Sunday, October 25, 2020
Home > News > ਹੁਣੇ ਹੁਣੇ ਮੋਦੀ ਸਰਕਾਰ ਨੇ ਕਿਸਾਨਾਂ ਲਈ ਕਰ ਦਿੱਤਾ ਵੱਡਾ ਐਲਾਨ – ਹੁਣ ਇਸ ਰਾਜ ਵਿਚ ਵੇਚੀ ਜਾ ਸਕੇਗੀ ਫਸਲ, ਦੇਖੋ ਪੂਰੀ ਖ਼ਬਰ

ਹੁਣੇ ਹੁਣੇ ਮੋਦੀ ਸਰਕਾਰ ਨੇ ਕਿਸਾਨਾਂ ਲਈ ਕਰ ਦਿੱਤਾ ਵੱਡਾ ਐਲਾਨ – ਹੁਣ ਇਸ ਰਾਜ ਵਿਚ ਵੇਚੀ ਜਾ ਸਕੇਗੀ ਫਸਲ, ਦੇਖੋ ਪੂਰੀ ਖ਼ਬਰ

ਮੋਦੀ ਕੈਬਨਿਟ ਦੀ ਬੈਠਕ ਦੇ ਬਾਰੇ ਹੋਏ ਫੈਸਲਿਆਂ ਨੂੰ ਲੈ ਕੇ ਕੀਤੀ ਪ੍ਰੈੱਸ ਕਾਂਫਰੰਸ ਵਿਚ ਪ੍ਰਕਾਸ਼ ਜਾਵਡੇਕਰ ਅਤੇ ਨਰਿੰਦਰ ਸਿੰਘ ਤੋਮਰ ਨੇ ਅਹਿਮ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਲੈ ਕਿ ਮੋਦੀ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਜਿਸ ਤਹਿਤ ਕਿਸਾਨਾਂ ਲਈ ਇਕ ਦੇਸ਼, ਇਕ ਬਜ਼ਾਰ ਹੋਵੇਗਾ। ਹੁਣ ਸਰਕਾਰ ਵੱਲੋਂ ਕਿਸਾਨਾਂ ਨੂੰ ਦੇਸ਼ ਦੇ ਕਿਸੇ ਵੀ ਸੂਬੇ ਵਿਚ ਫਸਲ ਵੇਚਣ ਦੀ ਆਗਿਆ ਦੇ ਦਿੱਤੀ ਹੈ।

ਜਾਵਡੇਕਰ ਨੇ ਕਿਹਾ ਕਿ ਜ਼ਰੂਰੀ ਵਸਤਾਂ ਐਕਟ ਅਤੇ ਮੰਡੀ ਐਕਟ ਵਿਚ ਸੋਧ ਕੀਤੀ ਗਈ ਹੈ ਅਤੇ ਖੇਤੀਬਾੜੀ ਉਤਪਾਦਾਂ ਦੇ ਭੰਡਾਰਨ ਦੀ ਸੀਮਾ ਖਤਮ ਕਰ ਦਿੱਤੀ ਗਈ ਹੈ।ਜਾਵਡੇਕਰ ਨੇ ਕਿਹਾ ਕਿ ਕਾਨੂੰਨ ਕਿਸਾਨਾਂ ਦੇ ਹਿੱਤ ਵਿੱਚ ਸੁਧਾਰਿਆ ਗਿਆ ਹੈ। ਪ੍ਰਕਾਸ਼ ਜਾਵਡੇਕਰ ਦਾ ਕਹਿਣਾ ਹੈ ਕਿ ਅੱਜ ਮੰਤਰੀ ਮੰਡਲ ਵਿਚ ਕਿਸਾਨਾਂ ਲਈ ਤਿੰਨ ਅਤੇ ਤਿੰਨ ਹੋ ਫੈਸਲੇ ਲਏ ਗਏ ਹਨ। ਜਰੂਰੀ ਕਾਨੂੰਨਾਂ ਨੂੰ ਕਿਸਾਨ ਹਿਤਾਇਸ਼ੀ ਬਣਾਇਆ ਗਿਆ ਹੈ।

