Wednesday, December 2, 2020
Home > News > 1 ਜੂਨ ਸੋਮਵਾਰ ਦਾ ਦਿਨ ਲੋਕਾਂ ਲਈ ਰਹੇਗਾ ਬਹੁਤ ਖਾਸ, ਕੇਂਦਰ ਸਰਕਾਰ ਵੱਲੋਂ ਮਿਲੇਗੀ ਇਹ ਵੱਡੀ ਸਹੂਲਤ-ਦੇਖੋ ਪੂਰੀ ਖ਼ਬਰ

1 ਜੂਨ ਸੋਮਵਾਰ ਦਾ ਦਿਨ ਲੋਕਾਂ ਲਈ ਰਹੇਗਾ ਬਹੁਤ ਖਾਸ, ਕੇਂਦਰ ਸਰਕਾਰ ਵੱਲੋਂ ਮਿਲੇਗੀ ਇਹ ਵੱਡੀ ਸਹੂਲਤ-ਦੇਖੋ ਪੂਰੀ ਖ਼ਬਰ

ਦੇਸ਼ ਦੇ 20 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ‘ਚ ਪਹਿਲੀ ਜੂਨ ਤੋਂ ਵਨ ਨੇਸ਼ਨ, ਵਨ ਰਾਸ਼ ਕਾਰਡ ਦੀ ਸੁਵਿਧਾ ਸ਼ੁਰੂ ਹੋ ਜਾਵੇਗੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਹਾਲ ਹੀ ‘ਚ 20 ਲੱਖ ਕਰੋੜ ਰੁਪਏ ਦਾ ਰਾਹਤ ਪੈਕੇਜ ਐਲਾਨ ਕਰਦਿਆਂ ਇਸ ਗੱਲ ਦਾ ਜ਼ਿਕਰ ਕੀਤਾ ਸੀ। ਉਨ੍ਹਾਂ ਕਿਹਾ ਸੀ ਮਾਰਚ 2021 ਤਕ ਦੇਸ਼ ਦੇ ਸਾਰੇ ਸੂਬਿਆਂ ‘ਚ ਇਹ ਵਿਵਸਥਾ ਲਾਗੂ ਹੋ ਜਾਵੇਗੀ।

ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਲਿਖਿਆ 81 ਕਰੋੜ NFSA ਲਾਭਪਾਤਰੀਆਂ ਨੂੰ ਦੇਸ਼ ਭਰ ‘ਚ ਕਿਤੇ ਵੀ ਰਾਸ਼ਨ ਪ੍ਰਾਪਤ ਕਰਨ ਦੀ ਸੁਵਿਧਾ ਮੁਹੱਈਆ ਕਰਾਉਣ ਵਾਲੀ ਮਹੱਤਵਪੂਰਨ ਯੋਜਨਾ ‘ਵਨ ਨੇਸ਼ਨ, ਵਨ ਰਾਸ਼ਨ ਕਾਰਡ,ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੀ ਖ਼ਾਸ ਉਪਲਬਧੀ ਹੈ।

ਪਹਿਲੀ ਜੂਨ ਤਕ 20 ਸੂਬੇ ਇਸ ਨਾਲ ਜੁੜ ਜਾਣਗੇ ਤੇ ਮਾਰਚ 2021 ਤੋਂ ਇਹ ਦੇਸ਼ ਭਰ ‘ਚ ਲਾਗੂ ਹੋ ਜਾਵੇਗੀ।ਇਸ ਤੋਂ ਪਹਿਲਾਂ ਇਕ ਜਨਵਰੀ ਨੂੰ ਦੇਸ਼ ਦੇ 12 ਸੂਬਿਆਂ ‘ਚ ਇਸ ਵਿਵਸਥਾ ਦੀ ਸ਼ੁਰੂਆਤ ਹੋ ਗਈ ਸੀ। ਕੋਰੋਨਾ ਸੰਕਟ ਦੌਰਾਨ ਵਨ ਨੇਸ਼ਨ, ਵਨ ਰਾਸ਼ਨ ਕਾਰਡ ਯੋਜਨਾ ਕਾਫੀ ਅਹਿਮ ਸਾਬਤ ਹੋ ਸਕਦੀ ਹੈ। ਇਸ ਨਾਲ ਦੇਸ਼ ਦੇ ਪਰਵਾਸੀ ਮਜ਼ਦੂਰਾਂ ਨੂੰ ਦੂਜੇ ਸੂਬਿਆਂ ‘ਚ ਘੱਟ ਰੇਟ ‘ਤੇ ਆਨਾਜ ਮਿਲ ਜਾਏਗਾ।

Leave a Reply

Your email address will not be published. Required fields are marked *