Tuesday, October 27, 2020
Home > Special News > ਇਸ ਰਾਸ਼ੀ ਵਾਲਿਆਂ ਦੀ ਆਰਥਿਕ ਤਰੱਕੀ ਹੋਵੇਗੀ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਇਸ ਰਾਸ਼ੀ ਵਾਲਿਆਂ ਦੀ ਆਰਥਿਕ ਤਰੱਕੀ ਹੋਵੇਗੀ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਮੇਖ : ਯਾਤਰਾ ਦੀ ਸਥਿਤੀ ਆ ਸਕਦੀ ਹੈ। ਚੌਕੰਨੇ ਰਹੋ ਤੇ ਸਾਵਧਾਨੀ ਵਰਤੋਂ। ਕੁਝ ਕਾਰੋਬਾਰੀ ਮਾਮਲਿਆਂ ਵਿਚ ਸਫਲਤਾ ਮਿਲੇਗੀ। ਪਰਿਵਾਰਕ ਜ਼ਿੰਮੇਵਾਰੀ ਦੀ ਵੀ ਪੂਰਤੀ ਹੋਵੇਗੀ।ਬ੍ਰਿਖ : ਚੱਲੀ ਆ ਰਹੀ ਸਥਿਤੀ ਵਿਚ ਸੁਧਾਰ ਹੋਵੇਗਾ। ਮਾਣ-ਤਾਣ ਵਿਚ ਵਾਧਾ ਹੋਵੇਗਾ। ਕਿਸੇ ਕਾਰਜ ਦੇ ਪੂਰੇ ਹੋਣ ‘ਤੇ ਆਤਮ-ਵਿਸ਼ਵਾਸ ਵਿਚ ਵਾਧਾ ਹੋਵੇਗਾ। ਰਚਨਾਤਮਕ ਕੋਸ਼ਿਸ਼ ਫਲੀਭੂਤ ਹੋਵੇਗੀ।

ਮਿਥੁਨ : ਰਾਹੂ ਬੁੱਧ ਦੇ ਯੋਗ ਨਾਲ ਚੰਦਰਮਾ ਸ਼ਣਾਸ਼ਟਕ ਯੋਗ ਹੈ। ਝਗੜਾ ਵਿਵਾਦ ਜਾਂ ਕਿਸੇ ਦੇ ਮਾਮਲੇ ਵਿਚ ਦਖ਼ਲ ਤੁਹਾਡੇ ਲਈ ਚੰਗਾ ਨਹੀਂ ਹੋਵੇਗਾ।ਕਰਕ : ਬੁੱਧੀ ਕੌਸ਼ਲ ਨਾਲ ਕੀਤਾ ਗਿਆ ਕਾਰਜ ਪੂਰਾ ਹੋਵੇਗਾ, ਪਰ ਸੰਤਾਨ ਕਾਰਨ ਚਿੰਤਤ ਰਹੋਗੇ। ਸੰਬੰਧਤ ਅਧਿਕਾਰੀ ਜਾਂ ਪਿਤਾ ਨਾਲ ਵਿਵਾਦ ਦੀ ਸਥਿਤੀ ਨਾ ਪੈਦਾ ਹੋਣ ਦਿਓ।

ਸਿੰਘ : ਗ੍ਰਹਿ ਕਾਰਜ ਵਿਚ ਰੁਝੇ ਰਹੋਗੇ। ਰਚਨਾਤਮਕ ਕੋਸ਼ਿਸ਼ ਫਲੀਭੂਤ ਹੋਵੇਗੀ। ਵਿਰੋਧੀਆਂ ਦੀ ਹਾਰ ਹੋਵੇਗੀ। ਸਿਹਤ ਪ੍ਰਤੀ ਲਾਪਰਵਾਹੀ ਠੀਕ ਨਹੀਂ ਹੋਵੇਗੀ। ਜੀਵਨਸਾਥੀ ਦਾ ਸਹਿਯੋਗ ਮਿਲੇਗਾ।ਕੰਨਿਆ : ਰਚਨਾਤਮਕ ਕੋਸ਼ਿਸ਼ ਫਲੀਭੂਤ ਹੋਵੇਗੀ। ਗੁਆਂਢੀ ਨਾਲ ਸੰਬੰਧ ਚੰਗੇ ਹੋਣਗੇ। ਭਰਾ ਤੋਂ ਸਹਿਯੋਗ ਮਿਲੇਗਾ। ਕਾਰੋਬਾਰ ਵਿਚ ਆਂਸ਼ਿਕ ਸੁਧਾਰ ਹੋਵੇਗਾ।

