ਹੀ ਛੱਪੜ ਵਿੱਚ ਛਾਲ ਮਾ-ਰ ਕੇ ਆਪਣੀ ਜਾਨ ਦੇ ਦਿੱਤੀ ਹੈ। ਪੁਲਿਸ ਨੇ ਮ੍ਰਤਕ ਦੇਹ ਦਾ ਪੋ-ਸ-ਟ-ਮਾ-ਰ-ਟ-ਮ ਕਰਵਾ ਕੇ ਸੰਜੂ ਤੇ ਮਾਮਲਾ ਦਰਜ ਕਰ ਲਿਆ ਹੈ। ਹਾਲੇ ਉਹ ਪੁਲਿਸ ਦੇ ਹੱਥ ਨਹੀਂ ਲੱਗਾ।

Leave a Reply

Your email address will not be published. Required fields are marked *