Monday, October 26, 2020
Home > News > WHO ਨਾਲ ਫਿਰ ਜੁੜੇਗਾ ਅਮਰੀਕਾ ਪਰ ਰੱਖਤੀ ਆਹ ਕਸੂਤੀ ਸ਼ਰਤ

WHO ਨਾਲ ਫਿਰ ਜੁੜੇਗਾ ਅਮਰੀਕਾ ਪਰ ਰੱਖਤੀ ਆਹ ਕਸੂਤੀ ਸ਼ਰਤ

ਵਾਸ਼ਿੰਗਟਨ: ਕੋਰੋਨਾਵਾਇਰਸ ਨਾਲ ਜੁੜੀ ਜਾਣਕਾਰੀ ਲੁਕਾਉਣ ਨੂੰ ਲੈ ਕੇ ਅਮਰੀਕਾ ਵਿਸ਼ਵ ਸਿਹਤ ਸੰਗਠਨ (WHO) ‘ਤੇ ਹਮਲਾਵਰ ਹੈ। ਨਾਰਾਜ਼ ਅਮਰੀਕਾ ਨੇ ਉਸ ਨੂੰ ਫੰਡ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸ਼ਵ ਸਿਹਤ ਸੰਗਠਨ ‘ਤੇ ਚੀਨ ਦਾ ਪੱਖ ਲੈਣ ਦਾ ਦੋਸ਼ ਲਗਾਇਆ ਸੀ। ਇੱਥੇ ਦੱਸ ਦਈਏ ਕਿ ਚੀਨ ਦੇ ਵੁਹਾਨ ਤੋਂ ਹੀ ਇਸ ਮਹਾਮਾਰੀ ਦੀ ਸ਼ੁਰੂਆਤ ਹੋਈ ਸੀ।

ਅਮਰੀਕਾ ਨੇ ਕਿਹਾ ਸੀ ਕਿ ਜਿਹੜੇ 400 ਮਿਲੀਅਨ ਅਮਰੀਕੀ ਡਾਲਰ ਉਹ ਪਹਿਲਾਂ ਵਿਸ਼ਵ ਸਿਹਤ ਸੰਗਠਨ ਨੂੰ ਦਿੰਦਾ ਸੀ ਹੁਣ ਉਹ ਰਾਸ਼ੀ ਦੂਜੀਆਂ ਅੰਤਰਰਾਸ਼ਟਰੀ ਜਨਤਕ ਸਿਹਤ ਬੌਡੀਆਂ ‘ਤੇ ਖਰਚ ਕਰੇਗਾ। ਭਾਵੇਂਕਿ ਇਕ ਵਾਰ ਫਿਰ ਅਮਰੀਕਾ ਨੇ WHO ਨਾਲ ਮਤਭੇਦਾਂ ਨੂੰ ਖਤਮ ਕਰਨ ਦੇ ਸੰਕੇਤ ਦਿੱਤੇ ਹਨ ਪਰ ਇਸ ਲਈ ਕੁਝ ਸ਼ਰਤਾਂ ਵੀ ਰੱਖੀਆਂ ਹਨ।ਐਤਵਾਰ ਨੂੰ ਵ੍ਹਾਈਟ ਹਾਊਸ ਵੱਲੋਂ ਕਿਹਾ ਗਿਆ ਹੈ ਕਿ ਵਿਸ਼ਵ ਸਿਹਤ ਸੰਗਠਨ ਵਿਚ ਮੁੜ ਸ਼ਾਮਿਲ ਹੋਣ ‘ਤੇ ਵਿਚਾਰ ਕੀਤਾ ਜਾਵੇਗਾ ਜੇਕਰ ਸੰਗਠਨ ਵਿਚ ਜਾਰੀ ਭ੍ਰਿਸ਼ਟਾਚਾਰ ਅਤੇ ਚੀਨ ‘ਤੇ ਨਿਰਭਰਤਾ ਨੂੰ ਖਤਮ ਕਰ ਦੇਵੇ।

