Tuesday, December 1, 2020
Home > News > ਤਾਜਾ ਵੱਡੀ ਖਬਰ – ਢੰਡਰੀਆਂ ਵਾਲਿਆਂ ਦੀ ਵਾਇਰਲ ਫੋਟੋ ਨੇ ਪਾਤਾ ਨਵਾਂ ਪੁਆੜਾ

ਤਾਜਾ ਵੱਡੀ ਖਬਰ – ਢੰਡਰੀਆਂ ਵਾਲਿਆਂ ਦੀ ਵਾਇਰਲ ਫੋਟੋ ਨੇ ਪਾਤਾ ਨਵਾਂ ਪੁਆੜਾ

ਗੁਰਦੁਆਰਾ ਪ੍ਰਮੇਸ਼ਵਰ ਦੁਆਰ ਦੇ ਮੁੱਖ ਸੇਵਾਦਾਰ ਅਤੇ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਛੇਕਣ ਲਈ ਮੇਰੇ ਖਿਲਾਫ਼ ਝੂਠੇ ਇਲਜ਼ਾਮ ਤਿਆਰ ਕੀਤੇ ਜਾ ਰਹੇ ਹਨ ਅਤੇ ਹੁਣ ਇੱਕ ਵਿਅਕਤੀ ਵਲੋਂ ਗੁਰੂ ਸਾਹਿਬ ਜੀ ਬਾਰੇ ਅਪਸ਼ਬਦ ਬੋਲਣਾ ਜਿਸ ਦਾ ਨਾਂ ਮੇਰੇ ਨਾਲ ਜੋੜਨਾ ਕੁਝ ਜਾਗਰੂਕ ਪ੍ਰਚਾਰਕਾਂ ਦਾ ਸਿਰਫ ਕੂੜ ਪ੍ਰਚਾਰ ਹੈ ਜੋ ਕਿ ਮੇਰੇ ਖਿਲਾਫ਼ ਸਾਜ਼ਿਸ਼ਾਂ ਹਨ।

ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਇੱਕ ਵੀਡਿਓ ਜਾਰੀ ਕਰਦਿਆਂ ਕਿਹਾ ਕਿ ਇੱਕ ਵਿਅਕਤੀ ਨੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਅਪਸ਼ਬਦ ਬੋਲੇ ਜੋ ਕਿ ਬਹੁਤ ਨਿੰਦਣਯੋਗ ਹੈ ਜਿਸ ਖਿਲਾਫ਼ ਪਰਚਾ ਵੀ ਦਰਜ ਹੋ ਗਿਆ ਪਰ ਇਸ ਵਿਅਕਤੀ ਦੀ ਮੇਰੇ ਨਾਲ ਇੱਕ ਪੁਰਾਣੀ ਖਿਚਵਾਈ ਫੋਟੋ ਜਨਤਕ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਜੋ ਗੁਰੂ ਸਾਹਿਬ ਬਾਰੇ ਅਪਸ਼ਬਦ ਬੋਲੇ ਹਨ ਉਸ ਪਿੱਛੇ ਢੱਡਰੀਆਂ ਵਾਲਿਆਂ ਦਾ ਨਾਸਤਕ ਪ੍ਰਚਾਰ ਹੈ।

ਭਾਈ ਰਣਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਲੰਮੇ ਸਮੇਂ ਦੇ ਸਿੱਖ ਧਰਮ ਦੇ ਪ੍ਰਚਾਰ ਦੌਰਾਨ ਕਿਤੇ ਵੀ ਅਜਿਹਾ ਸ਼ਬਦ ਨਹੀਂ ਬੋਲਿਆ ਜਿਸ ਤੋਂ ਲੋਕ ਸੇਧ ਲੈ ਕੇ ਗੁਰੂ ਸਾਹਿਬ ਬਾਰੇ ਅਪਸ਼ਬਦ ਬੋਲਣ। ਉਨ੍ਹਾਂ ਕਿਹਾ ਕਿ ਜੇਕਰ ਭਵਿੱਖ ਵਿਚ ਕੋਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨਾਲ ਫੋਟੋ ਖਿਚਵਾ ਕੇ ਕਿਸੇ ਦਾ ਕਤਲ ਕਰ ਦੇਵੇ ਤਾਂ ਉਸ ਲਈ ਜ਼ਿੰਮੇਵਾਰ ਕੀ ਜੱਥੇਦਾਰ ਸਾਹਿਬ ਹੋਣਗੇ, ਇਸ ਲਈ ਜੇਕਰ ਕਿਸੇ ਨੇ ਮੇਰੇ ਨਾਲ ਫੋਟੋ ਖਿਚਵਾ ਕੇ ਗੁਰੂ ਸਾਹਿਬ ਬਾਰੇ ਅਪਸ਼ਬਦ ਬੋਲ ਦਿੱਤੇ ਤਾਂ ਉਸ ਲਈ ਮੈਂ ਜ਼ਿੰਮੇਵਾਰ ਕਿਵੇਂ ਹੋ ਸਕਦਾ ਹਾਂ?