ਇਸ ਵਿਚ ਕਿਸਾਨਾਂ ਦੇ ਲਈ ਇਤਿਹਾਸਿਕ ਫੈਸਲੇ ਲਏ ਗਏ ਹਨ। ਇਸ ਤੋਂ ਇਲਾਵਾ ਪਿਆਜ, ਤੇਲ, ਬੀਜ਼ ਅਤੇ ਆਲੂ ਨੂੰ ਜਰੂਰੀ ਵਸਤੂਆਂ ਐਕਟ ਤੋਂ ਬਾਹਰ ਰੱਖਿਆ ਗਿਆ ਹੈ। ਵਨ-ਨੇਸ਼ਨ, ਵਨ ਮਾਰਕਿਟ ਬਾਰੇ ਅੱਜ ਕੈਬਨਿਟ ਵਿਚ ਚਰਚਾ ਹੋਈ।ਇਸ ਵਿਚ ਇਕ ਹੋਰ ਅਹਿਮ ਫੈਸਲਾ ਲਿਆ ਗਿਆ ਜਿਸ ਅਨੁਸਾਰ ਕਿਸਾਨਾਂ ਨੂੰ ਫਸਲ ਦੇ ਜ਼ਿਆਦਾ ਮਿਲਣ ਤੇ ਆਪਸੀ ਸਹਿਮਤੀ ਦੇ ਅਧਾਰ ਤੇ ਵੇਚਣ ਦੀ ਅਜਾਦੀ ਹੋਵੇਗੀ।

ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਕੋਈ ਵੀ ਵਿਅਕਤੀ ਈ-ਪਲੇਟਫਾਰਮ ਬਣਾ ਸਕਦਾ ਹੈ। ਕੇਂਦਰ ਸਰਕਾਰ ਇਸ ਦੇ ਨਿਯਮ ਬਣਾਏਗੀ। ਜੇਕਰ ਕੋਈ ਇਸ ਵਿਚ ਕੋਈ ਗੜਬੜ ਕਰਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਉਨ੍ਹਾ ਕਿਹਾ ਕਿ ਜਰੂਰੀ ਵਸਤੂਆਂ ਐਕਟ ਵਿਚ ਸੋਧ ਕੀਤੀ ਗਈ ਹੈ।

ਖੇਤੀਬਾੜੀ ਦੇ ਖੇਤਰ ਵਿਚ ਅੱਜ ਕਿਸਾਨਾਂ ਲਈ ਅਜਾਦੀ ਦਾ ਦਿਨ ਹੈ। ਕਿਸਾਨ ਤੋਂ ਖ੍ਰੀਦ ਦਾ ਭੁਗਤਾਨ ਤਿੰਨ ਦਿਨਾਂ ਵਿਚ ਕਰਨਾ ਹੀ ਹੋਵੇਗਾ। ਜੇਕਰ ਇਸ ਤੇ ਵਿਵਾਦ ਹੁੰਦਾ ਹੈ ਤਾਂ ਇਸ ਦਾ ਮਾਮਲੇ ਐਸਡੀਐਮ(SDM) ਕੋਲ ਜਾਵੇਗਾ। ਉਨ੍ਹਾਂ ਨੂੰ 30 ਦਿਨ ਦੇ ਅੰਦਰ-ਅੰਦਰ ਫੈਸਲਾ ਦੇਣਾ ਹੋਵੇਗਾ। ਜੇਕਰ ਫਿਰ ਵੀ ਵਿਵਾਦ ਠੀਕ ਨਹੀਂ ਹੁੰਦਾ ਤਾਂ ਇਹ ਕਲੈਕਟਰ ਦੇ ਕੋਲ ਜਾਵੇਗਾ।

Leave a Reply

Your email address will not be published. Required fields are marked *