Thursday, October 22, 2020
Home > News > ਪਹਿਲਾਂ 50 ਹਜ਼ਾਰ ਚ ਵੇਚਿਆ ਜਿਗਰ ਦਾ ਟੁਕੜਾ-ਫੇਰ ਮਹੀਨੇ ਬਾਅਦ ਜਾਗ ਪਈ ਮਾਂ ਦੀ ਮਮਤਾ

ਪਹਿਲਾਂ 50 ਹਜ਼ਾਰ ਚ ਵੇਚਿਆ ਜਿਗਰ ਦਾ ਟੁਕੜਾ-ਫੇਰ ਮਹੀਨੇ ਬਾਅਦ ਜਾਗ ਪਈ ਮਾਂ ਦੀ ਮਮਤਾ

ਮਾਛੀਵਾੜਾ ਵਿੱਚ ਇੱਕ ਬੱਚੇ ਨੂੰ 50 ਹਜ਼ਾਰ ਰੁਪਏ ਵਿੱਚ ਗੋਦ ਦੇਣ ਅਤੇ ਮੁੜ ਵਾਪਿਸ ਮੰਗਣ ਦਾ ਮਾਮਲਾ ਪੁਲਿਸ ਕੋਲ ਪਹੁੰਚਿਆ ਹੈ। ਇੱਕ ਧਿਰ ਬੱਚਾ ਵਾਪਸ ਲੈਣਾ ਚਾਹੁੰਦੀ ਹੈ ਅਤੇ ਲਏ ਹੋਏ 50 ਹਜ਼ਾਰ ਰੁਪਏ ਵਾਪਸ ਕਰਨ ਲਈ ਤਿਆਰ ਹੈ। ਜਦ ਕਿ ਦੂਜੇ ਪਾਸੇ ਬੱਚਾ ਗੋਦ ਲੈਣ ਵਾਲੀ ਧਿਰ ਬੱਚੇ ਨੂੰ ਵਾਪਿਸ ਨਹੀਂ ਕਰਨਾ ਚਾਹੁੰਦੀ। ਹਾਲੇ ਮਾਮਲਾ ਕਿਸੇ ਕੰ-ਢੇ ਨਹੀਂ ਲੱਗਾ। ਬੱਚਾ ਫਰਵਰੀ ਮਹੀਨੇ ਵਿੱਚ ਦਿੱਤਾ ਗਿਆ ਸੀ। ਬੱਚੇ ਦੇ ਮਾਤਾ ਪਿਤਾ ਪਿੰਡ ਸ਼ਹਿਬਾਜ਼ ਦੇ ਰਹਿਣ ਵਾਲੇ ਹਨ। ਉਹ ਪਰਿਵਾਰ ਨਾਲ ਨਾ-ਰਾ-ਜ਼ ਹੋ ਕੇ ਮਾਛੀਵਾੜੇ ਰਹਿਣ ਲੱਗ ਪਏ ਸਨ। ਇਨ੍ਹਾਂ ਦਾ ਵੱਡਾ ਪੁੱਤਰ ਆਪਣੇ ਦਾਦੀ ਪਰਮਜੀਤ ਕੌਰ ਕੋਲ ਰਹਿ ਰਿਹਾ ਹੈ। ਬੱਚੇ ਦੀ ਦਾਦੀ ਨੇ ਦੱਸਿਆ ਹੈ ਕਿ ਉਸ ਦਾ ਪੁੱਤਰ ਅਤੇ ਨੂੰਹ ਉਨ੍ਹਾਂ ਨਾਲ ਨਾ-ਰਾ-ਜ਼ ਹੋ ਕੇ ਮਾਛੀਵਾੜੇ ਆ ਗਏ।