ਇੱਥੇ ਦੱਸ ਦਈਏ ਕਿ ਟਰੰਪ ਨੇ ਸ਼ੁੱਕਰਵਾਰ ਨੂੰ ਵਿਸ਼ਵ ਸਿਹਤ ਸੰਗਠਨ ਦੇ ਨਾਲ ਅਮਰੀਕਾ ਦੇ ਸੰਬੰਧਾਂ ਨੂੰ ਖਤਮ ਕਰ ਦਿੱਤਾ ਸੀ ਅਤੇ ਉਸ ‘ਤੇ ਕੋਰੋਨਾਵਾਇਰਸ ਨੂੰ ਲੈ ਕੇ ਗਲਤ ਜਾਣਕਾਰੀ ਦੇਣ ਦਾ ਦੇਸ਼ ਲਗਾਇਆ ਸੀ। ਅਮਰੀਕਾ ਨੇ ਕਿਹਾ ਸੀ ਕਿ ਗਲਤ ਜਾਣਕਾਰੀ ਦਿੱਤੇ ਜਾਣ ਕਾਰਨ ਕੋਰੋਨਾਵਾਇਰਸ ਨਾਲ ਦੁਨੀਆ ਭਰ ਵਿਚ 370,000 ਤੋਂ ਵਧੇਰੇ ਮੌਤਾਂ ਹੋ ਗਈਆਂ। ਟਰੰਪ ਨੇ ਦੁਨੀਆ ਨੂੰ ਗਲਤ ਜਾਣਕਾਰੀ ਦੇ ਕੇ ਵਿਸਵ ਸਿਹਤ ਸੰਗਠਨ ‘ਤੇ ਚੀਨ ਨਾਲ ਹੱਥ ਮਿਲਾ ਲੈਣ ਦਾ ਵੀ ਦੋਸ਼ ਲਗਾਇਆ ਸੀ।

ਵਿਸ਼ਵ ਸਿਹਤ ਸੰਗਠਨ ਵਿਚ ਮੁੜ ਸ਼ਾਮਲ ਹੋਣ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ,”ਜੇਕਰ ਵਿਸ਼ਵ ਸਿਹਤ ਸੰਗਠਨ ਸੁਧਾਰ ਕਰਦਾ ਹੈ, ਭ੍ਰਿਸ਼ਟਾਚਾਰ ਅਤੇ ਚੀਨ ‘ਤੇ ਆਪਣੀ ਨਿਰਭਰਤਾ ਨੂੰ ਖਤਮ ਕਰ ਦਿੰਦਾ ਹੈ ਤਾਂ ਅਮਰੀਕਾ ਬਹੁਤ ਗੰਭੀਰਤਾ ਨਾਲ ਵਾਪਸ ਆਉਣ ‘ਤੇ ਵਿਚਾਰ ਕਰੇਗਾ।” ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਰੌਬਰਟ ਓ ਬ੍ਰਾਇਨ ਨੇ ਏ.ਬੀ.ਸੀ. ਨਿਊਜ਼ ਨੇ ਕਿਹਾ,”ਅਸੀਂ ਚੀਨ ਦੇ ਮੁਕਾਬਲੇ ਵਿਸ਼ਵ ਸਿਹਤ ਸੰਗਠਨ ‘ਤੇ ਜ਼ਿਆਦਾ ਖਰਚ ਕਰਦੇ ਹਾਂ ਹੁਣ ਅਸੀਂ ਇਹ ਯਕੀਨੀ ਕਰਨ ਜਾ ਰਹੇ ਹਾਂ ਕਿ ਇਹ ਰਾਸ਼ੀ ਫਰੰਟ-ਲਾਈਨ ਹੈਲਥ ਕੇਅਰ ਵਰਕਰਸ ਨੂੰ ਮਿਲੇ,

ਠੀਕ ਉਂਝ ਹੀ ਜਿਵੇਂ ਅਸੀਂ ਅਫਰੀਕਾ ਵਿਚ PEPFAR ਦੇ ਨਾਲ ਕਰ ਰਹੇ ਹਾਂ। ਉਹਨਾਂ ਨੇ ਕਿਹਾ,”ਉਸ ਰਾਸ਼ੀ ਦੇ ਜ਼ਰੀਏ ਅਸੀਂ ਇਹ ਯਕੀਨੀ ਕਰਦੇ ਹਾਂ ਕਿ ਇਸ ਨਾਲ ਡਾਕਟਰ ਵਿਦਾਊਟ ਬਾਰਡਰਜ਼ ਅਤੇ ਰੈੱਡ ਕ੍ਰਾਸ ਸਮੇਤ ਦੁਨੀਆ ਭਰ ਦੇ ਅਜਿਹੇ ਹਸਪਤਾਲਾਂ ਨੂੰ ਮਦਦ ਮਿਲੇ ਜਿਸ ਨੂੰ ਇਸ ਦੀ ਲੋੜ ਹੈ। ਇਕ ਭ੍ਰਿਸ਼ਟ ਅੰਤਰਰਾਸ਼ਟਰੀ ਸੰਗਠਨ ਦੇ ਮਾਧਿਅਮ ਨਾਲ ਇਹ ਸਭ ਨਹੀਂ ਕੀਤਾ ਜਾ ਸਕਦਾ ਜੋ ਕਿ ਚੀਨ ਵੱਲੋ ਕੰਟਰੋਲ ਹੈ।”

Leave a Reply

Your email address will not be published. Required fields are marked *