ਦੋਸ਼ ਸਾਬਿਤ ਕਰੋ, ਅਕਾਲ ਤਖ਼ਤ ਸਾਹਿਬ ‘ਤੇ ਤੁਰੰਤ ਮੁਆਫ਼ੀ ਮੰਗਾਂਗਾ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਉਹ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੂੰ ਬੇਨਤੀ ਕਰਦੇ ਹਨ ਕਿ ਉਹ ਚੈਨਲ ‘ਤੇ ਆ ਕੇ ਮੇਰੇ ‘ਤੇ ਜੋ ਦੋਸ਼ ਲਗਾਏ ਜਾ ਰਹੇ ਹਨ ਉਹ ਸਾਬਿਤ ਕਰ ਦੇਣ ਉਹ ਤੁਰੰਤ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਜਾ ਕੇ ਮੁਆਫ਼ੀ ਮੰਗ ਲੈਣਗੇ। ਭਾਈ ਸਾਹਿਬ ਨੇ ਫਿਰ ਦੁਹਰਾਇਆ ਕਿ ਅੱਜ ਤੱਕ ਪਿਛਲੇ 17 ਸਾਲਾਂ ਦੇ ਸਿੱਖ ਧਰਮ ਦੇ ਪ੍ਰਚਾਰ ਦੌਰਾਨ ਉਨ੍ਹਾਂ ਕਦੇ ਵੀ ਗੁਰਬਾਣੀ, ਧਾਰਮਿਕ ਅਸਥਾਨਾਂ ਅਤੇ ਗੁਰੂ ਸਾਹਿਬਾਨਾਂ ਖਿਲਾਫ਼ ਗਲਤ ਪ੍ਰਚਾਰ ਨਹੀਂ ਕੀਤਾ

ਬਲਕਿ ਸੰਗਤ ਨੂੰ ਸਹੀ ਸੇਧ ਦੇ ਕੇ ਅਪਡੇਟ ਕੀਤਾ ਕਿ ਉਹ ਵਹਿਮਾਂ-ਭਰਮਾਂ ਤੋਂ ਦੂਰ ਰਹਿ ਕੇ ਡੇਰਿਆਂ ‘ਤੇ ਜਾ ਕੇ ਪਾਠ ਕਰਵਾਉਣ ਦੀ ਬਜਾਏ ਬਾਣੀ ਦਾ ਜਾਪ ਕਰਨ ਅਤੇ ਗੁਰੂ ਸਾਹਿਬਾਨਾਂ ਦੇ ਦਰਸਾਏ ਮਾਰਗ ‘ਤੇ ਚੱਲਣ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਹੁਣ ਤੱਕ ਉਨ੍ਹਾਂ ਵਲੋਂ ਕੀਤੇ ਪ੍ਰਚਾਰ ਦੌਰਾਨ ਲੱਖਾਂ ਹੀ ਨੌਜਵਾਨ ਅੰਮ੍ਰਿਤ ਛਕ ਕੇ ਸਿੰਘ ਸਜੇ ਅਤੇ ਅੱਜ ਇਹ ਜਵਾਨੀ ਗੱਪਾਂ ਮਾਰਨ ਵਾਲਿਆਂ ਬਾਬਿਆਂ ਨੂੰ ਸਵਾਲ ਕਰਨ ਲੱਗ ਪਈ ਹੈ ਜਿਸਦੀ ਡੇਰਿਆਂ ਨੂੰ ਤਕਲੀਫ਼ ਹੋ ਰਹੀ ਹੈ ਜਿਸ ਕਾਰਨ ਉਹ ਮੇਰੇ ਖਿਲਾਫ਼ ਸਾਜਿਸ਼ਾਂ ਰਚ ਰਹੇ ਹਨ।

Leave a Reply

Your email address will not be published. Required fields are marked *