ਇੱਥੇ ਆ ਕੇ ਉਨ੍ਹਾਂ ਨੇ ਇੱਕ ਔਰਤ ਰਾਹੀਂ ਕੁਝ ਪੈਸੇ ਲੈ ਕੇ ਆਪਣਾ ਪੁੱਤਰ ਕਿਸੇ ਨੂੰ ਗੋਦ ਦੇ ਦਿੱਤਾ। ਉਨ੍ਹਾਂ ਦੀ ਨੂੰਹ ਅਤੇ ਪੁੱਤਰ ਨੇ ਜੋ ਪੈਸੇ ਲਏ ਹਨ। ਉਹ ਮੋ-ੜ-ਨ ਲਈ ਤਿਆਰ ਹਨ। ਉਹ ਚਾਹੁੰਦੇ ਹਨ। ਬੱਚਾ ਉਨ੍ਹਾਂ ਨੂੰ ਵਾਪਸ ਕੀਤਾ ਜਾਵੇ। ਪਿੰਡ ਸਹਿਬਾਜਪੁਰ ਦੀ ਸਰਪੰਚ ਇੰਦਰਜੀਤ ਕੌਰ ਨੇ ਦੱਸਿਆ ਹੈ ਕਿ ਬੱਚੇ ਦਾ ਪਿਤਾ ਅਸਲੀ ਹੈ। ਜਿਸ ਕਰਕੇ ਉਸ ਨੇ ਆਪਣਾ ਬੱਚਾ ਗੋਦ ਦੇ ਦਿੱਤਾ ਅਤੇ ਜੋ ਪੈਸੇ ਲਏ ਸਨ ਉਸ ਦਾ ਅ-ਮ-ਲ ਕਰ ਲਿਆ। ਇੰਦਰਜੀਤ ਕੌਰ ਅਨੁਸਾਰ ਉਹ ਬੱਚੇ ਦੇ ਮਾਂ ਬਾਪ ਵੱਲੋਂ ਲਏ ਗਏ ਪੈਸੇ ਵਾਪਸ ਕਰਨ ਲਈ ਤਿਆਰ ਹਨ। ਇਸ ਲਈ ਬੱਚੇ ਦੇ ਮਾਂ ਬਾਪ ਨੂੰ ਬੱਚਾ ਵਾਪਸ ਕੀਤਾ ਜਾਵੇ। ਉਨ੍ਹਾਂ ਦੇ ਦੱਸਣ ਮੁਤਾਬਿਕ ਬੱਚੇ ਦੀ ਦਾਦੀ ਨੇ ਪਹਿਲਾਂ ਵੀ ਦਰਖਾਸਤ ਦਿੱਤੀ ਸੀ।

ਪਰ ਉਦੋਂ ਬੱਚੇ ਦੇ ਮਾਂ ਬਾਪ ਉਨ੍ਹਾਂ ਨਾਲ ਸਹਿਮਤ ਨਹੀਂ ਸਨ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਕਮਲਜੀਤ ਕੌਰ ਨੇ ਦ-ਰ-ਖਾ-ਸ-ਤ ਦਿੱਤੀ ਹੈ ਕਿ ਉਨ੍ਹਾਂ ਨੇ ਆਪਣਾ ਬੱਚਾ ਗੋਦ ਲੈਣ ਲਈ ਕਿਸੇ ਨੂੰ ਦੇ ਦਿੱਤਾ ਸੀ। ਉਸ ਸਮੇਂ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਕੋਲ ਚੰਗੀ ਜ਼ਮੀਨ ਜਾਇਦਾਦ ਹੈ। ਪਰ ਹੁਣ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਬੱਚਾ ਗੋਦ ਲੈਣ ਵਾਲੇ ਤਾਂ ਮ-ਜ਼-ਦੂ-ਰੀ ਕਰਦੇ ਹਨ ਅਤੇ ਬਹੁਤ ਗ-ਰੀ-ਬ ਹਨ। ਇਸ ਲਈ ਉਹ ਬੱਚਾ ਵਾਪਿਸ ਲੈਣਾ ਚਾਹੁੰਦੇ ਹਨ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦੋਵੇਂ ਧਿਰਾਂ ਨੂੰ ਥਾਣੇ ਬੁਲਾਇਆ ਹੈ ਤਾਂ ਜੋ ਦੋਵੇਂ ਧਿਰਾਂ ਦੇ ਬਿਆਨ ਲਏ ਜਾ ਸਕਣ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Leave a Reply

Your email address will not be published. Required fields are marked *