Friday, October 23, 2020
Home > News > ਹੁਣੇ ਹੁਣੇ ਪੰਜਾਬ ਲਈ ਜਾਰੀ ਹੋਇਆ ਮੌਸਮ ਦਾ ਇਹ ਅਲਰਟ, ਦੇਖੋ ਤਾਜ਼ਾ ਵੱਡੀ ਖਬਰ

ਹੁਣੇ ਹੁਣੇ ਪੰਜਾਬ ਲਈ ਜਾਰੀ ਹੋਇਆ ਮੌਸਮ ਦਾ ਇਹ ਅਲਰਟ, ਦੇਖੋ ਤਾਜ਼ਾ ਵੱਡੀ ਖਬਰ

ਆਉਣ ਵਾਲੇ 24 ਤੋਂ 48 ਘੰਟਿਆਂ ਦੌਰਾਨ ਪੰਜਾਬ ਚ ਹਨੇਰੀ ਤੇ ਗਰਜ ਨਾਲ ਹਲਕੇ/ਦਰਮਿਆਨੇ ਮੀਂਹ ਦੀ ਉਮੀਦ ਹੈ। ਹਾਲਾਂਕਿ ਇਹਨਾਂ ਗਤੀਵਿਧੀਆਂ ਦਾ ਮਿਜਾਜ ਟੁੱਟਵਾਂ ਰਹੇਗਾ। ਘੱਟ ਖੇਤਰੀ ਕਾਰਵਾਈ ਦੌਰਾਨ ਇੱਕਾ-ਦੁੱਕਾ ਜਗ੍ਹਾ ਤੇਜ਼ ਮੀਂਹ ਨਾਲ਼ ਗੜੇਮਾਰੀ ਹੋਣ ਤੋਂ ਇਨਕਾਰ ਨਹੀਂ। ਐਤਵਾਰ ਤੱਕ ਇਸ ਤਰਾਂ ਦੀ ਮੌਸਮੀ ਹਲਚਲ ਦੀ ਉਮੀਦ ਬਣੀ ਰਹੇਗੀ।

ਜੰਮੂ-ਕਸ਼ਮੀਰ ਚ ਮੌਜੂਦ “ਵੈਸਟਰਨ ਡਿਸਟ੍ਬੇਂਸ” ਤੇ ਤੂਫਾਨ “ਨਿਸਾਰਗ” ਦੀ ਬਚੀ-ਖੁਚੀ ਨਮੀ ਉੱਤਰ ਭਾਰਤ ਪਹੁੰਚ ਰਹੀ ਹੈ। ਜਿਸ ਨਾਲ ਪੰਜਾਬ ਚ ਰੋਜਾਨਾ ਦੀ ਤਰਜ ‘ਤੇ ਕਿਤੇ ਨਾ ਕਿਤੇ ਮੌਸਮੀ ਹਲਚਲ ਜਾਰੀ ਹੈ। ਦੱਸਣਯੋਗ ਹੈ ਕਿ ਪਿਛਲੇ ਹਫਤੇ ਭਰ ਤੋਂ ਸੂਬੇ ਚ ਪਾਰਾ ਔਸਤ ਨਾਲੋਂ 4-5° ਹੇਠਾਂ ਬਣਿਆ ਹੋਇਆ ਹੈ।

ਉਮੀਦ ਹੈ ਕਿ 10 ਜੂਨ ਤੱਕ ਜੂਨ ਵਰਗਾ ਅਹਿਸਾਸ ਨਹੀਂ ਹੋਵੇਗਾ।ਰਿਪੋਰਟ ਲਿਖਣ ਤੱਕ ਫਿਰੋਜ਼ਪੁਰ, ਮਾਨਸਾ, ਬਠਿੰਡਾ, ਮੁਕਤਸਰ, ਅਬੋਹਰ, ਸੰਗਰੂਰ, ਪਟਿਆਲਾ, ਚੰਡੀਗੜ੍ਹ, ਪੰਚਕੂਲਾ, ਖਰੜ, ਸਿਰਸਾ, ਫਤਿਹਾਬਾਦ ਦੇ ਹਿੱਸਿਆਂ ਚ ਮੌਸਮੀ ਗਤੀਵਿਧੀਆਂ ਜਾਰੀ ਹਨ।

Leave a Reply

Your email address will not be published. Required fields are marked *