ਤੁਲਾ : ਕਿਸੇ ਨਾ ਕਿਸੇ ਰੂਪ ‘ਚ ਆਰਥਿਕ ਤਰੱਕੀ ਹੋਵੇਗੀ। ਜੀਵਨਸਾਥੀ ਜਾਂ ਸੰਤਾਨ ਦਾ ਸਹਿਯੋਗ ਮਿਲੇਗਾ। ਰਚਨਾਤਮਕ ਕੋਸ਼ਿਸ਼ਾਂ ਵਿਚ ਸਫਲਤਾ ਮਿਲੇਗੀ।ਬ੍ਰਿਸ਼ਚਕ : ਆਰਥਿਕ ਮਾਮਲਿਆਂ ਵਿਚ ਸੁਧਾਰ ਹੋਵੇਗਾ। ਕਾਰੋਬਾਰੀ ਮਾਣ-ਤਾਣ ਵਧੇਗਾ, ਪਰ ਸਿਹਤ ਪ੍ਰਤੀ ਚੌਕੰਨੇ ਰਹੋ। ਉਪਹਾਰ ਜਾਂ ਸਨਮਾਨ ਵਿਚ ਵੀ ਵਾਧੇ ਦਾ ਯੋਗ ਹੈ।

ਧਨੁ : ਜੀਵਨਸਾਥੀ ਦਾ ਸਹਿਯੋਗ ਤੇ ਪਿਆਰ ਮਿਲੇਗਾ। ਅਣਚਾਹੀ ਯਾਤਰਾ ਪ੍ਰਤੀ ਚੌਕੰਨੇ ਰਹੋ। ਯਾਤਰਾ ਟਾਲਣ ਦੀ ਕੋਸ਼ਿਸ਼ ਕਰੋ। ਰਚਨਾਤਮਕ ਕਾਰਜਾਂ ਵਿਚ ਮਨ ਲਗਾਓ, ਸਫਲਤਾ ਮਿਲੇਗੀ।ਮਕਰ : ਜੀਵਿਕਾ ਦੇ ਖੇਤਰ ਵਿਚ ਤਰੱਕੀ ਹੋਵੇਗੀ। ਸੰਤਾਨ ਦੀ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਵਾਹਨ ਚਲਾਉਂਦੇ ਸਮੇਂ ਸਾਵਧਾਨੀ ਵਰਤੋ। ਵਿਵਾਦ ਤੋਂ ਬਚੋ। ਈਸ਼ਵਰ ਦੀ ਭਗਤੀ ਨਾਲ ਕਸ਼ਟ ਦੂਰ ਹੋਣਗੇ।

ਕੁੰਭ : ਸਿਹਤ ਪ੍ਰਤੀ ਚੌਕੰਨੇ ਰਹਿਣ ਦੀ ਲੋੜ ਹੈ। ਛੋਟੀਆਂ-ਛੋਟੀਆਂ ਗੱਲਾਂ ‘ਤੇ ਪ੍ਰਤਿਸ਼ਠਾ ਦਾ ਪ੍ਰਸ਼ਨ ਨਾ ਬਣਾਓ। ਰਚਨਾਤਮਕ ਕੋਸ਼ਿਸ਼ ਫਲੀਭੂਤ ਹੋਵੇਗੀ। ਸ਼ਾਂਤ ਰਹੋ, ਖ਼ੁਸ਼ ਰਹੋ।ਮੀਨ : ਕਿਸੇ ਕਾਰਜ ਦੇ ਪੂਰੇ ਹੋਣ ਨਾਲ ਤੁਹਾਡਾ ਪ੍ਰਭਾਵ ਵਧੇਗਾ, ਪਰ ਸ਼ਾਹੀ ਖਰਚ ਤੋਂ ਬਚਣਾ ਹੋਵੇਗਾ। ਆਰਥਿਕ ਪੱਧਰ ‘ਤੇ ਆਂਸ਼ਿਕ ਸੁਧਾਰ ਹੋਵੇਗਾ।

Leave a Reply

Your email address will not be published. Required fields are marked *