Tuesday, October 27, 2020
Home > News > ਟਿੱਡੀ ਦਲ ਨੂੰ ਦੇਖਦੇ ਹੋਏ ਮੋਦੀ ਸਰਕਾਰ ਨੇ ਕਰ ਦਿੱਤਾ ਇਹ ਵੱਡਾ ਐਲਾਨ-ਦੇਖੋ ਪੂਰੀ ਖ਼ਬਰ

ਟਿੱਡੀ ਦਲ ਨੂੰ ਦੇਖਦੇ ਹੋਏ ਮੋਦੀ ਸਰਕਾਰ ਨੇ ਕਰ ਦਿੱਤਾ ਇਹ ਵੱਡਾ ਐਲਾਨ-ਦੇਖੋ ਪੂਰੀ ਖ਼ਬਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਅਪਣੇ ਪ੍ਰੋਗਰਾਮ ਮਨ ਕੀ ਬਾਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਟਿੱਡੀਆਂ ਨਾਲ ਪ੍ਰਭਾਵਿਤ ਹੋਏ ਲੋਕਾਂ ਦੀ ਸਰਕਾਰ ਹਰ ਸੰਭਵ ਮਦਦ ਕਰੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਕੋਰੋਨਾ ਵਾਇਰਸ ਮਹਾਂਮਾਰੀ ਦਾ ਡਟ ਕੇ ਮੁਕਾਬਲਾ ਕੀਤਾ ਹੈ, ਉਹਨਾਂ ਕਿਹਾ ਜੋ ਨੁਕਸਾਨ ਹੋਇਆ, ਉਸ ਦੇ ਲਈ ਉਹਨਾਂ ਨੂੰ ਦੁੱਖ ਹੈ।

ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ, ‘ਦੇਸ਼ ਦੇ ਕਈ ਹਿੱਸੇ ਟਿੱਡੀਆਂ ਦੇ ਹਮਲੇ ਨਾਲ ਪ੍ਰਭਾਵਿਤ ਹੋਏ ਹਨ। ਇਹਨਾਂ ਹਮਲਿਆਂ ਨੇ ਸਾਨੂੰ ਯਾਦ ਦਿਵਾਇਆ ਹੈ ਕਿ ਇਹ ਛੋਟਾ ਜੀਵ ਕਿੰਨਾ ਨੁਕਸਾਨ ਕਰਦਾ ਹੈ। ਟਿੱਡੀ ਦਲ ਦਾ ਹਮਲਾ ਕਈ ਦਿਨਾਂ ਤੱਕ ਚੱਲਦਾ ਹੈ, ਬਹੁਤ ਵੱਡੇ ਖੇਤਰ ‘ਤੇ ਇਸ ਦਾ ਪ੍ਰਭਾਵ ਪੈਂਦਾ ਹੈ’।

ਪੀਐਮ ਮੋਦੀ ਨੇ ਕਿਹਾ, ‘ਭਾਰਤ ਸਰਕਾਰ, ਰਾਜ ਸਰਕਾਰ, ਖੇਤੀਬਾੜੀ ਵਿਭਾਗ, ਪ੍ਰਸ਼ਾਸਨ ਵੀ ਇਸ ਸੰਕਟ ਦੇ ਨੁਕਸਾਨ ਤੋਂ ਬਚਣ ਲਈ ਕਿਸਾਨਾਂ ਦੀ ਮਦਦ ਕਰਨ ਲਈ ਅਧੁਨਿਕ ਸਾਧਨਾਂ ਦੀ ਵਰਤੋਂ ਕਰ ਰਹੇ ਹਨ’। ਉਹਨਾਂ ਕਿਹਾ ਕਿ ਉਹਨਾਂ ਨੂੰ ਵਿਸ਼ਵਾਸ ਹੈ ਕਿ ਅਸੀਂ ਮਿਲ ਕੇ ਖੇਤੀਬਾੜੀ ‘ਤੇ ਆਏ ਸੰਟਕ ਦਾ ਸਾਹਮਣਾ ਕਰਾਂਗੇ ਤੇ ਇਸ ਤੋਂ ਬਹੁਤ ਕੁਝ ਬਚਾ ਲਵਾਂਗੇ।

ਉਹਨਾਂ ਕਿਹਾ ਟਿੱਡੀ ਦਲ ਤੋਂ ਪ੍ਰਭਾਵਿਤ ਲੋਕਾਂ ਨੂੰ ਮਦਦ ਮੁਹੱਈਆ ਕਰਵਾਈ ਜਾਵੇਗੀ। ਪੀਐਮ ਮੋਦੀ ਨੇ ਕਿਹਾ ਕਿ ਦੇਸ਼ ਵਿਚ ਅਰਥਵਿਵਸਥਾ ਦਾ ਵੱਡਾ ਹਿੱਸਾ ਫਿਰ ਤੋਂ ਖੁੱਲ ਗਿਆ ਹੈ। ਅਜਿਹੇ ਵਿਚ ਬਿਲਕੁਲ ਵੀ ਢਿੱਲ ਨਹੀਂ ਵਰਤਣੀ ਚਾਹੀਦੀ। ਉਹਨਾਂ ਨੇ ਕਿਹਾ ਕਿ ਭਾਰਤ ਵਿਚ ਕੋਰੋਨਾ ਖਿਲਾਫ ਮਜ਼ਬੂਤੀ ਨਾਲ ਲੜਾਈ ਲੜੀ ਜਾ ਰਹੀ ਹੈ।ਉਹਨਾਂ ਨੇ ਕਿਹਾ, ‘ਪ੍ਰਵਾਸੀ ਮਜ਼ਦੂਰਾਂ ਨੂੰ ਦੇਖਦੇ ਹੋਏ ਨਵੇਂ ਕਦਮ ਚੁੱਕਣਾ ਜਰੂਰੀ ਹੋ ਗਿਆ ਹੈ। ਅਸੀਂ ਉਸ ਦਿਸ਼ਾ ਵਿਚ ਅੱਗੇ ਵਧ ਰਹੇ ਹਾਂ। ਕੇਂਦਰ ਸਰਕਾਰ ਦੇ ਫੈਸਲਿਆਂ ਨਾਲ ਰੁਜ਼ਗਾਰ ਮਿਲਣ ਵਾਲੇ ਹਨ। ਇਹ ਫੈਸਲੇ ਆਤਮ ਨਿਰਭਰ ਭਾਰਤ ਲਈ ਹਨ।

Leave a Reply

Your email address will not be published. Required fields are marked *